Thursday, February 20, 2025

ਪੰਜਾਬੀ ਹਿੱਤਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਲਿਖੀ ‘ਚਿੱਠੀ’***ਕੌਮਾਂਤਰੀ ‘ਮਾਂ ਬੋਲੀ ਦਿਵਸ’ ਮੌਕੇ ਨਵਜੋਤ ਸਾਹਿਤ ਸੰਸਥਾ ਔੜ ਨੇ ਚੁੱਕੇ ਮੁੱਦੇ

ਮੁੱਖ ਮੰਤਰੀ ਦੇ ਨਾਂ ਲਿਖੀ ਚਿੱਠੀ ਨੂੰ ਡਾਕ ’ਚ ਪਾਉਣ ਸਮੇਂ ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਤੇ ਹੋਰ।

ਬੰਗਾ, 21 ਫ਼ਰਵਰੀ (ਮਨਜਿੰਦਰ ਸਿੰਘ)
    ਅੱਜ ਕੌਮਾਂਤਰੀ ‘ਮਾਂ ਬੋਲੀ ਦਿਵਸ’ ਮੌਕੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪੰਜਾਬੀ ਦੀ ਸੁਰੱਖਿਆ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਕਈ ਮੁੱਦੇ ਚੁੱਕੇ ਗਏ। ਇਹਨਾਂ ਵਿੱਚ ਸੂਬੇ ਅੰਦਰ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਵਜੋਂ ਸ਼ਾਮਲ ਕਰਨ, ਅਦਾਲਤੀ ਪ੍ਰਕਿਰਿਆ ਵਿੱਚ ਪੰਜਾਬੀ ਦੀ ਵਰਤੋਂ ਕਰਨ, ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਪੇਂਡੂ ਖਿੱਤੇ ਦੀਆਂ ਸਾਹਿਤਕ ਸਭਾਵਾਂ ਨੂੰ ਗਰਾਟਾਂ ਜਾਰੀ ਕਰਨ ਆਦਿ ਪੱਖਾਂ ਵੱਲ ਧਿਆਨ ਮੰਗਿਆ ਗਿਆ ਹੈ। ਸੰਸਥਾ ਵਲੋਂ ਇਸ ਬਾਰੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਡਾਕ ਰਾਹੀਂ ਭੇਜੀ ਗਈ ਹੈ।
         ਇਸ ਸਬੰਧੀ ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਅਤੇ ਸਕੱਤਰ ਰਾਜਿੰਦਰ ਜੱਸਲ ਨੇ ਦੱਸਿਆ ਕਿ ਇਹਨਾਂ ਮੁੱਦਿਆਂ ਨੂੰ ਪਹਿਲਾਂ ਵੀ ਕਈ ਵਾਰ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਅਤੇ ਦਰਜ-ਬ-ਦਰਜ ਆਗੂਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ  ਮੰਗ ਪੱਤਰ ਭੇਜੇ ਗਏ ਹਨ ਪਰ ਕਦੇ ਵੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਖੁਦ ਕਲਾ ਨਾਲ ਜੁੜੇ ਹੋਣ ਕਾਰਨ ਇਹ ਉਹਨਾਂ ਤੋਂ ਇਹਨਾਂ ਮੰਗਾਂ ’ਤੇ ਗੌਰ ਕੀਤੇ ਜਾਣ ਦੀ ਪੂਰਨ ਆਸ ਹੈ। 
       ਸੰਸਥਾ ਵਲੋਂ ਦਰਜ ਬਾਕੀ ਮੰਗਾਂ ਵਿੱਚ ਲੇਖਕਾਂ ਦੀਆਂ ਜ਼ਿਲ੍ਹਾ ਪੱਧਰੀ ਸਾਂਝੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ, ਪੇਂਡੂ ਖਿੱਤੇ ਵਿੱਚ ਲਾਇਬਰੇਰੀਆਂ ਸਥਾਪਿਤ ਕਰਨ, ਸੰਪਰਕ ਸੜਕਾਂ ’ਤੇ ਲੱਗੇ ਸੰਕੇਤਕ ਬੋਰਡਾਂ ਉੱਤੇ ਪੰਜਾਬੀ ਦੇ ਸ਼ਬਦ ਜੋੜ ਸਹੀ ਕਰਾਉਣ ਅਤੇ ਲੇਖਕਾਂ ਨੂੰ ਮੁਫ਼ਤ ਬਸ ਸਫ਼ਰ ਦੀ ਸਹੂਲਤ ਦਿੱਤੇ ਜਾਣ ਦੀ ਲੋੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਵਿੱਚ ਹਰੀ ਕ੍ਰਿਸ਼ਨ ਪਟਵਾਰੀ ਅਤੇ ਦਵਿੰਦਰ ਸਕੋਹਪੁਰੀ ਵੀ ਸ਼ਾਮਲ ਸਨ। 
      ਦੱਸਣਯੋਗ ਹੈ ਕਿ ਸੰਸਥਾ ਦੇ ਇਹਨਾਂ ਨੁਮਾਇੰਦਿਆਂ ਨੇ ਪੰਜਾਬੀ ਵਰਨਮਾਲਾ ਉਕਰੇ ਹੋਏ ਸ਼ਾਲ ਓੜੇ ਹੋਏ ਸਨ। ਦੱਸਣਯੋਗ ਹੈ ਕਿ ਉਕਤ ਚਿੱਠੀ ਵਿੱਚ ਸੰਸਥਾ ਵਲੋਂ ਇਸ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਸਮਾਂ ਵੀ ਮੰਗਿਆ ਗਿਆ ਹੈ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...