Monday, January 27, 2025

ਸਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੂਟੇ ਲਾ ਕੇ ਮਨਾਇਆ ਗਿਆ

ਨਵਾਂਸ਼ਹਿਰ 27 ਜਨਵਰੀ(ਹਰਿੰਦਰ ਸਿੰਘ,ਮਨਜਿੰਦਰ ਸਿੰਘ)
ਵਾਤਾਵਰਣ ਸੰਭਾਲ ਸੋਸਾਇਟੀ ਰਜਿ ਵਲੋਂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੋਕੇ ਬਾਰਾਂਦਰੀ ਬਾਗ ਵਿਚ ਬੂਟੇ ਲਾ ਕੇ ਜਨਮ ਦਿਨ ਮਨਾਇਆ ਇਸ ਮੋਕੇ ਤੇ ਵਖ ਵਖ ਕਿਸਮਾਂ ਦੇ ਜਿਵੇਂ ਕਿ ਸਿਲਵਰ ਓਕ ਬੋਤਲ ਬੁਰਸ ਲੈਹਾਜ ਸਟੋਮੀਆ ਚਕਰੇਸੀਆ ਆਦਿ 13 ਬੂਟੇ ਲਗਾਏ ਗਏ। ਇਸ ਮੋਕੇ ਤੇ ਸਬੋਧਨ ਕਰਦੇ ਹੋਏ ਤਰਲੋਚਨ ਸਿੰਘ ਜਨਰਲ ਸਕੱਤਰ ਅਤੇ ਪ੍ਰਧਾਨ ਜਸਵੰਤ ਸਿੰਘ ਭਟੀ ਨੇ ਦੱਸਿਆ ਕਿ ਵਿਕਾਸ ਦੇ ਨਾਂ ਤੇ ਸਹਿਰੀਕਰਨ ਅਤੇ ਵਪਾਰੀਕਰਨ ਦੇ ਨਾਂ ਤੇ ਅਨੇਕਾਂ ਹੀ ਰੁਖ ਕਟੇ ਜਾ ਰਹੇ ਹਨ ਜੋ ਕਿ ਇਕ ਚਿਂਤਾ ਦਾ ਵਿਸ਼ਾ ਹੈ। ਰੁਖਾਂ ਦੀ ਗਿਣਤੀ ਘਟਣ ਕਾਰਣ ਸਾਹ ਦੀਆਂ ਵਿਮਾਰੀਆਂ ਅਤੇ ਚਮੜੀ ਦੇ ਰੋਗਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਮੋਕੇ ਤੇ ਰੇਸਮ ਸਿੰਘ ਅਤੇ ਕੈਸੀਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਜੇਕਰ ਰੁਖਾਂ ਦੀ ਗਿਣਤੀ ਵਿਚ ਵਾਧਾ ਨਾ ਕੀਤਾ ਗਿਆ ਤਾਂ ਪੰਜਾਬ ਰੇਗਿਸਤਾਨ ਵਣ ਜਾਵੇਗਾ। ਆਉਣ ਵਾਲੀਆਂ ਪੀੜੀਆਂ ਲਈ ਸਾਹ ਲੈਣਾਂ ਔਖਾ ਹੋ ਜਾਵੇਗਾ। ਰੁਖਾਂ ਦੀ ਗਿਣਤੀ ਘਟਣ ਨਾਲ  ਹਰ ਸਾਲ ਪਾਣੀ ਦਾ ਲੈਵਲ ਥਲੇ ਜਾ ਰਿਹਾ ਹੈ। ਸਾਨੂੰ ਹਰ ਇਕ ਨੂੰ ਹਰ ਸਾਲ ਘਟ ਤੋਂ ਘਟ ਪੰਜ ਬੂਟੇ ਲਾਉਣੇ ਚਾਹੀਦੇ ਹਨ। ਅਤੇ ਇਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੋਕੇ ਤੇ ਲਲਿਤ ਸਰਮਾ,  ਨਰਿੰਦਰ ਸਰਮਾ, ਅਰੁਨ ਬਾਲੀ ਧਰਮਪਾਲ ਬਾਲੀ, ਸਤਪਾਲ ਐਮੀ ਅਤੇ ਰਾਜਿੰਦਰ ਸੈਣੀ ਮੋਜੂਦ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...