Saturday, May 17, 2025

ਕਣਕ ਦੀ ਨਾੜ ਨੂੰ ਕਿਹੜਾ ਮਹਾਂ ਮੂਰਖ ਕਹਿੰਦਾ ਅੱਗ ਲਾਈ ਜਾਵੇ, ਕਣਕ ਦੀ ਨਾੜ ਤਾ ਵੈਸੇ ਹੀ ਖੇਤ ਚ ਖਾਦ ਦਾ ਕੰਮ ਕਰਦੀ ਹੈਂ - ਗੁਰਦੀਪ ਸਿੰਘ ਮਦਨ, ਹਰਿੰਦਰ ਸਿੰਘ ਚੋਮੋ

ਪਾਇਲ/ਖੰਨਾ 17 ਮਈ (ਮਨਜਿੰਦਰ ਸਿੰਘ)ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਅਤੇ ਹਰਿੰਦਰ ਸਿੰਘ ਚੋਮੋਂ ਵਾਈਸ ਪ੍ਰਧਾਨ, ਮਨੁੱਖੀ ਅਧਿਕਾਰ ਸੋਸ਼ਲ ਵੈੱਲਫ਼ੇਅਰ ਸੰਸਥਾ ਪੰਜਾਬ ਨੇ ਇਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਨੂੰ, ਰਾਜਨੀਤਕ ਖੇਤਰ ਦੀਆਂ ਸਤਿਕਾਰਯੋਗ ਹਸਤੀਆਂ ਨੂੰ, ਪੱਤਰਕਾਰ ਭਾਈਚਾਰੇ ਨੂੰ ਅਤੇ ਸਮਾਜਸੇਵੀ ਵੀਰਾਂ ਨੂੰ ਕਿ ਸਮਾਜ ਨੂੰ ਜਾਗਰੂਕ ਕਰਨਾ ਚਾਹੀਦਾ ਹੈ  ਜੋ ਅੱਜ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸੜਕਾਂ ਤੇ ਖੜੇ ਬੂਟਿਆਂ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ, ਉਹਨਾਂ ਬਾਰੇ ਵੀ ਆਪਾ ਕੁੱਝ ਸੋਚ ਵਿਚਾਰ ਕਰੀਏ।ਹੁਣ ਤਾਂ ਹੱਦ ਹੀ ਹੋ ਗਈ, ਕਿ ਮੰਨਿਆ ਝੋਨੇ ਦੀ ਪਰਾਲੀ ਨੂੰ ਸੰਭਾਲਣਾ ਮੁਸ਼ਕਿਲ ਹੁੰਦਾ ਹੈ,, ਪਰ ਅਜੋਕੇ ਸਮੇਂ ਵਿੱਚ ਸਾਰਾ ਕੁੱਝ ਸੰਭਵ ਹੈ ਪਰ ਜੇ ਕਰਨਾ ਹੋਵੇ ਤਾਂ। ਪਿਛਲੇ ਦਿਨੀਂ ਹਲਕਾ ਪਾਇਲ ਅਤੇ ਪੰਜਾਬ ਦੇ ਹੋਰ ਵੱਖ ਵੱਖ ਹਿੱਸਿਆਂ ਵਿੱਚ  ਬਹੁਤ ਸਾਰੇ ਪਿੰਡਾਂ ਵਿੱਚ ਸੜਕਾਂ ਦੇ ਲਾਗਲੇ ਖੇਤਾਂ ਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਿਆ ਗਿਆ ਜਿਸਦੇ ਨਾਲ ਸੜਕ ਤੇ ਖੜੇ ਦਰਖਤ ਵੀ ਸੜ ਦਿੱਤੇ ਗਏ, ਪਰ ਅਫ਼ਸੋਸ ਕਿਸੇ ਵੀ ਕਿਸਾਨ ਯੂਨੀਅਨ ਦੇ ਆਗੂ ਨੇ, ਕਿਸੇ ਵੀ ਪੰਚ ਸਰਪੰਚ ਨੇ, ਕਿਸੇ ਵੀ ਪ੍ਰਸ਼ਾਸ਼ਨ ਦੇ ਅਧਿਕਾਰੀ ਨੇ, ਕਿਸੇ ਵੀ ਹੋਰ ਸਮਾਜ ਸੇਵੀ ਨੇ ਇਸ ਗੱਲ ਤੇ ਆਪਣਾ ਫ਼ਰਜ਼ ਸਮਝਦੇ ਹੋਏ ਨਾ ਅੱਗ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਕੋਈ ਬਿਆਨ ਦਿੱਤਾ।
ਭਰਾਵੋ ਅਸੀਂ ਕਿੰਨਾ ਚਿਰ ਕੁਦਰਤ ਦਾ ਖਿਲਵਾੜ ਹੁੰਦਾ ਦੇਖਦੇ ਰਹਾਂਗੇ। ਕਣਕ ਦੀ ਨਾੜ ਨੂੰ ਕਿਹੜਾ ਮਹਾਂ ਮੂਰਖ ਕਹਿੰਦਾ ਵੀ ਅੱਗ ਲਾਈ ਜਾਵੇ  ਕਣਕ ਦੀ ਨਾੜ ਤਾ ਵੈਸੇ ਹੀ ਖੇਤ ਚ ਖਾਦ ਦੇ ਰੂਪ ਚ ਵਾਹ ਦਿੱਤੀ ਜਾਂਦੀ ਆ। ਉਹਨਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਬੇਨਤੀ ਹੈ ਕਿ ਕਿਸਾਨਾਂ ਨੂੰ ਇਹ ਵੀ ਗੱਲ ਸਮਝਾਓ ਕਿ ਭਰਾਵੋ ਕਣਕ ਦੇ ਨਾੜ ਨੂੰ ਅੱਗ ਨੀ ਲਾਈਦੀ,,, ਜਿਹੜਾ ਅੱਗ ਲਾਉਂਦਾ ਉਹ ਕਿਸਾਨ ਨਹੀਂ ਹੋ ਸਕਦਾ ਅਤੇ ਇਨਸਾਨ ਕਹਿਣ ਦੇ ਯੋਗ ਵੀ ਨਹੀ। ਤਾਜ਼ਾ ਘਟਨਾ ਸਿਹੋੜਾ ਤੋਂ ਮਦਨੀਪੁਰ ਰੋਡ ਤੇ ਅੱਗ ਲਾ ਕੇ ਬੂਟੇ ਸਾੜ ਦਿੱਤੇ ਗਏ। ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਸੰਸਥਾ ਦੇ ਆਗੂਆਂ ਵੱਲੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਅਪੀਲ ਕੀਤੀ ਗਈ ਕਿ ਇਹਨਾਂ ਧਰਤੀ ਮਾਤਾ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...