Sunday, May 25, 2025

ਥਾਣਾ ਸਿਟੀ ਬੰਗਾ ਦੀ ਪੁਲਿਸ ਵਲੋਂ ਕੈਸੋ ਅਪਰੇਸ਼ਨ ਦੌਰਾਨ ਘਰਾਂ ਦੀ ਚੈਕਿੰਗ.

ਬੰਗਾ 25 ਮਈ(ਮਨਜਿੰਦਰ ਸਿੰਘ, ਅਮਿਤ ਕੁਮਾਰ)ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਮਾਣਯੋਗ ਆਈ.ਪੀ.ਐਸ ਡਾ. ਮਹਿਤਾਬ ਸਿੰਘ ਜੀ ਵਲੋਂ ਜਿਲ੍ਹੇ ਚ' ਯੁੱਧ ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਣਯੋਗ ਹਰਜੀਤ ਸਿੰਘ ਰੰਧਾਵਾ ਜੀ (ਡੀ.ਐਸ.ਪੀ ਸਬ ਡਵੀਜ਼ਨ ਬੰਗਾ) ਦੀ ਰਹਿਨੁਮਾਈ ਹੇਠ ਐਸ.ਐਚ.ਓ ਵਰਿੰਦਰ ਕੁਮਾਰ ਥਾਣਾ ਸਿਟੀ ਬੰਗਾ ਦੀ ਨਿਰਦੇਸ਼ਨਾ ਚ' ਪੁਲਿਸ ਪਾਰਟੀ ਵਲੋਂ "ਕੈਸੋ ਅਪਰੇਸ਼ਨ" ਤਹਿਤ ਸਬ-ਡਵੀਜ਼ਨ ਬੰਗਾ ਦੇ ਅਲੱਗ ਅਲੱਗ ਪਿੰਡਾਂ ਚ' ਸਮੱਗਲਰਾਂ ਦੇ ਘਰਾਂ ਚ' ਰੇਡ ਕੀਤੀ,ਕੈਸੋ ਓਪਰੇਸ਼ਨ ਦੌਰਾਨ ਖ਼ੁਦ ਮਾਣਯੋਗ ਹਰਜੀਤ ਸਿੰਘ ਰੰਧਾਵਾ (ਡੀ.ਐਸ.ਪੀ) ਨੇ ਨਸ਼ਿਆਂ ਬਾਬਤ ਚੱਲ ਰਹੀ ਮੁਹਿੰਮ ਦਾ ਨਿਰੀਖਣ ਕੀਤਾ ਅਤੇ ਪਿੰਡ ਲੰਗੇਰੀ ਦੀ ਪੰਚਾਇਤ ਅਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਉੱਥੋਂ ਦੇ ਵਾਸਨਿਕਾ ਨੇ ਪੁਲਿਸ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਪੁਲਿਸ ਪ੍ਰਸ਼ਾਸਨ ਦੀ ਮਿਹਨਤ ਸਦਕਾ ਸਾਡੇ ਪਿੰਡ ਅਤੇ ਲਾਗਲੇ ਪਿੰਡਾਂ ਚ' ਨਸ਼ਾਂ ਲੱਗਭਗ ਖ਼ਤਮ ਹੋਇਆ ਨਾਲ ਦਾ ਹੈ,90% ਤੋਂ ਉਪਰ ਸਾਡੇ ਪਿੰਡ ਸਮੇਤ ਲਾਗਲੇ ਪਿੰਡ ਨਸ਼ਾ ਮੁਕਤ ਹੋ ਗਏ ਹਨ,ਇਸ ਦੌਰਾਨ ਐਸ.ਐਚ.ਓ ਵਰਿੰਦਰ ਕੁਮਾਰ ਨੇ ਆਖਿਆ ਕਿ ਇਹ ਸਭ ਆਮ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ,ਸਾਰੇ ਸੀਨੀਅਰ ਅਫ਼ਸਰਾਂ ਦੀ ਦੇਖ-ਰੇਖ ਚ' ਅਤੇ ਆਮ ਜਨਤਾ ਨਾਲ ਸੰਪਰਕ ਕਾਇਮ ਕਰਕੇ ਹੀ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਚ' ਕੋਈ ਕਸਰ ਨਹੀਂ ਛੱਡੀ ਜਾਵੇਗੀ,ਇਸ ਮੌਕੇ ਪੁਲਿਸ ਨਾਲ ਉੱਥੋਂ ਦੇ ਮੋਹਤਬਾਰ ਤੇ ਪੰਚਾਇਤ ਮੈਂਬਰ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...