ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜਿੰਦੋਵਾਲ ਬੰਗਾ ਵਿਖੇ ਪ੍ਰਕਾਸ਼ ਪੁਰਬ ਮੌਕੇ ਕਰਾਏ ਗੁਰਮਤ ਸਮਾਗਮ ਸਮੇਂ ਕੀਰਤਨ ਕਰਦੇ ਹੋਏ ਭਾਈ ਮਹਿਤਾਬ ਸਿੰਘ, ਗਿਆਨੀ ਸਰਬਜੀਤ ਸਿੰਘ ਢੋਟੀਆ ਕਥਾ ਕਰਦੇ ਹੋਏ ਅਤੇ ਹਾਜ਼ਰ ਸੰਗਤਾਂ
ਬੰਗਾ 13 ਜੂਨ (ਮਨਜਿੰਦਰ ਸਿੰਘ) ਗੁਰੂ ਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜਿੰਦੋਵਾਲ ਬੰਗਾ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਾਂਝੇ ਸਹਿਯੋਗ ਨਾਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਭਾਰੀ ਗੁਰਮਤ ਸਮਾਗਮ ਕਰਾਏ ਗਏ ਆਰੰਭ ਵਿੱਚ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦੇ ਜਾਪ ਕੀਤੇ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੱਜੇ ਪੰਡਾਲ ਵਿੱਚ ਭਾਰੀ ਦੀਵਾਨ ਸਜਾਏ ਗਏ ਜਿਸ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਗੁਰਮੁਖ ਸਿੰਘ ,ਭਾਈ ਸਤਨਾਮ ਸਿੰਘ ,ਭਾਈ ਗੁਰਪ੍ਰੀਤ ਸਿੰਘ ਦੇ ਰਸ ਭਿੰਨੇ ਕੀਰਤਨ ਦੁਆਰਾ ਹੋਈ ਉਪਰੰਤ ਉੱਘੇ ਕੀਰਤਨੀਏ ਭਾਈ ਗੁਰਵਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਪੰਥ ਦੇ ਉਘੇ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲਿਆਂ ਨੇ ਆਪਣੇ ਹਰਮਨ ਪਿਆਰੇ ਗੁਰਬਾਣੀ ਦੇ ਸਬਦ ਜਦੋਂ ਗਾਇਨ ਕੀਤਾ ਤਾਂ ਸਮੁੱਚੀ ਪੰਡਾਲ ਵਿੱਚ ਸਜੀ ਸੰਗਤ ਆਤਮ ਵਿਭੋਰ ਹੋ ਕੇ ਉਨਾਂ ਦੇ ਸੁਰ ਵਿੱਚ ਸੁਰ ਮਿਲਾ ਕੇ ਸ਼ਬਦ ਗਾਇਨ ਕਰਨ ਲੱਗੀ ਜਿਸ ਨਾਲ ਇੱਕ ਯਾਦਗਾਰੀ ਸਮਾਂ ਬੱਝ ਗਿਆ। ਉਹਨਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਘੇ ਪ੍ਰਚਾਰਕ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆ ਨੇ ਛੇਵੇਂ ਪਾਤਸ਼ਾਹ ਦਾ ਬੇਮਿਸਾਲ ਜੀਵਨ ਅਤੇ ਉਨਾਂ ਦੀ ਸਿੱਖ ਪੰਥ ਨੂੰ ਲਾਸਾਨੀ ਦੇਣ ਦਾ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਜ਼ਿਕਰ ਕੀਤਾ ਤਾਂ ਸੰਗਤਾਂ ਦੇ ਦੇ ਮਨਾਂ ਵਿੱਚ ਸ਼ਰਧਾ ਅਤੇ ਸਤਿਕਾਰ ਪੈਦਾ ਹੋ ਗਿਆ। ਉਨਾਂ ਦੇ ਇਤਿਹਾਸਕ ਹਵਾਲੇ ਦਿੰਦਿਆਂ ਗੁਰੂ ਸਾਹਿਬ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਸੰਗਤਾਂ ਵਿੱਚ ਗਿਆਨੀ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ,ਗੁਰਦੁਆਰਾ ਸਾਹਿਬ ਦੇ ਮੈਨੇਜਰ ਗਿਆਨੀ ਸਰਬਜੀਤ ਸਿੰਘ ਨਾਗਰਾ, ਹਜੂਰੀ ਕਥਾਵਾਚਕ ਭਾਈ ਪਲਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਗ੍ਰੰਥੀ ਭਾਈ ਹਜੂਰ ਸਿੰਘ ਭਾਈ ਚਰਨਜੀਤ ਸਿੰਘ, ਗਿਆਨੀ ਸੁਖਵਿੰਦਰ ਸਿੰਘ ਗੋਬਿੰਦਪੁਰੀ, ਅਵਤਾਰ ਸਿੰਘ ਗੋਬਿੰਦਪੁਰੀ,ਬਲਬੀਰ ਸਿੰਘ ਝਿੱਕਾ,ਡਾ:ਕੁਲਵਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਟਰਸਟ ਢਾਹਾਂ ਕਲੇਰਾਂ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਜਥੇ: ਤਰਲੋਕ ਸਿੰਘ ਫਲੋਰਾ, ਰੇਸ਼ਮ ਸਿੰਘ ਝਿੱਕਾ,ਲਖਵੀਰ ਸਿੰਘ ਜਿੰਦੋਵਾਲ, ਕੁਲਵਿੰਦਰ ਜੀਤ ਸਿੰਘ ਸੋਢੀ ਲੈਕ :ਪਰਮਜੀਤ ਸਿੰਘ ਜੌਹਰ ਮੈਡਮ ਜਸਵਿੰਦਰ ਕੌਰ ਝਿੱਕਾ,ਬੀਬੀ ਦਰਸ਼ਨ ਕੌਰ, ਸਿਮਰਨਪ੍ਰੀਤ ਕੌਰ, ਸੁਰਿੰਦਰ ਸਿੰਘ ਕਰਮ,ਨਰਿੰਦਰ ਮਾਹੀ,ਗਿਆਨੀ ਸਤਬੀਰ ਸਿੰਘ ਜਿੰਦੋਵਾਲ, ਅਮਰੀਕ ਸਿੰਘ ਨੰਬਰਦਾਰ ਗੁਰਪ੍ਰੀਤ ਸਿੰਘ ਬੰਗਾ, ਬਲਵਿੰਦਰ ਸਿੰਘ, ਹਰਬੰਸ ਸਿੰਘ ,ਬੀਬੀ ਤਜਿੰਦਰ ਕੌਰ, ਰਾਜਾ ਸਿੰਘ ,ਨਰੇਸ਼ ਮਜਾਰੀ, ਡਾਕਟਰ ਗੁਰਕੀਰਤ ਸਿੰਘ ਭਾਈ ਓਕਾਰ ਸਿੰਘ, ਰਮਨੀਤ ਸਿੰਘ ਅਰੋੜਾ, ਭਾਈ ਹਰਮੇਸ਼ ਸਿੰਘ ਜਿੰਦੋਵਾਲ, ਹਰਮੀਤ ਸਿੰਘ ਅਰੋੜਾ, ਬਲਵੀਰ ਸਿੰਘ ਅਜੀਮਲ , ਆਦਿ ਹਾਜ਼ਰ ਸਨ
No comments:
Post a Comment