Saturday, June 28, 2025

ਰੋਟਰੀ ਕਲੱਬ ਬੰਗਾ ਗਰੀਨ ਦੀ ਟੀਮ ਪਿੰਡ ਸੱਲ ਕਲਾਂ ਵਿਖ਼ੇ ਹਾਦਸਾ ਗ੍ਰਸਤ ਮਜ਼ਦੂਰ ਦਾ ਇਲਾਜ ਕਰਾਉਣਗੇ-

ਬੰਗਾ 28ਜੂਨ (ਮਨਜਿੰਦਰ ਸਿੰਘ) ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਅਤੇ ਕਲੱਬ ਦੇ ਵਾਈਸ ਪ੍ਰਧਾਨ ਸਰਦਾਰ ਸ਼ਮਿੰਦਰ ਸਿੰਘ ਗਰਚਾ ਜੀ ਮਰੀਜ਼ਾਂ ਦੀ ਸੇਵਾ ਕਰਨ ਲਈ ਅੱਗੇ ਆਏ। ਰੋਟਰੀ ਕਲੱਬ ਬੰਗਾ ਗ੍ਰੀਨ ਮਨੁੱਖਤਾ ਦੀ ਸੇਵਾ ਕਰਦੀ ਹੈ ਇਨ੍ਹਾਂ ਨੂੰ ਕੋਈ ਫਰਕ ਨਹੀਂ ਹੈ ਕਿ ਮਰੀਜ਼ ਦੀ ਕੋਈ ਜਾਤ, ਧਰਮ ਹੋਵੇ ਬਸ ਇਨ੍ਹਾਂ ਦਾ ਕੰਮ ਹੈ ਇਨਸਾਨੀਅਤ ਦੇ ਨਾਤੇ ਕੋਈ ਵੀ ਲੋੜਵੰਦ ਮਰੀਜ, ਪੜ੍ਹਾਈ ਵਿੱਚ ਕਿਸੇ ਬੱਚੇ ਨੂੰ ਲੋੜ ਹੋਵੇ ਜਾਂ ਖਿਡਾਰੀ ਹੋਵੇ ਰੋਟਰੀ ਕਲੱਬ ਬੰਗਾ ਗ੍ਰੀਨ ਇਨ੍ਹਾਂ ਦੀ ਮੱਦਦ ਕਰਦੀ ਹੈ ਹੁਣ ਮੈਂ ਵਿਕਰਮਜੀਤ ਸਿੰਘ ਵਿੱਕੀ ਜੋਂ ਕਿ ਦੋ ਸਾਲ ਤੋਂ ਲੱਤ ਗੋਡੇ ਤੋਂ ਟੁੱਟਣ ਕਰਕੇ ਆਪਣੀ ਮਾਤਾ ਤੇ ਡਿਪਿੰਡ ਹੋ ਕੇ ਰਹਿ ਗਿਆ ਸੀ ਉਸ ਦੀ ਮਾਤਾ ਉਸ ਨੂੰ ਡੇਰੇ ਤੋਂ ਲਿਆ ਕੇ ਰੋਟੀ ਖਲਾਉਦੀ ਸੀ ਜਿਹੜਾ ਕਿ ਆਪਣੀ ਮਾਤਾ ਨੂੰ ਮਜ਼ਦੂਰੀ ਕਰਕੇ ਪਹਿਲਾਂ ਰੋਟੀ ਖਿਲਾਉਦਾ ਸੀ ਮੇਰੀ ਇੱਕ ਅਪੀਲ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਨੇ ਉਸ ਮਰੀਜ਼ ਦਾ ਅਪ੍ਰੇਸ਼ਨ ਕਰਾਉਣ ਲਈ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਅਤੇ ਸਾਡੀ ਬੇਨਤੀ ਉਪਰੰਤ ਉਨ੍ਹਾਂ ਦੋਹਾਂ ਜਾਣਿਆ ਦੇ ਖਾਣੇ ਦਾ ਪ੍ਰਬੰਧ ਸਰਦਾਰ ਅਮਰੀਕ ਸਿੰਘ ਪ੍ਰਧਾਨ ਗੁਰੂ ਕੀ ਰਸੋਈ ਨਵਾਂਸ਼ਹਿਰ  ਵਲੋਂ ਰੋਜ਼ਾਨਾ ਲਈ ਕੀਤਾ ਅਤੇ ਇਹ ਕਿਹਾ ਕਿ ਜਦੋ ਤੱਕ ਮਰੀਜ਼ ਠੀਕ ਨਹੀਂ ਹੁੰਦਾ ਉਦੋਂ ਤੱਕ ਖਾਣਾ ਮਿਲਦਾ ਰਹੇਗਾ। ਇਸ ਲਈ ਮੈਂ ਅਤੇ ਸਾਡੇ ਪਿੰਡ ਦੇ ਨਗਰ ਨਿਵਾਸੀ ਸ ਦਿਲਬਾਗ ਸਿੰਘ ਬਾਗੀ,ਪ੍ਰੋਜੈਕਟ ਚੇਅਰਮੈਨ ਸ ਸ਼ਮਿੰਦਰ ਸਿੰਘ ਗਰਚਾ, ਰੋਟੇ ਸੈਕਟਰੀ ਜੀਵਨ ਦਾਸ, ਰੋਟੇ ਰਣਜੀਤ ਸਿੰਘ ਕੰਦੋਲਾ, ਰੋਟੇ ਸੁਖਵਿੰਦਰ ਸਿੰਘ ਧਾਮੀ ਅਤੇ ਹੋਰ ਰੋਟਰੀ ਕਲੱਬ ਬੰਗਾ ਗਰੀਨ ਦੇ ਮੈਂਬਰਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੇ- ਸਹਾਰਿਆਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਹੈ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...