Wednesday, May 28, 2025

ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 8ਵੀਂ,10ਵੀਂ,12ਵੀਂ ਦੇ ਜ਼ਿਲੇ 'ਚੋਂ ਮੈਰਿਟ 'ਚ ਆਏ ਬੱਚਿਆਂ ਦਾ ਹਰੇਕ ਪੱਧਰ ਤੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ - ਤੂਰ ਛੋਕਰਾਂ*

ਬੰਗਾ/ਨਵਾਂਸ਼ਹਿਰ (ਮਨਜਿੰਦਰ ਸਿੰਘ)ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 8ਵੀਂ,10ਵੀਂ, 12ਵੀਂ ਕਲਾਸਾਂ ਦੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਉੱਘੇ ਸਮਾਜ ਸੇਵਕ ਸ਼੍ਰੀ ਗੁਰਚਰਨ ਅਰੋੜਾ ਦੀ ਅਗਵਾਈ ਹੇਠ ਹਰੇਕ ਵਿਦਿਆਰਥੀ ਨੂੰ ਮੋਮੈਂਟੋ, ਮੈਡਲ, ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਕਿਹਾ ਕਿ ਪੈਸੇ ਦੀ ਕਮੀ ਕਾਰਨ ਕਿਸੇ ਵੀ ਜ਼ਰੂਰਤਮੰਦ ਹੁਸ਼ਿਆਰ ਵਿਦਿਆਰਥੀ ਦੀ ਪੜਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਮੈਰਿਟ 'ਚ ਆਏ ਬੱਚਿਆਂ ਦਾ ਹਰੇਕ ਪੱਧਰ ਤੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਕਾਉਂਸਲਿੰਗ ਸਬੰਧੀ ਸਮਾਗਮ ਦੇ ਮੁੱਖ ਮਹਿਮਾਨ ਸਾਹਿਬ ਸਿੰਘ ਅਤੇ ਵਿਸੇਸ਼ ਮਹਿਮਾਨ ਸ਼੍ਰੀ ਗੁਰਚਰਨ ਅਰੋੜਾ , ਸ. ਜਸਪਾਲ ਸਿੰਘ ਗਿੱਧਾ, ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਲੈਕਚਰਾਰ ਸ਼੍ਰੀਮਤੀ ਸੁਨੀਤਾ ਦੇਵੀ, ਮੈਥ ਲੈਕਚਰਾਰ ਸ਼੍ਰੀਮਤੀ ਸੁਸ਼ਮਾ ਅਤੇ ਲੈਕਚਰਾਰ ਡਾ. ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਨੂੰ ਸਿਰਜਣ ਦੀ ਬਹੁਤ ਵੱਡੀ ਜਿੰਮੇਵਾਰੀ ਅਧਿਆਪਕਾਂ ਅਤੇ ਮਾਤਾ ਪਿਤਾ ਦੇ ਸਿਰ ਹੈ, ਉਸ ਤੋਂ ਵੱਡੀ ਜਿੰਮੇਵਾਰੀ ਬੱਚਿਆਂ ਦੀ ਹੈ ਕਿ ਅਧਿਆਪਕਾਂ ਅਤੇ ਮਾਤਾ ਪਿਤਾ ਵਲੋਂ ਦਿੱਤੀ ਸਿੱਖਿਆ ਨੂੰ ਗ੍ਰਹਿਣ ਕਰਨਾ। ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਬਕਸ਼ੀ ਅਤੇ ਖਜ਼ਾਨਚੀ ਪ੍ਰਿੰਸੀਪਲ  ਲਹਿੰਬਰ ਸਿੰਘ ਨੇ ਕਿਹਾ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਜ਼ਰੂਰਤਮੰਦ ਹੁਸ਼ਿਆਰ ਬੱਚਿਆਂ ਦੀ ਹਮੇਸ਼ਾ ਮੱਦਦ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀ ਰਜਿੰਦਰ ਨਾਥ ਸ਼ਰਮਾ ਸੀਨੀਅਰ ਮੀਤ ਪ੍ਰਧਾਨ,ਮੱਖਣ ਸਿੰਘ ਬਿੱਲੂ ਬੁਲੇਟ ਸਰਵਿਸ, ਗੁਲਸ਼ਨ ਰਾਣਾ, ਜੋਵਨਪ੍ਰੀਤ ਸਿੰਘ ਭੰਗਲ, ਅਜੇ ਕੁਮਾਰ ਚੜ ਮਜਾਰਾ,  ਬਲਵਿੰਦਰ ਸਿੰਘ, ਮਾਸਟਰ ਨਰਿੰਦਰ ਸਿੰਘ ਭਾਰਟਾ,  ਕੁਲਵੰਤ ਸਿੰਘ, ਅਤੇ ਮੈਰਿਟ ਵਿੱਚ ਆਏ ਵਿਦਿਆਰਥੀ ਅੱਠਵੀਂ ਦੇ ਨਵਦੀਪ ਕੌਰ, ਜੈਸਮੀਨ, ਲਵਪ੍ਰੀਤ, ਸੁਖਪ੍ਰੀਤ ਕੌਰ ,ਦੱਸਵੀਂ ਦੇ ਟਵਿੰਕਲ ਕੌਰ, ਬਬੀਤਾ ਕੁਮਾਰੀ, ਬਾਰਵੀਂ ਦੇ ਸਿਮਰਜੀਤ ਕੌਰ, ਹਰਮਨਪ੍ਰੀਤ ਕੌਰ, ਰਣਬੀਰ ਕੌਰ, ਆਦਰਸ਼ ਯਾਦਵ, ਸ਼੍ਰਰੇਆ ਯਾਦਵ ਅਤੇ ਉਹਨਾਂ ਦੇ ਅਧਿਆਪਕ ਅਤੇ ਮਾਤਾ ਪਿਤਾ ਹਾਜਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਬਖਸੀਸ਼ ਸਿੰਘ ਸੈਂਭੀ ਵਲੋਂ ਬਾਖੂਬੀ ਨਿਭਾਈ ਗਈਂ ¹

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...