Wednesday, May 28, 2025

ਪਿੰਡ ਲੰਗੜੋਆ ਦਾ ਨੌਜਵਾਨ ਹੋਇਆ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ

ਨਵਾਂਸ਼ਹਿਰ 28 ਮਈ (ਹਰਿੰਦਰ ਸਿੰਘ,ਮਨਜਿੰਦਰ ਸਿੰਘ) ਇਥੋਂ ਨਜ਼ਦੀਕੀ ਪਿੰਡ ਲੰਗੜੋਆ ਦੇ ਇੱਕ ਨੌਜਵਾਨ ਜਿਸਦਾ ਨਾਂ ਜਸਪਾਲ ਸਿੰਘ ਪੁੱਤਰ ਹੁਸਨ ਲਾਲ ਦੱਸਿਆ ਜਾ ਰਿਹਾ ਹੈ। ਟ੍ਰੈਵਲ ਏਜੰਟਾਂ ਵਲੋਂ ਕੀਤੀ ਵੱਡੀ ਠੱਗੀ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਸਪਾਲ ਸਿੰਘ ਦੀ ਮਾਤਾ ਨਿੰਦਰ ਕੌਰ ਨੇ ਰੋਂਦਿਆਂ ਵਿਲਕਦਿਆਂ ਹੋਏ ਦੱਸਿਆ ਕਿ ਉਸਨੇ ਆਪਣੇ ਪੁੱਤਰ ਜਸਪਾਲ ਨੂੰ ਕਾਰੋਬਾਰ ਦੇ ਸਬੰਧ ਵਿੱਚ ਆਸਟਰੇਲੀਆ ਭੇਜਣ ਲਈ ਹੁਸ਼ਿਆਰਪੁਰ ਤੋਂ ਇੱਕ ਧੀਰਮ ਅਟਵਾਲ ਨਾਂ ਦੇ ਟਰੈਵਲ ਏਜੰਟ ਨੂੰ 18 ਲੱਖ ਰੁਪਏ ਦੇ ਕੇ ਵਿਦੇਸ਼ ਭੇਜਿਆ ਸੀ ਜੋ ਕਿ ਕੱਲ ਇਰਾਨ ਅਤੇ ਤਹਿਰਾਨ ਬਾਰਡਰ ਤੇ ਪਾਕਿਸਤਾਨ ਤੇ ਡੌਂਕੀ ਸਾਜਾਂ ਵੱਲੋਂ ਫੜ ਲਿਆ ਗਿਆ ਹੈ ਅਤੇ ਉਨ੍ਹਾਂ ਡੌਕੀ ਸਾਜ਼ਾਂ ਵੱਲੋਂ ਹੁਣ ਪਰਿਵਾਰ ਤੋਂ ਹੋਰ ਰਕਮ ਦੀ ਮੰਗ ਕੀਤੀ ਜਾ ਰਹੀ ਅਤੇ ਰਕਮ ਨਾ ਦੇਣ ਤੇ ਜਸਪਾਲ ਸਿੰਘ ਨੂੰ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਲੰਗੜੋਆ ਦਾ ਜਸਪਾਲ ਸਿੰਘ ਨਾਂ ਦਾ ਨੌਜਵਾਨ ਧੋਖੇਬਾਜ਼ ਏਜੰਟਾਂ ਦੀ ਚੁੰਗਲ ਵਿਚ ਫਸ ਕੇ ਪਹਿਲੀ ਅਪ੍ਰੈਲ ਨੂੰ ਘਰੋਂ ਆਸਟ੍ਰੇਲੀਆ ਜਾਣ ਲਈ ਡੌਂਕੀ ਲਗਾ ਕੇ ਪਹਿਲਾਂ ਦੁਬਈ ਪੁੱਜਾ। ਉਸਦੀ ਮਾਤਾ ਦੇ ਦੱਸਣ ਅਨੁਸਾਰ ਉੱਥੇ ਕੁਝ ਦਿਨ ਲੁਕ ਛਿਪ ਕੇ ਕੰਮ ਕਰਨ ਤੋਂ ਬਾਅਦ ਜਦੋਂ ਉਹ ਤਹਿਰਾਨ ਬਾਰਡਰ ਤੇ ਦੂਸਰੇ ਦੇਸ਼ ਨੂੰ ਕ੍ਰੌਸ ਕਰ ਰਿਹਾ ਸੀ ਤਾਂ ਟਰੈਵਲ ਏਜੰਟਾਂ ਦੀ ਮਿਲੀ ਭੁਗਤ ਨਾਲ ਉੱਥੋਂ ਦੇ ਡੌਂਕੀ ਸਾਜਾਂ ਦੀ ਗ੍ਰਿਫਤ ਵਿੱਚ ਆ ਗਿਆ ਜਿਸ ਤੇ ਜਾਅਲਸਾਜੀ ਏਜੰਟਾਂ ਵਲੋਂ ਜਸਪਾਲ ਸਿੰਘ ਤੇ ਅਣ ਮਨੁੱਖੀ ਤਸ਼ੱਦਦ ਢਾਇਆ ਗਿਆ ਤੇ ਹੋਰ ਰਕਮ ਦੀ ਮੰਗ ਕੀਤੀ ਗਈ ਪਰਿਵਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਠੱਗ ਟ੍ਰੈਵਲ ਏਜੰਟਾਂ ਦੀ ਚੁੰਗਲ ਤੋਂ ਜਲਦ ਤੋਂ ਜਲਦ ਛੁਡਾਇਆ ਜਾਵੇ।ਦੱਸਣ ਯੋਗ ਹੈ ਕਿ ਘਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਜਸਪਾਲ ਸਿੰਘ ਦੀ  ਪਤਨੀ ਅਤੇ ਦੋ ਮਾਸੂਮ ਬੱਚੇ ਹਨ ਜੋ ਕਿ ਆਪਣੇ ਪਿਤਾ ਦੀ ਅੱਜ ਵੀ ਉਡੀਕ ਕਰ ਰਹੇ ਹਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...