Friday, January 31, 2025

ਜਸਵਿੰਦਰ ਸਿੰਘ ਗੁੱਲਪੁਰ ਨੇ ਡੀ.ਈ.ਓ ਦਫਤਰ (ਸੈ.ਸਿ) ਵਿਖੇ ਸੁਪਰਡੈਂਟ ਦਾ ਅਹੁਦਾ ਸੰਭਾਲਿਆ

ਨਵਾਂਸ਼ਹਿਰ 31 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ) ਜਸਵਿੰਦਰ ਸਿੰਘ ਗੁੱਲਪੁਰ  ਵਲੋਂ ਅੱਜ ਦਫਤਰ  ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਸੁਪਰਡੈਂਟ ਗਰੇਡ -1 ਦਾ  ਅਹੁਦਾ ਸੰਭਾਲਿਆ।ਇਸ ਤੋਂ ਪਹਿਲਾਂ ਆਪ ਦਫਤਰ ਜਿਲਾ ਸਿੱਖਿਆ ਅਫਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਸੀਨੀਅਰ ਸਹਾਇਕ ਸਨ ਤੇ ਅੱਜ  ਉਹਨਾਂ ਦੀ ਤਰੱਕੀ ਬਤੌਰ ਸੁਪਰਡੈਂਟ ਗਰੇਡ-1 ਹੋਈ ਹੈ ਤੇ ਅਹੁਦਾ ਸੰਭਾਲਣ ਉਪਰੰਤ ਆਪ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।ਉਹਨਾਂ ਕਿਹਾ ਕਿ ਉਹ ਪੰਜਾਬ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੁਰਾ ਯੋਗਦਾਨ ਪਾਉਣਗੇ। ਇਸ ਮੌਕੇ ਉਹਨਾਂ ਅੱਗੇ ਕਿਹਾ ਕਿ  ਜਿਸ ਵੀ ਕਿਸੇ ਕਰਮਚਾਰੀ ਦਾ ਕੋਈ ਕੇਸ ਪੈਡਿੰਗ ਹੈ ਉਹ ਉਸ ਨਾਲ ਸਿੱਧਾ ਰਾਬਤਾ ਕਾਇਮ ਕਰੇ ਉਹ ਹਰ ਇੱਕ ਕਰਮਚਾਰੀ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇ ਤੇ ਕਰਵਾਉਣਗੇ।ਇਸ ਮੌਕੇ ਉਹਨਾਂ ਨੂੰ ਡਿੰਪਲ ਮਦਾਨ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ,ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰਜੀਤ ਖਟਕੜ ,ਲਖਵੀਰ ਸਿੰਘ ਮੁੱਖ ਅਧਿਆਪਕ ਕੋਟਰਾਝਾ ਨੇ ਵਧਾਈ ਦਿੰਦੇ ਹੋਏ ਕਿਹਾ ਜਸਵਿੰਦਰ ਸਿੰਘ ਦੇ ਸੁਪਰਡੈਂਟ ਬਨਣ ਨਾਲ ਹੁਣ ਦਫਤਰੀ ਕੰਮ ਵਿੱਚ ਤੇਜੀ ਆਵੇਗੀ ਕਿਉਕਿ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੈ ਸੁਪਰਡੈਂਟ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਪਈ ਹੈ।ਇਸ ਮੌਕੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ, ਮੋਹਣ ਲਾਲ.ਨਿਰਮਲ ਸਿੰਘ ਹੱਕਲਾ, ਦੇਸ ਰਾਜ,ਪ੍ਰਿੰ. ਦਲਜੀਤ ਬੋਲਾ,ਰਣਜੀਤ ਬੱਬਰ ਪ੍ਰਮੋਦ ਕੁਮਾਰ, ਸਤਨਾਮ ਸਿੰਘ ,ਜਗਦੀਸ਼ ਰਾਏ ਐਮ,ਆਈ ਐਸ਼ ,ਹਰਵਿੰਦਰ ਸਿੰਘ ਸੁਪਰਡੈਂਟ ਡੀ.ਸੀ ਦਫਤਰ,ਅਜੇ ਕੁਮਾਰ ਪੀ.ਏ ਸਿਵਲ ਸਰਜਨ,ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ.ਰਾਮ ਕੁਮਾਰ,ਬਿਕਰਮ ਸਿੰਘ,ਸੰਜੀਵ ਕੁਮਾਰ,ਰਾਕੇਸ ਰਾਏ.ਵਰਿੰਦਰ ਕੁਮਾਰ,ਗੁਰਪ੍ਰੀਤ ਸਿੰਘ,ਸੁਖਦੀਪ ਕੌਰ, ਰਜਿੰਦਰ ਸਰਮਾ, ਨਰਿੰਦਰ ਸਿੰਘ,ਜਤਿੰਦਰ ਸਿੰਘਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...