Wednesday, January 29, 2025

ਨਜਾਇਜ਼ ਮਾਈਨਿੰਗ ਦੇ ਵਿਰੋਧ ਚ ਸੰਘਰਸ਼ ਕਰ ਰਹੇ ਆਗੂ ਦੇ ਪਰਿਵਾਰ ਨੂੰ ਧਮਕੀਆਂ ਦੇਣ ਵਾਲੇ ਮਾਈਨਿੰਗ ਮਾਫੀਏ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ : ਕੰਢੀ ਸੰਘਰਸ਼ ਕਮੇਟੀ

ਪੋਜੇਵਾਲ, 29 ਜਨਵਰੀ,(ਹਰਿੰਦਰ ਸਿੰਘ)
ਕੰਢੀ ਸੰਘਰਸ਼ ਕਮੇਟੀ ਦੀਂ  ਹੰਗਾਮੀ ਮੀਟਿੰਗ  ਪਿੰਡ ਰੌੜੀ ਵਿਖ਼ੇ  ਜ਼ਿਲ੍ਹਾ ਪ੍ਰਧਾਨ ਹੁਸਨ ਚੰਦ ਮਝੋਟ ਦੀਂ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੀਟਿੰਗ ਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਣ ਦੀਂ ਘਟਨਾ ਦੀਂ ਨਿਖੇਧੀ ਕਰਦੇ ਹੋਏ ਦੋਸ਼ੀ ਦੇ ਖਿਲਾਫ ਸ਼ਖਤ ਤੋਂ ਸ਼ਖਤ ਕਾਨੂੰਨੀ ਕਾਰਵਾਈ ਕਰਨ ਦੀਂ ਮੰਗ ਕੀਤੀ ਗਈ|ਇਸ ਦੇ ਨਾਲ ਹੀ ਕੰਢੀ ਸੰਘਰਸ਼ ਕਮੇਟੀ ਵਲੋਂ ਵਾਤਾਵਨ ਨੂੰ ਬਚਾਉਣ ਲਈ ਇਲਾਕੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਇਲਾਕੇ ਦੀਆਂ ਹੋਰ ਮੰਗਾਂ ਲਈ ਪਿਛਲੇ ਸਮੇੰ ਅੰਦਰ ਕੀਤੇ ਗਏ ਸੰਘਰਸ਼,   ਭਵਿੱਖ ਅੰਦਰ ਵਾਤਾਵਰਨ ਨੂੰ ਬਚਾਉਣ ਲਈ ਨਜਾਇਜ਼ ਮਾਈਨਿੰਗ, ਚੱਲ ਰਹੇ  ਨਜਾਇਜ਼ ਖਾਲਸਾ ਕਰੈਸ਼ਰ ਨੂੰ ਬੰਦ ਕਰਵਾਉਣ ਅਤੇ ਇਲਾਕੇ ਦੀਆਂ  ਹੋਰ ਮੰਗਾਂ  ਦੇ ਹੱਲ ਲਈ ਸੰਘਰਸ਼ ਨੂੰ  ਤਿੱਖਾ ਅਤੇ ਵਿਸ਼ਾਲ ਕਰਨ ਲਈ ਵਿਚਾਰ ਚਰਚਾ ਕਰਨ ਤੋਂ ਬਾਅਦ ਮੀਟਿੰਗ ਚ ਉਚੇਚੇ ਤੋਰ ਤੇ ਪੁੱਜੇ ਸੁਬਾਈ ਕਨਵੀਂਨਰ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕੰਢੀ ਸੰਘਰਸ਼ ਕਮੇਟੀ ਇਲਾਕੇ ਦੀਆਂ ਮੰਗਾ ਲਈ ਸੰਘਰਸ਼ ਕਰਨ ਦੇ ਨਾਲ ਨਾਲ  ਸਾਡੇ ਸੰਘਰਸ਼ੀ ਆਗੂ ਦੇ ਪਰਿਵਾਰ ਨੂੰ ਧਮਕੀਆਂ ਦੇਣ ਵਾਲੇ  ਮਾਈਨਿੰਗ ਮਾਫੀਆ ਦੇ ਸਰਗਣੇ ਨੂੰ ਮੂੰਹ ਤੋੜ ਜਵਾਬ ਦੇਵੇਗੀ| ਸੁਬਾਈ ਆਗੂ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਕੰਢੀ ਸੰਘਰਸ਼ ਕਮੇਟੀ ਮਾਈਨਿੰਗ ਵਿਭਾਗ, ਜੰਗਲਾਤ  ਵਿਭਾਗ, ਨਹਿਰੀ ਵਿਭਾਗ ਅਤੇ ਪੁਲਿਸ ਵਿਭਾਗ ਤੋਂ ਮੰਗ ਕਰਦੀ ਹੈ ਕਿ ਲੰਬੇ ਸਮੇੰ ਤੋਂ ਇਲਾਕੇ ਅੰਦਰ ਰਾਜਨੀਤਿਕ ਹੱਲਾ ਸ਼ੇਰੀ ਨਾਲ ਨਜਾਇਜ਼ ਮਾਈਨਿੰਗ ਕਰਨ ਵਾਲੇ ਮਾਈਨਿੰਗ ਮਾਫੀਏ ਨੂੰ ਨੱਥ ਪਾਵੇ | ਕੰਢੀ ਸੰਘਰਸ਼ ਕਮੇਟੀ ਨੇ ਅੱਜ ਦੀਂ  ਮੀਟਿੰਗ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ ਚ ਇਲਾਕੇ ਅੰਦਰ ਨਜਾਇਜ਼ ਮਾਈਨਿੰਗ ਕਰਕੇ ਵਾਤਾਵਰਨ ਨੂੰ ਤਬਾਹ ਕਰਨ ਵਾਲੇ ਮਾਫੀਏ ਦੇ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਮਾਈਨਿੰਗ ਮਾਫੀਏ ਦੇ ਨਾ ਦੀਂ ਲਿਸਟ ਬਣਾ ਕੇ ਵੱਖ ਵੱਖ ਅਖਬਾਰਾਂ, ਮੀਡੀਆ ਚ ਨਸ਼ਰ ਕਰਨ ਦੇ ਨਾਲ ਨਾਲ ਪ੍ਰਸ਼ਾਸ਼ਨ ਨੂੰ ਸੋਪੇਂਗੀ |ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੁਬਾਈ ਆਗੂ ਚਰਨਜੀਤ ਦੌਲਤਪੁਰ, ਸਾਬਕਾ ਮੁਲਾਜਮ ਆਗੂ ਪ੍ਰੇਮ ਚੰਦ ਰੱਕੜ,ਹਰਭਜਨ ਸਿੰਘ, ਬੀਰੂ ਰਾਮ, ਅੱਛਰ ਸਿੰਘ ਟੋਰੋਵਾਲ, ਪਰਮਜੀਤ ਕੁਮਾਰ, ਪਰਮਜੀਤ ਸਿੰਘ ਰੌੜੀ ਮੌਜੂਦ ਸਨ|

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...