Tuesday, January 28, 2025

ਸਰਕਾਰੀ ਪ੍ਰਾਇਮਰੀ ਸਕੂਲ ਮੱਲੂ ਪੋਤਾ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ:

ਬੰਗਾ 28 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ)
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਪੁੱਤਾ ਵਿਖੇ  ਮੇਜਰ ਸਿੰਘ ਅਤੇ  ਬਲਦੇਵ ਸਿੰਘ ਸਪੁੱਤਰ ਸਵ :ਬਖਤਾਵਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੱਲੂ ਪੋਤਾ ਦੇ ਸਾਰੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਇਸ ਪ੍ਰੋਗਰਾਮ ਦਾ ਉਦਘਾਟਨ  ਉਪ ਜਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਕੀਤਾ। ਇਸ ਮੌਕੇ ਉਹਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਇਸ ਮੌਕੇ ਬੋਲਦਿਆਂ ਉਹਨਾਂ ਨੇ ਦਾਨੀ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਵਿਦੇਸ਼ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਪਿੰਡ ਦੀ ਮੋਹ ਮਿੱਟੀ ਨੂੰ ਨਹੀਂ ਤਿਆਗਿਆ ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ ਸਰਪੰਚ ਮਲੂਪੋਤਾ ਜਗਨਨਾਥ ਸਰਪੰਚ ਪਿੰਡ ਲੱਖਪੁਰ ਅਮਨਦੀਪ ਸਿੰਘ ਸਰਪੰਚ ਲੰਗੇਰੀ ਦਾਰਾ ਸਿੰਘ ਸਰਪੰਚ ਕਲੇਰਾਂ ਸ੍ਰੀਮਤੀ ਕਰਮਜੀਤ ਕੌਰ ਸਰਪੰਚ ਬਾਹੜੋਵਾਲ ਜਗਤਾਰ ਸਿੰਘ ਸਰਪੰਚ ਮਜਾਰੀ ਹਰਵਿੰਦਰ ਕੁਮਾਰ ਸਾਬਕਾ ਪੰਚ ਐਸ ਐਮ ਸੀ ਚੇਅਰਮੈਨ ਸ਼੍ਰੀਮਤੀ ਮਨਪ੍ਰੀਤ ਕੌਰ ਸਾਬਕਾ ਸਰਪੰਚ ਸ੍ਰੀਮਤੀ ਨਿਰਮਲ ਕੌਰ ਮੱਖਣ ਸਿੰਘ ਸਾਬਕਾ ਸਰਪੰਚ, ਸ੍ਰੀ ਮਨੋਹਰ ਲਾਲ ਸਰਬਜੀਤ ਕੌਰ ਪੰਚ ਸਰਬਜੀਤ ਸਿੰਘ ਪੰਚ ਰਣਜੀਤ ਸਿੰਘ ਨੰਬਰਦਾਰ ਹਰਪ੍ਰੀਤ ਸਿੰਘ ਸ਼ਿੰਦਲ ਅਤੇ ਰਾਜਵੀਰ ਸਿੰਘ ਸਾ਼ਮਲ ਸਨ। ਸਟੇਜ ਦੀ ਕਾਰਵਾਈ ਲੈਕਚਰਾਰ ਬਲਦੀਸ਼ ਲਾਲ ਨੇ ਬਾਖੂਬੀ ਨਿਭਾਈ ।ਇਸ ਮੌਕੇ ਸ਼ਨੀ ਕੁਮਾਰ, ਨੀਲਮ ਕੁਮਾਰੀ,ਬਲਵੀਰ ਕੌਰ ਜੁਗਰਾਜ ਸਿੰਘ ਸੁਰਿੰਦਰਾ, ਸੋਨੀਆ ਕੁਮਾਰੀ ਸੋਨੀਆ ਜਸਰੋਟੀਆ ਸਾ਼ਮਲ ਸਨ। ਅਖੀਰ ਵਿੱਚ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਜੀ ਨੇ ਦਾਨੀ ਸੱਜਣਾਂ ਅਤੇ ਹਾਜ਼ਰ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...