Monday, March 10, 2025

ਥਾਣਾ ਬੰਗਾ ਸਿਟੀ ਪੁਲਿਸ ਵੱਲੋਂ 05 ਗਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ:

ਬੰਗਾ10 ਮਾਰਚ (ਮਨਜਿੰਦਰ ਸਿੰਘ)
ਮਾਣਯੋਗ ਐਸ.ਐਸ ਪੀ ਮਹਿਤਾਬ ਸਿੰਘ ਗਿੱਲ (ਆਈਪੀਐਸ)  ਦੀ ਅਗਵਾਈ ਵਿੱਚ ਜਿਲ਼ਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਜੋ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ,ਉਸ ਤਹਿਤ ਅੱਜ ਸਬ-ਡਵੀਜ਼ਨ ਬੰਗਾ ਚ' ਸੀਨੀਅਰ ਅਫਸਰ ਮਾਨਯੋਗ ਡੀ.ਐਸ.ਪੀ ਹਰਜੀਤ ਸਿੰਘ  ਦੀ ਨਿਰਦੇਸ਼ਨਾ ਹੇਠ ਥਾਣਾ ਬੰਗਾ ਦੇ ਐਸ.ਐਚ.ਓ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਏ.ਐਸ.ਆਈ ਅਰੁਣ ਕੁਮਾਰ ਵਲੋਂ 05 ਗਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਰਿੰਦਰ ਕੁਮਾਰ ਜੀ ਨੇ ਆਖਿਆ ਕਿ ਨਸ਼ਿਆਂ ਖਿਲਾਫ ਚਲ ਰਹੀ ਮੁਹਿੰਮ ਤਹਿਤ ਅਸੀਂ ਹਰ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੇ ਹਾਂ,05 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਹਿਚਾਣ ਹਨੀ ਪੁੱਤਰ ਮੰਗਤ ਰਾਮ ਵਾਸੀ ਪਿੰਡ ਪੱਦੀ ਮਟਵਾਲੀ ਵਜੋਂ ਹੋਈ ਹੈ,ਜਿਸਨੇ ਆਪਣਾ ਜੁਰਮ ਕਬੂਲ ਕੀਤਾ ਹੈ,ਅਤੇ ਉਸਨੂੰ ਮਾਨਯੋਗ ਅਦਾਲਤ ਚ' ਪੇਸ਼ ਕਰਕੇ ਹੋਰ ਤਫਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ,ਸ਼੍ਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਜਾਂ ਤਾਂ ਨਸ਼ਾ ਤਸਕਰ ਇਹ ਇਲਾਕਾ ਛੱਡ ਜਾਣ ਜਾਂ ਫਿਰ ਸਖਤ ਸਜ਼ਾ ਭੁਗਤਣ ਲਈ ਤਿਆਰ ਰਹਿਣ,ਇਸ ਮੌਕੇ ਉਹਨਾਂ ਨਾਲ ਬੰਗਾ ਦੇ ਐਡੀਸ਼ਨਲ ਐਸ.ਐਚ.ਓ ਰਾਮ ਲਾਲ,ਏ.ਐਸ.ਆਈ ਸੋਮ ਨਾਥ,ਮੁੱਖ ਮੁਨਸ਼ੀ ਰਾਕੇਸ਼ ਕੁਮਾਰ,ਏ.ਐਸ.ਆਈ ਸੁਰਿੰਦਰ ਪਾਲ,ਅਰੁਣ ਕੁਮਾਰ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ.

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...