Friday, May 23, 2025

ਹਲਕਾ ਨਵਾਂ ਸ਼ਹਿਰ ਦਾ ਅਗਲਾ ਐਮਐਲਏ ਕਾਂਗਰਸ ਪਾਰਟੀ ਦਾ ਬਣਾਉਣ ਲਈ ਅਣਥੱਕ ਮਿਹਨਤ ਕਰਾਂਗਾ- ਕੌਂਸਲਰ ਚੇਤ ਰਾਮ ਰਤਨ**ਮੈਂ ਕਾਂਗਰਸੀ ਹਾਂ ਅਤੇ ਕਾਂਗਰਸੀ ਹੀ ਰਹਾਂਗਾ

ਨਵਾਂਸ਼ਹਿਰ,23 ਮਈ (ਹਰਿੰਦਰ ਸਿੰਘ)  ਮਿਤੀ-24 ਮਈ ਦਿਨ ਸ਼ਨੀਵਾਰ ਸਮਾਂ ਸਵੇਰੇ-10:00 ਵਜੇ ਜੀਐਨ ਸੈਲੀਬ੍ਰੇਸ਼ਨ ਨਵਾਂਸ਼ਹਿਰ ਵਿਖੇ “ ਸੰਵਿਧਾਨ ਬਚਾਓ ਮੁਹਿੰਮ” ਤਹਿਤ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ  ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ  ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਸ ਰੈਲੀ ਬਾਰੇ ਟਕਸਾਲੀ ਕਾਂਗਰਸੀ ਅਤੇ ਨਵਾਂ ਸ਼ਹਿਰ ਦੇ ਸੀਨੀਅਰ ਕੌਂਸਲਰ ਚੇਤਰਾਮ ਰਤਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਲੋਕਲ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਪਰ ਕਿਉਂਕਿ ਉਹ ਟਕਸਾਲੀ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ ਉਨਾਂ ਦੇ ਇਲਾਕੇ ਵਿੱਚ ਹੋਣ ਜਾਣ ਰਹੀ ਇਹ ਰੈਲੀ ਜਿਸ ਵਿੱਚ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚ ਰਹੇ ਹਨ। ਜਿਨਾਂ ਦਾ ਹਮੇਸ਼ਾ ਹੀ ਉਨਾਂ ਨੂੰ ਅਸ਼ੀਰਵਾਦ ਰਹਿੰਦਾ ਹੈ ਇਸ ਲਈ ਉਹ ਭਾਰੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਇਸ ਰੈਲੀ ਵਿੱਚ ਹਾਜ਼ਰੀ ਭਰਨਗੇ ਅਤੇ ਪਹੁੰਚ ਰਹੇ ਸੀਨੀਅਰ ਆਗੂਆਂ ਨੂੰ ਵਿਸ਼ਵਾਸ ਦਿਵਾਉਣ ਗੇ  ਕਿ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਦਾ ਅਗਲਾ ਵਿਧਾਇਕ ਕਾਂਗਰਸ ਪਾਰਟੀ ਦਾ ਹੋਵੇਗਾ ਜਿਸ ਲਈ ਉਹ ਅਣਥੱਕ ਮਿਹਨਤ ਕਰ ਰਹੇ ਹਨ ਅਤੇ 2027 ਦੀਆਂ ਚੋਣਾਂ ਤੱਕ ਆਪਣੀ ਮਿਹਨਤ ਅਤੇ ਕੋਸ਼ਿਸ਼ਾਂ ਜਾਰੀ ਰੱਖਣਗੇ ਤਾਂ ਜੋ 2027 ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਸਰਕਾਰ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਦਾ ਯੋਗਦਾਨ ਪਾਇਆ ਜਾ ਸਕੇ ਉਹਨਾਂ ਕਿਹਾ ਕਿ ਮੈਨੂੰ ਕੁਝ ਅਖੋਤੀ ਵਿਅਕਤੀ ਕਾਗਰਸੀ ਨਾ ਹੋਣਾ ਮੀਡੀਆ ਵਿੱਚ ਕਹਿੰਦੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕਾਗਰਸੀ ਹੋਣ ਦਾ ਸਰਟੀਫਿਕੇਟ ਉਨ੍ਹਾਂ ਤੋ ਲੈਣ ਦੀ ਲੋੜ ਨਹੀਂ ਹੈ। ਜੋ ਕਾਂਗਰਸੀ ਆਗੂ ਅਤੇ ਨਵਾਂ ਸ਼ਹਿਰ ਦੇ ਕੌਂਸਲਰ ਮੇਰਾ ਸਮਾਜ ਵਿੱਚ ਆਧਾਰ ਦੇਖ ਕੇ ਘਬਰਾਹਟ ਵਿੱਚ ਹਨ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ  ਮੈਂ ਕਾਗਰਸੀ ਹਾਂ, ਅਤੇ ਕਾਂਗਰਸੀ ਹੀ ਰਹਾਂਗਾ  ਲੋਕਾਂ ਅਤੇ ਪੰਜਾਬ ਕਾਗਰਸ ਪ੍ਰਧਾਨ ਰਾਜਾ ਵਰਿੰਗ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਐਮ ਪੀ ਮੁਨਸੀ ਤਿਵਾੜੀ, ਕੌਮੀ ਚੇਅਰਮੈਨ ਐਸੀ ਡਿਪਾਰਟਮੈਂਟ,ਸਮਸੇਰ ਸਿੰਘ ਦੁਲੋ ਸਾਬਾਕਾ ਐਮ ਪੀ, ਸੰਤੋਸ ਚੌਧਰੀ ਸਾਬਕਾ ਐਮ ਪੀ ਸਮੇਤ ਕਾਗਰਸ ਹਾਈਕਮਾਡ ਦੀ ਕੇਦਰੀ ਲੀਡਰਸਿਪ ਜਾਣਦੀ ਹੈ ਅਤੇ ਮੈਨੂੰ ਅਸੀਰਵਾਦ ਪ੍ਰਾਪਤ ਹੈ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...