Saturday, March 8, 2025

ਐਨ ਆਰ ਆਈ ਵਲੋਂ ਸੋਨੇ ਦਾ ਚੌਰ ਸਾਹਿਬ ਭੇਟ

ਨਵਾਂਸ਼ਹਿਰ/ਬੰਗਾ (ਹਰਿੰਦਰ ਸਿੰਘ ਮਨਜਿੰਦਰ ਸਿੰਘ)ਪਿੰਡ ਲਧਾਣਾ ਝਿੱਕਾ ਦੇ ਦਾਨੀ ਸੱਜਣ ਸੋਹਣ ਸਿੰਘ ਝਿੱਕਾ ਵਾਸੀ ਯੂ ਕੇ ਵੱਲੋਂ ਆਪਣੀ ਪਤਨੀ ਸੱਤਿਆ ਦੀ ਯਾਦ ਵਿੱਚ ਸੋਨੇ ਦਾ ਬਣਿਆ ਚੌਰ ਸਾਹਿਬ ਪਿੰਡ ਲੰਗੜੋਆ ਦੇ ਗੁਰਦੁਆਰਾ ਬੋਹੜਾਂ ਵਾਲਾ ਨੂੰ ਭੇਂਟ ਕੀਤਾ ਗਿਆ। ਸੋਹਨ ਸਿੰਘ ਝਿੱਕਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚਾਰ ਸੋਨੇ ਦੇ ਚੌਰ ਸਾਹਿਬ ਬਣਾਏ ਗਏ ਹਨ ਜੋ ਕਿ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਭੇਂਟ ਕੀਤੇ ਜਾਣਗੇ। ਇਸ ਮੌਕੇ ਬੋਹੜਾਂ ਵਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਵਿੱਚ ਭਾਈ ਗੁਰਮੁਖ ਸਿੰਘ ਸਕੱਤਰ ਨੇ ਸੋਹਣ ਸਿੰਘ ਝਿੱਕਾ ਨੂੰ ਸਨਮਾਨ ਚਿੰਨ ਅਤੇ ਸਿਰਪਾਉ ਦੇ ਕੇ ਸਨਮਾਨ ਕੀਤਾ ਤੇ ਉਨ੍ਹਾਂ ਦਾ ਗੁਰੂ ਘਰ ਨੂੰ ਚੌਰ ਸਾਹਿਬ ਭੇਟ ਕਰਨ ਤੇ ਧੰਨਵਾਦ ਕੀਤਾ। ਅਰਦਾਸ ਉਪਰੰਤ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਡਾਕਟਰ ਕਸ਼ਮੀਰ ਸਿੰਘ ਢਿੱਲੋ,ਪੰਜਾਬ ਸਿੰਘ ਤੋਂ ਇਲਾਵਾ ਹੋਰ ਪ੍ਰਬੰਧਕ ਤੇ ਮੈਂਬਰ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...