Friday, May 16, 2025

ਰੋਟਰੀ ਕਲੱਬ ਬੰਗਾ ਗਰੀਨ ਵਲੋਂ ਵਿਦਿਆਰਥੀਆਂ ਨੂੰ ਰਾਹਤ ਸਮੱਗਰੀ ਵੰਡੀ****ਲੋਕਾਂ ਨੂੰ ਪੈਕਡ ਖਾਣ ਪੀਣ ਵਾਲੇ ਪਦਾਰਥ ਐਕਸਪਾਇਰੀ ਡੇਟ ਦੇਖ ਕੇ ਲੈਣ ਦੀ ਕੀਤੀ ਅਪੀਲ

ਬੰਗਾ 16 ਮਈ (ਮਨਜਿੰਦਰ ਸਿੰਘ)
ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਸੇਵਾ ਟਰੱਸਟ ਯੂਕੇ ਵਲੋਂ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਵਿਖੇ ਵਿਦਿਆਰਥੀਆਂ ਨੂੰ ਸ਼ੁੱਧਤਾ ਜਾਗ੍ਰਿਤੀ ਪ੍ਰੋਗਰਾਮ ਵਿਚ ਡਾਬਰ ਇੰਡੀਆ ਕੰਪਨੀ ਵਲੋਂ ਸੇਵਾ ਟਰੱਸਟ ਨੂੰ ਮੁਫ਼ਤ ਦਿੱਤੇ ਗਏ ਪ੍ਰੋਡਕਟ ਵੰਡੇ ਗਏ। ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਵਲੋਂ ਬੱਚਿਆਂ ਨੂੰ ਜਾਗਰੂਕਤਾ ਪ੍ਰੋਗਰਾਮ ਵਿਚ ਹਮੇਸ਼ਾ ਸ਼ੁੱਧ ਚੀਜ਼ਾਂ ਵਰਤਣ ਲਈ ਕਿਹਾ ਅਤੇ ਬਾਜ਼ਾਰੀ ਫਾਸਟ ਫੂਡ ਨੂੰ ਘਟਾ ਕੇ ਹਰੀਆਂ ਸਬਜ਼ੀਆਂ ਦਾ ਵੱਧ ਸੇਵਨ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾਬਰ ਇੰਡੀਆ ਵਲੋਂ ਸੇਵਾ ਟਰੱਸਟ ਯੂਕੇ ਅਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਸ਼ੁੱਧਤਾ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਡਾਬਰ ਨਾਰੀਅਲ ਤੇਲ ਅਤੇ ਡਾਬਰ ਹਨੀਟਸ ਖੰਘ ਦੀ ਦਵਾਈ ਜੋਂ ਕਿ ਡਾਬਰ ਕੰਪਨੀ ਵਲੋਂ ਖ਼ਰਾਬ ਹੋਣ ਤੋਂ ਬਚਾਅ ਲਈ ਮੁਫ਼ਤ ਦਿੱਤੀ ਜਾਂਦੀ ਹੈ,ਬਿਲਕੁਲ ਮੁਫਤ ਵਿਚ ਵੰਡੀ ਜਾ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦੇ ਨਾਲ ਨਾਲ ਸਿਹਤ ਨੂੰ ਠੀਕ ਰੱਖਣ ਲਈ ਕਸਰਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਦੇ ਡਾਇਰੈਕਟਰ ਅਮਰਦੀਪ ਸਿੰਘ ਅਤੇ ਮੈਡਮ ਕਵਲਜੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਲਾਵਟ ਖੋਰਾਂ ਅਤੇ ਖਾਣ ਪੀਣ ਵਾਲੇ ਪੈਕਡ ਪਦਾਰਥ ਜੂਸ ਵਗੈਰਾ ਐਕਸਪਾਇਰ ਡੇਟ ਵਾਲੇ ਵੇਚਣ ਵਾਲਿਆਂ ਉਤੇ ਇਰਾਦਾ ਏ ਕਤਲ ਦਾ ਕੇਸ ਹੋਣਾ ਚਾਹੀਦਾ ਹੈ ਕਿਉਂਕਿ ਨਕਲੀ ਮਿਲਾਵਟੀ ਅਤੇ ਐਕਸਪਾਇਰ ਡੇਟ ਚੀਜ਼ ਖਾਣ ਨਾਲ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ। ਉਨਾਂ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਪੈਕਡ ਪਦਾਰਥ ਲੈਣ ਤੋਂ ਪਹਿਲਾਂ ਉਸ ਦੀ ਐਕਸਪੈਰੀ ਡੇਟ ਜਰੂਰ ਦੇਖ ਲੈਣੀ ਚਾਹੀਦੀ ਹੈ। ਬਲਦੇਵ ਜਵੇਲਰ ਬੰਗਾ ਵਲੋਂ ਵੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਭ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਤੋਂ ਸਟਾਫ ਮੈਂਬਰ ਵੈਸ਼ਾਲੀ, ਲਿੱਲੀ, ਗੁਲਾਮ ਮੁਹੰਮਦ ਤੋਂ ਇਲਾਵਾ ਰੋਟੇ. ਜੀਵਨ ਦਾਸ ਕੋਸ਼ਲ ਸੈਕਟਰੀ, ਰੋਟੇ. ਗਗਨਦੀਪ ਸਿੰਘ ਚੀਫ ਮੈਨੇਜਰ ਪੀਐਨਬੀ, ਰਣਜੀਤ  ਸਿੰਘ ਕੰਦੋਲਾ, ਸੁਖਵਿੰਦਰ ਸਿੰਘ ਧਾਮੀ, ਬਲਦੇਵ ਜਵੇਲਰ ਬੰਗਾ, ਹਰਪ੍ਰੀਤ ਸਿੰਘ ਸੈਣੀ ਆਦਿ ਹਾਜ਼ਿਰ ਸਨ

No comments:

Post a Comment