ਨਵਾਂਸਹਿਰ 28 ਜੂਨ(ਹਰਿੰਦਰ ਸਿੰਘ) ਜਿਲ੍ਹਾ ਸਿੱਖਿਆ ਅਫਸਰ(ਅੇਲੀ/ਸੈ.ਸਿ) ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਨੇ ਜਿਲ੍ਹੇ ਦੇ ਪ੍ਰਾਇਮਰੀ,ਮਿਡਲ,ਹਾਈ ਤੇ ਸੈਕੰਡਰੀ ਸਕੂਲ ਮੁੱਖੀਆ ਅਤੇ ਸਕੂਲ ਇੰਚਾਰਜਾਂ ਨੂੰ ਕਿਹਾ ਕਿ ਪਹਿਲੀ ਜੁਲਾਈ ਨੂੰ ਸਕੂਲ ਛੁੱਟੀਆਂ ਤੋਂ ਬਾਅਦ ਖੁਲੱਣ ਜਾ ਰਹੇ ਹਨ ਇਸ ਲਈ ਪਹਿਲੀ ਜੁਲਾਈ ਨੂੰ ਬੱਚਿਆ ਦੀ ਵੱਧ ਤੋਂ ਵੱਧ ਹਾਜਰੀ ਲਈ ਯਤਨ ਕੀਤੇ ਜਾਣ ਅਤੇ ਸਕੂਲ ਵਿੱਚ ਜਸ਼ਨ ਵਰਗਾ ਮਾਹੌਲ ਬਣਾਇਆ ਜਾਵੇ ਤਾਂ ਜੋ ਬੱਚਿਆ ਨੂੰ ਇਹ ਮਹਿਸ਼ੁਸ ਨਾ ਹੋਵੇ ਕਿ ਉਹ ਸਕੂਲ ਜਾ ਰਹੇ ਹਨਤੇ ਬੱਚੇ ਚਾਂਈ ਚਾਂਈ ਸਕੂਲ ਆਉਣ।ਉੇਨਾਂ ਕਿਹਾ ਕਿ ਇਸ ਵਾਰ ਸਕੂਲਾਂ ਵਿੱਚ "ਆਓ ਸਕੂਲ ਚੱਲੀਏ" ਪ੍ਰੋਗਰਾਮ ਤਹਿਤ ਸਕੁਲ਼ਾਂ ਨੂੰ ਸਜਾਇਆ ਅਤੇ ਸਕੂਲ ਵਿੱਚ ਇਸ ਦਿਨ ਸਦਭਾਵਨਾ ਵਾਲਾ ਮਾਹੌਲ ਹੋਵੇ।ਉਹਨਾਂ ਸਕੂਲ ਮੁੱਖੀਆ ਨੂੰ ਕਿਹਾ ਕਿ ਇਸ ਸਕੂਲ ਵਿੱਚ ਇੱਕ ਜਸ਼ਨ ਵਰਗਾ ਮਾਹੌਲ ਹੋਵੇ ਤੇ ਬੱਚੇ ਖੁਸ਼ੀ ਨਾਲ ਸਕੂਲ ਆਉਣ ਤੇ ਇਸ ਦਿਨ ਸਕੂਲ ਵਿੱਚ ਵੱਖ ਵੱਖ ਗਤੀਵਿਧੀਆ ਕਰਵਾਉਣ ਲਈ ਯਤਨ ਕੀਤੇ ਜਾਣ। ਇਸ ਤੋਂ ਉਨਾਂ ਸਕੂਲ ਮੁੱਖੀਆ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਵਿੱਚ ਇੱਕ ਦਿਨ ਪਹਿਲਾਂ ਸਕੂਲ ਕੰਪਲੈਕਸ ਦੀ ਸਫਾਈ ਅਤੇ ਮਿਡ ਡੇ ਮੀਲ ਲਈ ਲੋੜੀਂਦੀ ਤਿਆਰੀ ਪਹਿਲ਼ਾਂ ਹੀ ਕੀਤੀ ਜਾਵੇ।ਉਹਨਾਂ ਕਿਹਾ ਕਿ ਸਕੂਲਾਂ ਵਿੱਚ ਬੱਚਿਆ ਦੀ 100 ਫੀਸਦੀ ਹਾਜਰੀ ਲਈ ਮਾਪਿਆ ਨਾਲ ਰਾਬਤਾ ਕੀਤਾ ਜਾਵੇ ਅਤੇ ਮਾਪਿਆ ਨੂੰ ਸਕੂਲ ਮੈਨੇਜਮੈਂਟ ਕਮੇਟੀਆ , ਪੰਚਾਇਤ ਅਤੇ ਪਤਵੰਤਿਆ ਰਾਹੀਂ ਪ੍ਰੇਰਿਤ ਕੀਤਾ ਜਾਵੇ।ਉਹਨਾਂ ਦੱਸਿਆ ਕਿ ਇਸ ਦਿਨ ਜਿਲ੍ਹੇ ਦੇ ਸਕੂਲਾਂ ਦੀ ਉਹਨਾਂ ਵਲੋਂ, ਅਤੇ ਬਲਾਕ ਨੋਡਲ ਅਫਸਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵਲੋਂ ਵਿਸੇਸ ਚੈਕਿੰਗ ਕੀਤੀ ਜਾਵੇਗੀ ,ਚੈਕਿੰਗ ਦੌਰਾਨ ਸਕੂਲ ਦੀ ਸਫਾਈ ,ਬੱਚਿਆ ਦੀ ਹਾਜਰੀ ,ਪੀਣ ਵਾਲੇ ਪਾਣੀ ਦੀ ਚੈਕਿੰਗ ਆਦਿ ਸਮੇਤ ਸਕੂਲ ਦੇ ਸਾਰੇ ਪੱਖ ਚੈਕ ਕੀਤੇ ਜਾਣਗੇ।ਇਸ ਸਬੰਧੀ ਟੀਮਾਂ ਬਣਾ ਕੇ ਉਹਨਾਂ ਨੂੰ ਬਲਾਕ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment