ਬੰਗਾ 25 ਮਈ (ਮਨਜਿੰਦਰ ਸਿੰਘ, ਅਮਿਤ ਕੁਮਾਰ) ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਬ ਡਿਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਹੈਰੋਇਨ ਦਾ ਨਸ਼ਾ ਪੀ ਰਹੇ 2 ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਦੀ ਅਗਵਾਈ ਅਧੀਨ ਨਸ਼ੇ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਥਾਣਾ ਮੁਕੰਦਪੁਰ ਦੀ ਪੁਲਿਸ ਜਦੋਂ ਸਾਬ ਇੰਸਪੈਕਟਰ ਰਾਮ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਮੁਕੰਦਪੁਰ ਤੋਂ ਜਗਤਪੁਰ ਹੁੰਦੇ ਹੋਏ ਬਲੋਵਾਲ ਵੱਲ ਇੱਟਾਂ ਦੇ ਪੱਠੇ ਪਾਸ ਲਿੰਕ ਰੋਡ ਤੇ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਟਾਂ ਪੱਠਾਂ ਪਾਸ ਪ੍ਰਵਾਸੀ ਲੇਬਰ ਦੀਆਂ ਬੇਅਬਾਦ ਇੱਟਾਂ ਦੀਆਂ ਬਣੀਆਂ ਝੁਗੀਆਂ ਦੀ ਪਹਿਲੀ ਝੁੰਗੀ ਵਿੱਚ 2 ਵਿਅਕਤੀ ਨਸ਼ਾ ਕਰ ਰਹੇ ਹਨ ਜੋ ਮੌਕੇ ਤੇ ਰੇਡ ਕੀਤੀ ਤਾਂ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਕੁਲਵਿੰਦਰ ਸਿੰਘ ਅਤੇ ਗੁਰਜੀਤ ਕੁਮਾਰ ਉਰਫ ਪ੍ਰਿੰਸ ਪੁੱਤਰ ਸਰਬਜੀਤ ਸਿੰਘ ਦੋਨੋ ਵਾਸੀ ਬਲੋਵਾਲ ਥਾਣਾ ਮੁਕੰਦਪੁਰ ਹੈਰੋਇਨ ਪੀ ਰਹੇ ਸਨ ਜਿਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਪਾਸੋਂ ਇੱਕ ਲਾਈਟਰ ਹੈਰੋਇਨ ਅਲੋਦ ਪੰਨੀ ਦੋ ਨੋਟ 10 ਰੁਪਏ ਦੇ ਪੂਣੀ ਬਣਾਏ ਹੋਏ ਪਾਣੀ ਦੀ ਚੋਟੀ ਬੋਤਲ ਬਰਾਮਦ ਹੋਇਆ ਜਿਸ ਦੇ ਮੁਕਦਮਾ ਨੰਬਰ 50 ਮਿਤੀ 24,5,25 ਜੁਰਮ 21 27 29 ਐਨਡੀਪੀਐਸ ਐਕਟ 1985 ਤਹਿਤ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸ ਐਚ ਓ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਡੀ ਅਡਿਕਸ਼ਨ ਸੈਂਟਰ ਨਵਾਂ ਸ਼ਹਿਰ ਵਿਖੇ ਭਰਤੀ ਕਰਾਇਆ ਗਿਆ ਹੈ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment