Saturday, May 24, 2025

ਅਹਿਮਦਾਬਾਦੀ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਬੱਚਿਆਂ ਨੂੰ ਸਾਲਾਨਾ ਵਜ਼ੀਫਾ ਵੰਡਿਆ

ਨਵਾਂਸ਼ਹਿਰ 24 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਪਿੰਡ ਲੰਗੜੋਆ ਦੇ ਦਾਨੀ ਸੱਜਣ ਜੋ ਕਿ ਅਹਿਮਦਾਵਾਦੀ ਪਰਿਵਾਰ ਦੇ ਨਾਂ ਨਾਲ ਜਾਣੇ ਜਾਂਦੇ ਹਨ ਨੇ ਆਪਣੇ ਪੁਰਖਿਆਂ ਦੀ ਯਾਦ ਵਿੱਚ ਮਾਤਾ ਅਵਤਾਰ ਕੌਰ ਅਤੇ ਪਿਤਾ ਸਵ: ਗੁਰਦੇਵ ਸਿੰਘ ਯਾਦਗਾਰੀ ਵਜੀਫਾ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੰਡਿਆ ਜਿਨਾਂ ਨੇ ਇਸ ਸਾਲ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰ ਯੋਗ ਹੈ ਕਿ ਨਰਿੰਦਰ ਸਿੰਘ ਅਹਿਮਦਾਬਾਦੀ ਪਰਿਵਾਰ ਵੱਲੋਂ ਇਹ ਵਜੀਫਾ 2015-16 ਤੋਂ ਲਗਾਤਾਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ। ਇਸੇ ਹੀ ਲਗਾਤਾਰਤਾ ਤੇ ਚਲਦਿਆਂ ਅਤੇ ਵਜ਼ੀਫੇ ਦੀ ਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਦਿਆਂ ਅੱਜ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਅੱਠਵੀਂ ਜਮਾਤ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਬੱਚੀ ਪ੍ਰਾਚੀ ਪਾਠਕ ਨੂੰ 2500/- ਨਕਦ ਇਨਾਮ ਦਿੱਤਾ ਗਿਆ। ਦਸਵੀਂ ਜਮਾਤ ਦੀ ਏਕਤਾ ਪੁੱਤਰੀ ਸਰਬਜੀਤ ਸਿੰਘ ਨੂੰ 5100/- ਰੁਪਏ ਦਸਵੀਂ ਦੀ ਹੀ ਰਾਜਵੀਰ ਕੌਰ ਪੁੱਤਰੀ ਹੇਮ ਰਾਜ ਨੂੰ ਦੂਸਰਾ ਸਥਾਨ ਪ੍ਰਾਪਤ ਕਰਨ ਤੇ 2100/- ਰੁਪਏ ਨਗਦ ਰਾਸ਼ੀ ਵਜੀਫੇ ਵਜੋਂ ਦਿੱਤੀ ਗਈ।ਇਸ ਤੋਂ ਇਲਾਵਾ ਬਾਰਵੀਂ ਜਮਾਤ ਦੇ ਆਰਟਸ ਗਰੁੱਪ ਦੀ ਅੰਜਲੀ ਪੁੱਤਰੀ ਸ਼ਸ਼ੀ ਭੂਸ਼ਣ ਨੂੰ 5100/- ਨਗਦ ਰਾਸ਼ੀ ਅਤੇ ਸਾਇੰਸ ਗਰੁੱਪ ਵਿਚ ਪਹਿਲੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੇਹਾ ਅਤੇ ਕਿਰਨਜੀਤ ਕੌਰ ਨੂੰ ਕ੍ਰਮਵਾਰ 5100/- 5100/- ਨਗਦ ਰਾਸ਼ੀ ਇਨਾਮੀ ਵਜੀਫੇ ਵੱਲੋਂ ਦਿੱਤੀ ਗਈ। ਉਪਰੋਕਤ ਤੋਂ ਇਲਾਵਾ ਦਾਨੀ ਪਰਿਵਾਰ ਵਲੋਂ ਸੰਸਥਾ ਦੇ ਦੋ ਜਰੂਰਤਮੰਦ ਬੱਚਿਆਂ ਨੂੰ 2500/- 2500/- ਦਿੱਤੇ ਗਏ। ਇਸ ਮੌਕੇ ਤੇ ਨਗਰ ਲੰਗੜੋਆ ਦੇ ਦਾਨੀ ਸੱਜਣ ਤੇ ਪ੍ਰੇਰਣਾਦਾਇਕ ਗੁਰਮੁੱਖ ਸਿੰਘ ਸਕੱਤਰ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੀ ਗੱਲ ਕਹੀ ਅਤੇ ਪਿੰਡ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਐਸ.ਐਮ.ਸੀ ਚੇਅਰਮੈਨ ਮਨੋਹਰ ਸਿੰਘ ਨੇ ਇਨਾਮੀ ਰਾਸ਼ੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੇ ਗਾਈਡ ਅਧਿਆਪਕ ਮੈਡਮ ਬਰਿੰਦਰ ਕੌਰ ਅਤੇ ਆਸਵੀਰ ਸਨ। ਅਖੀਰ ਵਿੱਚ ਸੰਸਥਾ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਅਤੇ ਸਮੁੱਚੇ ਸਟਾਫ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਚੇਅਰਮੈਨ ਐਸ.ਐਮ.ਸੀ ਮਾਸਟਰ ਮਨੋਹਰ ਸਿੰਘ, ਸਕੱਤਰ ਗੁਰਮੁੱਖ ਸਿੰਘ ਲੰਗੜੋਆ,ਬੀਬੀ ਸਾਹਿਬ ਪ੍ਰੀਤ ਕੌਰ ਲੰਗੜੋਆ, ਵਾਈਸ ਪ੍ਰਿੰਸੀਪਲ ਗੁਨੀਤ,ਮੈਡਮ ਮੀਨਾ ਰਾਣੀ, ਬਰਿੰਦਰ ਕੌਰ, ਆਸਵੀਰ,ਗੁਰਪ੍ਰੀਤ ਕੌਰ, ਮਨਮੋਹਨ ਸਿੰਘ, ਸੁਖਵਿੰਦਰ ਲਾਲ, ਪ੍ਰਦੀਪ ਕੌਰ,ਰੇਖਾ ਜਨੇਜਾ, ਸੁਖਵਿੰਦਰ ਲਾਲ, ਹਰਿੰਦਰ ਸਿੰਘ, ਸੁਸ਼ੀਲ ਕੁਮਾਰ,ਕਲਪਨਾ ਬੀਕਾ, ਸਪਨਾ,ਰਜਨੀ ਬਾਲਾ, ਅਮਨਦੀਪ ਕੌਰ, ਪਰਮਿੰਦਰ ਕੌਰ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ,ਨੀਰਜ ਬਾਲੀ, ਪਰਵਿੰਦਰ ਕੌਰ ਆਦਿ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...