Saturday, May 10, 2025

ਕੁਲਜੀਤ ਸਿੰਘ ਸਰਹਾਲ ਵੱਲੋਂ ਪਿੰਡ ਨੂਰਪੁਰ ‘ਚ ਹਸਪਤਾਲ ਦੇ ਕੰਪਲੈਕਸ ਦਾ ਉਦਘਾਟਨ

ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਪਿੰਡ ਨੂਰਪੁਰ ਦੇ ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਵਿਖੇ ਗਿਆਨੀ ਕੁਲਦੀਪ ਸਿੰਘ ਯਾਦਗਾਰੀ ਕੰਪਲੈਕਸ ਦਾ ਉਦਘਾਟਨ ਕਰਦੇ ਹੋਏ

ਬੰਗਾ 10 ਮਈ (ਮਨਜਿੰਦਰ ਸਿੰਘ, ਧਰਮਵੀਰ ਪਾਲ)
ਨੇੜਲੇ ਪਿੰਡ ਨੂਰਪੁਰ ਦੇ ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਗਿਆਨੀ ਕੁਲਦੀਪ ਸਿੰਘ ਯਾਦਗਾਰੀ ਕੰਪਲੈਕਸ ਦਾ ਉਦਘਾਟਨ ਕੀਤਾ।ਇਸ ਮੌਕੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ  ਹਮੇਸ਼ਾ ਤਤਪਰ ਹੈ ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਕਰੋੜਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਕੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਪਹਿਲਾ ਟੀਚਾ ਹੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣਾ ਸੀ ,ਜੋ ਸਰਕਾਰ ਵੱਲੋਂ ਪਹਿਲਾ ਵਾਅਦਾ ਪੂਰਾ ਕੀਤਾ ਗਿਆ ਜਿਸਨੂੰ ਬਹੁਤ ਸੁਚੱਜੇ ਢੰਗ ਨਾਲ ਪੂਰਾ ਵੀ ਕੀਤਾ ਹੈ। ਉਨ੍ਹਾ ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ‘ਚ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਨਾਲ ਇਸ ਖ਼ਿੱਤੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਤਬਦੀਲੀ ਆਵੇਗੀ ।
ਸਰਹਾਲ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਿੰਡਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਨਾ ਬੇਹੱਦ  ਸ਼ਲਾਘਾਯੋਗ ਉਪਰਾਲਾ ਹੈ ।ਉਹਨਾਂ  ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ  ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਟਰੱਸਟ ਵੱਲੋਂ ਨੂਰਪੁਰ ਚ ਹਸਪਤਾਲ  ਚਲਾਇਆ ਜਾ ਰਿਹਾ ਹੈ। ਉਹਨਾਂ ਇਸ ਉਪਰਾਲੇ ਲਈ ਪ੍ਰਬੰਧਕਾਂ ਦੀ ਸਲਾਘਾ ਕੀਤੀ । ਭਗਤ ਧੰਨਾ ਚੈਰੀਟੇਬਲ ਹਸਪਤਾਲ ਵੱਲੋਂ ਕੁਲਜੀਤ ਸਿੰਘ ਸਰਹਾਲ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਨੂਰਪੁਰ ,ਅਮਰਜੀਤ ਸਿੰਘ ਕਲੇਰ ਨੰਬਰਦਾਰ, ਲਖਵਿੰਦਰ ਸਾਬੀ, ਮਨਦੀਪ ਸਿੰਘ ਕਲੇਰ ,ਹਰਦੀਪ ਸਿੰਘ ਨੰਬਰਦਾਰ ,ਪ੍ਰਿਥੀਪਾਲ ਸਿੰਘ, ਗੁਰਸੇਵ ਸਿੰਘ ਧਾਲੀਵਾਲ ,ਬਰਿੰਦਰਪਾਲ ਸਿੰਘ ਕਲੇਰ, ਸੁਰਿੰਦਰ ਸਿੰਘ ਢੀਡਸਾ, ਜੋਰਾਵਾਰ ਸਿੰਘ ,ਗੁਰਮੁਖ ਸਿੰਘ ਬਹਿਰਾਮ, ਜੁਝਾਰ ਸਿੰਘ ਕਲੇਰ ਪ੍ਰਧਾਨ ਮਿਲਕ ਸੁਸਾਇਟੀ ਨੂਰਪੁਰ, ਸੁਖਵਿੰਦਰ ਕੌਰ ਕਲੇਰ ,ਸਤਿੰਦਰ ਕੌਰ ਸਾਬਕਾ ਸਰਪੰਚ ਨੂਰਪੁਰ, ਬਲਵੀਰ ਕੌਰ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...