Monday, June 16, 2025

ਬੰਗਾ ਬਲਾਕ ‘ਚ ਬਾਲ ਮਜਦੂਰੀ ਅਤੇ ਬਾਲ ਭਿੱਖਿਆ ਖਿਲਾਫ ਚੈਕਿੰਗ***#ਬਾਲ ਮਜ਼ਦੂਰੀ ਕਰ ਰਹੇ ਦੋ ਬੱਚੇ ਕੀਤੇ ਰੈਸਕਿਊ, ਦੁਕਾਨਦਾਰਾਂ ਦਾ ਕੱਟਿਆ ਚਲਾਨ**#*बंगा ब्लॉक में बाल मजदूरी और बाल भिक्षावृत्ति के खिलाफ चैकिंग####**बाल मजदूरी कर रहे दो बच्चों को रेस्क्यू किया, काटे चालान

ਜ਼ਿਲਾ ਟਾਸਕ ਫੋਰਸ ਦੀ ਟੀਮ ਬਲਾਕ ਬੰਗਾ ਵਿੱਚ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖ਼ਿਲਾਫ਼ ਮੁਹਿੰਮ ਤਹਿਤ ਚੈਕਿੰਗ ਕਰਦੇ ਹੋਏ।

ਬੰਗਾ੧੬ਜੂਨ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲਾ ਟਾਸਕ ਫੋਰਸ ਵੱਲੋਂ ਬੰਗਾ ਵਿੱਚ ਚੈਕਿੰਗ ਕਰਦਿਆਂ ਬਾਲ ਮਜ਼ਦੂਰੀ ਕਰ ਰਹੇ ਦੋ ਬੱਚਿਆਂ ਨੂੰ ਰੈਸਕਿਊ ਕੀਤਾ ਅਤੇ ਸੰਬੰਧਤ ਦੁਕਾਨਦਾਰਾਂ ਦੇ ਮੌਕੇ ‘ਤੇ ਹੀ ਚਾਲਾਨ ਕੀਤੇ। ਜਿਲਾ ਟਾਸਕ ਫੋਰਸ ਦੀ ਟੀਮ ਨੇ ਬੰਗਾ ਦੇ ਬੱਸ ਸਟੈਂਡ ਰੋਡ, ਮੁਕੰਦਪੁਰ ਰੋਡ ਅਤੇ ਬੰਗਾ ਤੋਂ ਨਵਾਸ਼ਹਿਰ ਰੋਡ ‘ਤੇ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਜਿਸ ਦੌਰਾਨ ਟੀਮ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਦੋ ਬੱਚਿਆਂ ਨੂੰ ਬਾਲ ਮਜਦੂਰੀ ਤੋਂ ਮੁਕਤ ਕਰਵਾਇਆ ਗਿਆ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਪ੍ਰੋਜੇਕਟ ਪੈਨ ਇੰਡੀਆ ਬਾਲ ਮਜ਼ਦੂਰੀ ਖਿਲਾਫ ਮੁਹਿੰਮ  ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਦਿੱਤੀਆਂ ਹਦਾਇਤਾਂ ‘ਤੇ ਇਹ ਚੈਕਿੰਗ ਕੀਤੀ ਗਈ।
ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਵਿੱਚ ਹੋਈ ਚੈਕਿੰਗ ਦੌਰਾਨ ਮੌਕੇ ‘ਤੇ ਮੌਜੂਦ ਲੇਬਰ ਅਫਸਰ ਵੱਲੋਂ ਬਾਲ ਮਜ਼ਦੂਰੀ ਤੋਂ ਦੋ ਬੱਚਿਆਂ ਨੂੰ ਰੈਸਕਿਊ ਕਰਵਾਉਣ ਉਪਰੰਤ ਸਬੰਧਿਤ ਦੁਕਾਨ/ਫਰਮ ਦਾ ਚਲਾਨ ਵੀ ਕੀਤਾ ਗਿਆ। ਰੈਸਕਿਊ ਕੀਤੇ ਬੱਚਿਆਂ ਨੂੰ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਟੀਮ ਵੱਲੋਂ ਮੌਕੇ ‘ਤੇ ਹੀ ਇੱਕ ਬੱਚੇ ਦੇ ਪਿਤਾ ਨੂੰ ਟ੍ਰੇਸ ਕਰ ਲਿਆ ਗਿਆ ਹੈ ਅਤੇ ਬਾਲ ਭਲਾਈ ਕਮੇਟੀ ਵੱਲੋਂ ਬੱਚਿਆਂ ਦੇ ਦਸਤਾਵੇਜ ਵੈਰੀਫਾਈ ਕਰਨ ਉਪਰੰਤ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਕਰਵਾਈ ਕੀਤੀ ਜਾਵੇਗੀ। ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਵੇਗਾ।
ਇਸ ਮੌਕੇ ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਅਤੇ ਭੀਖ ਮੰਗਵਾਉਣਾ ਕਾਨੂੰਨੀ ਤੌਰ ‘ਤੇ ਅਪਰਾਧ ਹੈ । ਉਨ੍ਹਾਂ ਕਿਹਾ ਕਿ ਬਾਲ ਮਜਦੂਰੀ ਨੂੰ ਜੜ ਤੋਂ ਖਤਮ ਕਰਨ ਲਈ ਉਹਨਾਂ ਨੂੰ ਕੰਮ ਤੇ ਰੱਖਣ ਦੀ ਬਜਾਏ ਬੱਚਿਆਂ ਅਤੇ ਉਹਨਾਂ ਦੇ ਮਾਂ ਪਿਓ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਤੋਂ ਕੰਮ ਕਰਵਾਉਣ ਜਾਂ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਹਨਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਦੀ ਸਿਰਜਣਾ ਹੋ ਸਕੇ।
ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ ਵੱਲੋਂ ਸਰਕਾਰ ਵੱਲੋਂ ਲੋੜਵੰਦ ਬੱਚਿਆਂ ਲਈ ਚਲਾਈ ਜਾ ਰਹੀ ਸਪੋਂਸਰਸ਼ਿਪ ਸਕੀਮ ਸਬੰਧੀ ਵੀ ਜਾਣੂ ਕਰਵਾਇਆ ਗਿਆ ਜਿਸ ਦੇ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਵਿੱਤੀ ਸਹਾਇਤਾ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਿੱਤੀ ਜਾਂਦੀ ਹੈ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਮਜ਼ਦੂਰੀ ਵਿੱਚ ਲੱਗਿਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 413 ਤੀਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਚੈਕਿੰਗ ਟੀਮ ਵਿੱਚ ਲੇਬਰ ਅਫਸਰ ਹਰਵਿੰਦਰ ਸਿੰਘ, ਸੀ.ਪੀ.ਓ. ਗੌਰਵ ਸ਼ਰਮਾ ਅਤੇ ਡੀ.ਈ. ਓ. ਸੰਤੋਸ਼, ਤਹਿਸੀਲ ਦਫ਼ਤਰ ਤੋਂ ਹਰਮੇਸ਼ ਸਿੰਘ, ਸੀਡੀਪੀਓ ਦਫਤਰ ਤੋਂ ਕੁਲਵਿੰਦਰ ਕੌਰ, ਸਿਹਤ ਵਿਭਾਗ ਤੋਂ ਦਿਲਬਾਗ ਸਿੰਘ, ਪੁਲਿਸ ਵਿਭਾਗ ਤੋਂ ਕੁਲਵਿੰਦਰ ਕੌਰ ਅਤੇ ਨੀਲਮ ਰਾਣੀ  ਮੌਜੂਦ ਸਨ।
जिला टास्क फोर्स की टीम बंगा ब्लॉक में बाल मजदूरी और बाल भिक्षावृत्ति के खिलाफ मुहिम के तहत जांच करते हुए।

बंगा, 16 जून (मनजिंदर सिंह)पंजाब सरकार द्वारा बाल मजदूरी और बाल भिक्षावृत्ति के खिलाफ शुरू की गई मुहिम के तहत आज जिला टास्क फोर्स ने बंगा में चैकिंग के दौरान बाल मजदूरी कर रहे दो बच्चों को बचाया और संबंधित दुकानदारों के मौके पर ही चालान काटे गए।
जिला टास्क फोर्स की टीम ने बंगा के बस स्टैंड रोड, मुकंदपुर रोड और बंगा से नवांशहर रोड पर बाल मजदूरी और बाल भिक्षावृत्ति के खिलाफ चैकिंग की। इस दौरान टीम ने 18 वर्ष से कम उम्र के दो बच्चों को बाल मजदूरी से मुक्त कराया। महिला एवं बाल विकास विभाग के डायरेक्टर के निर्देशों और डिप्टी कमिश्नर अंकुरजीत सिंह द्वारा प्रोजेक्ट पैन इंडिया बाल मजदूरी के खिलाफ मुहिम को सख्ती से लागू करने की हिदायत  के तहत चैकिंग की गई ।
जिला बाल संरक्षण अधिकारी कंचन अरोड़ा के नेतृत्व में हुई चैकिंग के दौरान मौके पर मौजूद श्रम अधिकारी द्वारा दो बच्चों को बाल मजदूरी से मुक्त कराया गया और संबंधित दुकान/फर्म का चालान भी किया गया। बचाए गए बच्चों को पुलिस विभाग के सहयोग से बाल कल्याण समिति के समक्ष पेश किया गया ताकि उनकी सुरक्षा सुनिश्चित करने के लिए आगे की कार्रवाई की जा सके। टीम द्वारा मौके पर ही एक बच्चे के पिता का पता लगा लिया है और बाल कल्याण समिति द्वारा बच्चों के दस्तावेजों का वेरिफ़िकेशन करने के बाद उनकी सुरक्षा से संबंधित कार्रवाई की जाएगी। जिला बाल संरक्षण यूनिट द्वारा बच्चों की उम्र के अनुसार उन्हें स्कूल में दाखिल कराया जाएगा।
इस अवसर पर जिला बाल संरक्षण अधिकारी ने दुकानदारों और आम जनता को जागरूक किया कि 18 वर्ष से कम उम्र के बच्चों से काम करवाना और भिक्षावृत्ति करवाना कानूनी रूप से अपराध है। उन्होंने कहा कि बाल मजदूरी को जड़ से खत्म करने के लिए बच्चों को काम पर रखने के बजाय बच्चों और उनके माता-पिता की काउंसलिंग की जानी चाहिए ताकि माता-पिता बच्चों से काम करवाने या भिक्षावृत्ति करवाने के बजाय उन्हें स्कूल भेजें और उनके बेहतर भविष्य का निर्माण हो सके।
बाल संरक्षण अधिकारी गौरव शर्मा ने सरकार द्वारा जरूरतमंद बच्चों के लिए चलाई जा रही स्पॉन्सरशिप योजना के बारे में भी जानकारी दी, जिसके तहत जरूरतमंद और बेसहारा बच्चों को शिक्षा के लिए प्रति माह 4000 रुपये की वित्तीय सहायता दी जाती है। उन्होंने अपील की कि यदि किसी को 18 वर्ष से कम उम्र का कोई बच्चा मजदूरी करते हुए दिखाई दे, तो इस संबंध में जानकारी जिला बाल संरक्षण यूनिट, कमरा नंबर 413, तीसरी मंजिल, डीसी कार्यालय या चाइल्ड हेल्पलाइन नंबर 1098 पर अवश्य दी जाए। जांच टीम में लेबर अधिकारी हरविंदर सिंह, सी.पी.ओ. गौरव शर्मा, डी.ई.ओ. संतोष, तहसील कार्यालय से हरमेश सिंह, सीडीपीओ कार्यालय से कुलविंदर कौर, स्वास्थ्य विभाग से दिलबाग सिंह, पुलिस विभाग से कुलविंदर कौर और नीलम रानी मौजूद थे।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...