Wednesday, June 25, 2025

ਥਾਣਾ ਸਦਰ ਬੰਗਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਨਾਲ ਇੱਕ ਔਰਤ ਸਮੇਤ ਤਿੰਨ ਕਾਬੂ:

ਬੰਗਾ 25 ਜੂਨ (ਮਨਜਿੰਦਰ ਸਿੰਘ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ 40 ਨਸ਼ੀਲੀਆਂ ਗੋਲੀਆਂ ਨਾਲ ਇੱਕ ਔਰਤ ਅਤੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਰਾਮ ਪਾਲ ਨੇ ਦੱਸਿਆ ਕਿ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਪੀਪੀਐਸ ਦੀ ਅਗਵਾਈ ਅਧੀਨ ਨਸ਼ਿਆਂ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿਮ ਵਿੱਚ ਥਾਣਾ ਸਦਰ ਬੰਗਾ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧੀ ਬਾ ਸਵਾਰੀ ਸਰਕਾਰੀ ਗੱਡੀ ਨਹਿਰ ਸੂਆ ਪਿੰਡ ਖੜਕੜ ਕਲਾਂ ਪੁੱਜੇ ਤਾਂ ਜਦੋਂ ਵਕਤ ਕਰੀਬ 2:40 ਪੀਐਮ ਦਾ ਹੋਵੇਗਾ ਇੱਕ ਆਲਟੋ ਕਾਰ ਨੰਬਰੀ ਪੀਬੀ 10 ਸੀਡੀ 1875 ਕਰਨਾਣਾ ਸੈਡ ਤੋਂ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਉਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਜੋ ਡਰਾਈਵਰ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਦੀਪ ਕੁਮਾਰ ਪੁੱਤਰ ਸੀਪਾ ਪੁੱਤਰ ਰੇਸ਼ਮ ਲਾਲ ਵਾਸੀ ਤਲਵੰਡੀ ਕਲਾਂ ਥਾਣਾ ਲਾਢੋਵਾਲ ਜ਼ਿਲ੍ਾ ਲੁਧਿਆਣਾ ਦੱਸਿਆ ਨਾਲ ਵਾਲੀ ਸੀਟ ਤੇ ਬੈਠੀ ਔਰਤ ਨੇ ਆਪਣਾ ਨਾਮ ਮਨਦੀਪ ਕੌਰ ਉਰਫ ਮੰਨੇ ਪਤਨੀ ਅਮਰੀਕ ਸਿੰਘ ਵਾਸੀ ਲੱਖਪੁਰ ਥਾਣਾ ਸਦਰ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਪਿਛਲੀ ਸੀਟ ਤੇ ਬੈਠੇ ਪਗੜੀਧਾਰੀ  ਨੌਜਵਾਨ ਨੇ ਆਪਣਾ ਨਾਮ ਜਸ਼ਨਦੀਪ ਉਰਫ ਜਸ਼ਨ ਪੁਤਰ ਹਰਜੀਤ ਰਾਮ ਵਾਸੀ ਕਿੰਗਰਾ ਚੋ ਆਲਾ ਥਾਣਾ ਭੋਗਪੁਰ ਹਾਲ ਵਾਸੀ ਕਾਹਮਾ ਥਾਣਾ ਸਦਰ ਬੰਗਾ ਦੱਸਿਆ ਜਿਨਾਂ ਪਾਸੋਂ 4 ਪੱਤੇ ਐਟੀਜੋਲੰਬ ਟੈਬਲੇਟਸ ਆਈਪੀ .5 ਐਮਜੀ ਜੋ ਇੱਕ ਪੱਤੇ ਵਿੱਚ 10 ਕੁੱਲ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਐਸਆਈ ਰਾਮਪਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...