ਮੰਤਰੀ ਪੰਜਾਬ ਸਰਕਾਰ ਸ੍ਰੀ ਮਹਿੰਦਰ ਭਗਤ ਜੀ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੂੰ ਸਨਮਾਨਿਤ ਕਰਦੇ ਹੋਏ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਕਰਾਟੇ ਕੋਚ ਰਾਜਵੀਰ ਸਿੰਘ
ਨਵਾਂ ਸ਼ਹਿਰ 31 ਜਨਵਰੀ (ਮਨਜਿੰਦਰ ਸਿੰਘ)
ਨੈਸ਼ਨਲ ਅਤੇ ਇੰਟਰਨੈਸ਼ਨਲ ਕਰਾਟੇ ਟੂਰਨਾਮੈਂਟਾਂ ਵਿੱਚੋਂ ਗੋਲਡ ਮੈਡਲ ਜਿੱਤ ਚੁੱਕੇ ਅਤੇ "68ਵੀਆ ਸਕੂਲ ਗੇਮਸ ਵਿਚੋਂ ਗੋਲਡ ਮੈਡਲ ਜਿੱਤ ਚੁੱਕੇ" ਉਘੇ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੂੰ ਗਣਤੰਤਰ ਦਿਵਸ ਤੇ 26 ਜਨਵਰੀ ਵਾਲੇ ਦਿਨ ਨਵਾਂ ਸ਼ਹਿਰ ਦੀ ਆਈਟੀਆਈ ਗਰਾਉਂਡ ਵਿੱਚ ਹੋਏ ਸਰਕਾਰੀ ਸਮਾਗਮ ਦੌਰਾਨ ਮੰਤਰੀ ਪੰਜਾਬ ਸਰਕਾਰ ਸ੍ਰੀ ਮਹਿੰਦਰ ਭਗਤ ਜੀ ਨੇ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ
ਉਹਨਾਂ ਨੇ ਕਿਹਾ ਇਸ ਛੋਟੀ ਉਮਰ ਦੇ ਕਰਾਟੇ ਖਿਡਾਰੀ ਨੂੰ ਜੋ ਕਿ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ ਸਰਕਾਰ ਹਰ ਤਰ੍ਹਾਂ ਦੀ ਸੰਭਵ ਮਦਦ ਕਰੇਗੀ ਤਾਂ ਜੋ ਇਹ ਖਿਡਾਰੀ ਅੱਗੇ ਤੋਂ ਵੀ ਵਧੀਆ ਪ੍ਰਦਰਸ਼ਨ ਕਰ ਸਕੇ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧਿਮਾਨ, ਏਡੀਸੀ ਰਾਜੀਵ ਵਰਮਾ, ਜਿਲਾ ਖੇਡ ਅਫਸਰ ਬੰਧਨਾਂ ਚੌਹਾਨ ਜੀ, ਲਲਿਤ ਮੋਹਨ ਪਾਠਕ ਅਤੇ ਕਰਾਟੇ ਕੋਚ ਰਾਜਵੀਰ ਸਿੰਘ ਕੈਂਥ ਹਾਜਰ ਸਨ
No comments:
Post a Comment