Tuesday, June 24, 2025

ਨਗਰ ਕੌਂਸਲ ਬੰਗਾ ਦੇ ਸਾਬਕਾ ਪ੍ਰਧਾਨ ਰਵੀ ਭੂਸ਼ਣ ਗੋਇਲ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਪੱਟੀ ਮਸੰਦਾ ਵਿੱਚ ਕੀਤਾ:#####ਇਲਾਕ਼ੇ ਦੇ ਰਾਜਸੀ ,ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

ਬੰਗਾ 24 ਜੂਨ (ਮਨਜਿੰਦਰ ਸਿੰਘ)ਬੰਗਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵੀ ਭੂਸ਼ਣ ਗੋਇਲ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਵ:ਰਵੀ ਭੂਸ਼ਨ ਗੋਇਲ ਦੇ ਪਾਰਥਕ ਸਰੀਰ ਦਾ ਅੰਤਿਮ ਸੰਸਕਾਰ ਪੱਟੀ ਮਸੰਦਾ ਦੇ ਸ਼ਿਵਪੁਰੀ ਧਾਮ ਵਿੱਚ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸਾਬਕਾ ਰਾਜ ਸਭਾ ਮੈਂਬਰ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਪ੍ਰਧਾਨ ਬੀਜੇਪੀ ਪੰਜਾਬ ਅਵਨਾਸ਼ ਰਾਏ ਖੰਨਾ, ਬੰਗਾ ਕਾਂਗਰਸ ਤੋਂ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਭਾਜਪਾ ਨੇਤਾ ਸੰਜੀਵ ਭਾਰਦਵਾਜ, ਭਾਜਪਾ ਨੇਤਾ ਸ਼੍ਰੀਮਤੀ ਸੁਦੇਸ਼ ਸ਼ਰਮਾ, ਡਾਕਟਰ ਨਰੇਸ਼ ਰਾਵਲ, ਆਰਐਸਐਸ ਦੇ ਗੁਲਸ਼ਨ ਕੁਮਾਰ ਬਡਿਆਲ,, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ,ਸਾਬਕਾ ਐਮਪੀ ਵਿਜੇ ਸਾਂਪਲਾ, ਬਾਬਾ ਦਵਿੰਦਰ ਕੌੜਾ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਣਾ, ਕ੍ਰਿਸ਼ਨ ਕੁਮਾਰ ਗੁਪਤਾ,ਐਮ ਸੀ ਜੀਤ ਭਾਟੀਆ, ਐਮਸੀ ਜਸਵਿੰਦਰ ਸਿੰਘ ਮਾਨ ,ਐਮ ਸੀ ਹਿੰਮਤ ਤੇਜਪਾਲ ,ਵਿਕੀ ਖੋਸਲਾ, ਜੀਵਨ ਦਾਸ ਕੌਸ਼ਲ, ਰਣਜੀਤ ਸਿੰਘ, ਤਲਵਿੰਦਰ ਕੌਰ, ਕੀਮਤੀ ਸਦੀ, ਨਿਰਮਲ ਦੇਵੀਂ, ਸੁਭਾਸ਼ ਰਾਣੀ, ਮੋਨਕਾ ਵਾਲੀਆ, ਸੁਰਿੰਦਰ , ਨਰਿੰਦਰ ਰੱਤੂ, ਸਾਗਰ ਅਰੋੜਾ, ਮਨਜਿੰਦਰ ਸਿੰਘ,ਜਤਿੰਦਰ ਕੌਰ ਮੁੰਗਾ, ਐਨਆਰਆਈ ਸਮਾਜ ਸੇਵਕ ਸ਼ਮਿੰਦਰ ਸਿੰਘ ,ਗਰਚਾਅਮਰਦੀਪ ਸਿੰਘ ਬੰਗਾ, ਪ੍ਰਧਾਨ ਲਾਈਨ ਕਲੱਬ ਬੰਗਾ ਨਿਸ਼ਚੇ ਗੁਲਸ਼ਨ ਕੁਮਾਰ, ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ, ਜਗਦੀਸ਼ ਆਚਾਰੀਆ, ਰਕੇਸ਼ ਅਰੋੜਾ, ਪਰਵੀਰ ਅੱਬੀ, ਰਕੇਸ ਅੱਗਰਵਾਲ, ਡਾਕਟਰ ਬਲਵੀਰ ਸ਼ਰਮਾ, ਸਾਬਕਾ ਐਮਸੀ ਅਮਰਜੀਤ ਗੋਲੀ, ਸਾਬਕਾ ਪ੍ਰਧਾਨ ਐਸਜੀਪੀਸੀ ਸੁਖਦੇਵ ਸਿੰਘ ਭੋਰ, ਕੁਲਜਿੰਦਰਜੀਤ ਸਿੰਘ ਸੋਢੀ, ਲੈਕਚਰਾਰ ਸ਼ੰਕਰ ਦਾਸ, ਰੋਹਿਤ ਜੈਨ, ਸੰਜੀਵ ਜੈਨ, ਕਾਲਾ ਜੂਲਰਸ, ਸੁਭਾਸ਼ ਅਗਰਵਾਲ, ਵਿਜੇ ਬਰਮਾਨੀ, ਨਰਿੰਦਰ ਕੁਮਾਰ ਜੈਨ, ਕਮਲ ਜੈਨ, ਸਮਾਜ ਸੇਵਕ ਦਿਲਬਾਗ ਸਿੰਘ ਬਾਗੀ, ਰਜੇਸ਼ ਧੁਪੜ, ਪ੍ਰਿੰਸਪਲ ਡਾਕਟਰ ਧਰਮਜੀਤ ਸਿੰਘ, ਜਤਿੰਦਰ ਸਿੰਘ ਠਾਕੁਰ, ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਬੇਟੇ ਸਾਹਿਲ਼ ,ਭਤੀਜੇ ਪੰਕਜ ਅਤੇ ਹੈਪੀ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਨਗਰ ਕੌਂਸਲ ਬੰਗਾ ਤੋਂ ਇਲਾਵਾ ਅਗਰਵਾਲ ਸਮਾਜ ਜੈਨ ਸਮਾਜ ਅਤੇ ਬੰਗਾ ਸ਼ਹਿਰ ਤੋਂ ਉਹਨਾਂ ਦੇ ਸੱਜਣ ਮਿੱਤਰ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...