ਬੀ.ਡੀ.ਸੀ.ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਗਣਤੰਤਰਾ ਦਿਵਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਐਸ.ਕੇ.ਸਰੀਨ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ “ਬੰਦੇ ਮਾਤਰਮ”, “ਭਾਰਤ ਮਾਤਾ ਕੀ ਜੈ”, “ਖੂਨਦਾਨ- ਜੀਵਨ ਦਾਨ” , “ ਖੂਨਦਾਨੀ-ਜਿੰਦਾਬਾਦ” ਦੇ ਨਾਹਰੇ ਬੁਲੰਦ ਕੀਤੇ ਗਏ। ਹਾਜਰ ਸ਼ਖ਼ਸੀਅਤਾਂ ਵਿੱਚ ਐਸ.ਕੇ.ਸਰੀਨ, ਜੇ.ਐਸ ਗਿੱਦਾ,ਸ੍ਰੀ ਪ੍ਰਵੇਸ਼ ਕੁਮਾਰ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਸ੍ਰੀ ਜੋਗਾ ਸਿੰਘ ਸਾਧੜਾ, ਸ੍ਰੀ ਨੋਬਲ ਸਰੀਨ ਤੇ ਸ੍ਰੀਮਤੀ ਵਿਭੂਤੀ ਸਰੀਨ,, ਡਾ. ਅਜੇ ਬੱਗਾ, ਡਾ.ਦਿਆਲ ਸਰੂਪ, ਮਾ.ਨਰਿੰਦਰ ਸਿੰਘ ਭਾਰਟਾ, ਸ੍ਰੀ ਯੁਵਰਾਜ ਕਾਲ੍ਹੀਆ, ਸ੍ਰੀ ਰਮਨਦੀਪ ਸਿੰਘ ਭੱਟੀ ਤੇ ਸ੍ਰੀਮਤੀ ਹਰਪ੍ਰੀਤ ਕੌਰ ਭੱਟੀ, ਸ੍ਰੀ ਕਮਲ ਕੁਮਾਰ ਗੋਗਨਾ, ਮੈਨੇਜਰ ਮਨਮੀਤ ਸਿੰਘ, ਸ੍ਰੀ ਗੌਰਵ ਸਰੀਨ ਤੇ ਸ੍ਰੀਮਤੀ ਨੀਤਿਕਾ ਸਰੀਨ, ਸ੍ਰੀ ਦੇਸ ਰਾਜ ਬਾਲੀ, ਸ੍ਰੀ ਨਰਿੰਦਰਪਾਲ ਤੂਰ, ਦ੍ਰਿਸ਼ਟੀ ਸਰੀਨ, ਨਿਸ਼ੀਤ ਸਰੀਨ ਅਤੇ ਬੀ.ਡੀ.ਸੀ ਸਟਾਫ ਹਾਜਰ ਸੀ। ਇਸ ਮੌਕੇ "ਗੁਰੂ ਰਵੀਦਾਸ ਨੌਜਵਾਨ ਸਭਾ ਕਾਹਮਾ" ਦੇ ਸ੍ਰੀ ਮੁਕੇਸ਼ ਕਾਹਮਾ,ਸ੍ਰੀ ਬਲਜੀਤ ਸਿੰਘ ਸਿੱਧੂ,ਸ੍ਰੀ ਹਰਮਿੰਦਰ ਕੁਮਾਰ,ਸ੍ਰੀ ਪਰਮਜੀਤ ਕੁਮਾਰ ਨੂੰ, "ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ" ਦੇ ਸ੍ਰੀ ਭੁਪਿੰਦਰ ਸਿੰਘ ਰਾਣਾ , ਸ੍ਰੀ ਰਾਕੇਸ਼ ਕੁਮਾਰ ਰਾਣਾ ਨੂੰ ਅਤੇ "ਗਰੀਨ ਵਿਲੇਜ ਵੈਲਫੇਅਰ ਸੋਸਾਇਟੀ ਬੀਨੇਵਾਲ੍ਹ" ਦੇ ਸ੍ਰੀ ਅਸ਼ਵਨੀ ਕੁਮਾਰ ਰਾਣਾ ਤੇ ਸ੍ਰੀ ਰਾਕੇਸ਼ ਰਾਣਾ ਨੂੰ ਆਪਣੇ ਆਪਣੇ ਇਲਾਕਿਆਂ ਵਿੱਚ ਸਾਲ 2024 ਦੌਰਾਨ ਲੱਗਾਏ ਖੂਨਦਾਨ ਕੈਂਪਾਂ ਰਾਹੀਂ ਸੱਭ ਤੋਂ ਜ਼ਿਆਦਾ ਬਲੱਡ ਯੂਨਿਟਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment