Tuesday, January 7, 2025

ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਵੱਲੋਂ ਐਸਐਚਓ ਮਨਜੀਤ ਕੌਰ ਦਾ ਕੀਤਾ ਵਿਸੇਸ਼ ਸਨਮਾਨ*****ਨਸ਼ਿਆਂ ਖਿਲਾਫ ਮੁਹਿੰਮ ਵਿੱਚ ਐਸ ਐਚ ਓ ਮਨਜੀਤ ਕੌਰ ਦਾ ਵੱਡਾ ਯੋਗਦਾਨ - ਦੀਪਕ ਘਈ

ਬੰਗਾ 7, ਜਨਵਰੀ (ਮਨਜਿੰਦਰ ਸਿੰਘ) ਪਿਛਲੇ ਦਿਨੀ ਮਨਜੀਤ ਕੌਰ ਐਸ ਐਚ ਓ ਥਾਣਾ ਸਿਟੀ ਬੰਗਾ ਤਾਇਨਾਤ ਕੀਤੇ ਗਏ। ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਵਿਧਾਨ ਸਭਾ ਹਲਕਾ ਬੰਗਾ ਯੂਨਿਟ ਵੱਲੋਂ ਦੀਪਕ ਘਈ ਰਾਸ਼ਟਰੀ ਜਨਰਲ ਸਕੱਤਰ ਦੀ ਅਗਵਾਈ ਵਿੱਚ ਐਸ ਐਚ ਓ ਮੈਡਮ ਦਾ ਥਾਣਾ ਬੰਗਾ ਵਿਖੇ
ਗੁਲਦਸਤਾ ਭੇਂਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੀਪਕ ਘਈ ਨੇ ਕਿਹਾ ਕਿ ਐਸਐਚਓ ਮਨਜੀਤ ਕੌਰ ਪੁਲਿਸ ਪ੍ਰਸ਼ਾਸਨ ਦੀ ਸ਼ਾਨ ਹਨ ਜਿਨਾਂ ਦਾ ਨਸ਼ਿਆਂ ਖਿਲਾਫ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ਼ ਛੇੜੀ ਮੁਹਿੰਮ ਵਿੱਚ ਵੱਡਾ ਯੋਗਦਾਨ ਹੈ। ਐਸਐਚ ਓ ਮਨਜੀਤ ਕੌਰ ਨੇ ਇਸ ਮੌਕੇ ਦੀਪਕ ਘਈ ਅਤੇ ਉਨਾਂ ਨਾਲ ਆਏ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਬੰਗਾ ਵਿਧਾਨ ਸਭਾ ਯੂਨਿਟ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੀ ਜਿੰਮੇਦਾਰੀ ਨਿਭਾਉਂਦੇ ਆ ਰਹੇ ਹਨ ਅਤੇ ਨਿਭਾਉਂਦੇ ਰਹਿਣਗੇ। ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਥਾਣੇ ਵਿੱਚ ਸ਼ਿਕਾਇਤ ਲੈ ਕੇ ਆਉਣ ਵਾਲਿਆਂ ਦੀਆਂ ਸ਼ਿਕਾਇਤਾਂ ਸਤਿਕਾਰ ਪੂਰਵਕ ਸੁਣੀਆਂ ਜਾਣਗੀਆਂ ਅਤੇ ਲੁੜਿੰਦੀਆਂ ਕਾਰਵਾਈਆਂ ਕਰਨ ਉਪਰੰਤ ਇਨਸਾਫ ਦਵਾਇਆ ਜਾਵੇਗਾ। ਇਸ ਮੋਕੇ ਪਾਰਟੀ ਕੋਰ ਕਮੇਟੀ ਚੇਅਰਮੈਨ ਰਜਿੰਦਰ ਅਟਵਾਲ , ਜਨਰਲ ਸਕੱਤਰ ਦੀਪਕ ਘਈ ,ਕੇਸਰ ਗਿੱਲ, ਰਿਸ਼ੀ ਸਹੋਤਾ, ਦੀਪਕ ਚੌਟਾਲਾ ਬਲਦੇਵ ਹੰਸ, ਸੁਖਵਿੰਦਰ ਸਿੰਘ,ਅਮਿਤ ਹੰਸ ਗੋਰਾ ਹੰਸ ,ਮੋਹਿਤਪੁਰੀ, ਮਹਿਲਾ ਸ਼ਕਤੀ ਵਿੰਗ ਪ੍ਰਧਾਨ ਮੀਨਾ ਕੁਮਾਰੀ ,ਮੈਡਮ ਮਨਜੀਤ ਕੌਰ,ਸੁਨੀਤਾ ਰਾਣੀ,ਕਮਲਜੀਤ ਕੌਰ ਅਤੇਮੈਡਮ ਕਿਰਨ ਕੌਰਵ ਆਦਿ ਹਾਜਰ ਸਨ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...