Tuesday, July 8, 2025

ਪੰਜਾਬ ਸਰਕਾਰ ਬੱਚਿਆਂ ਨੂੰ ਰੁਜ਼ਗਾਰ ਮੁੱਖੀ ਹੋਣ ਦਾ ਰਸਤਾ ਨਾ ਰੋਕੇ : ਦਿਨੇਸ਼ ਕਰੀਹਾ ਅਤੇ ਖਟਕੜ

ਨਵਾਂਸ਼ਹਿਰ/ਬੰਗਾ੮ਜੁਲਾਈ (ਮਨਜਿੰਦਰ ਸਿੰਘ ,ਹਰਿੰਦਰ ਸਿੰਘ)ਗਜਿਟਡ ਅਤੇ ਨਾਨ ਗਜਿਟਡ ਐਸਸੀ / ਬੀਸੀ ਇੰਪਲਾਈਜ ਫੈਡਰੇਸ਼ਨ ਇਕਾਈ ਜਿਲ੍ਹਾ ਭਗਤ ਸਿੰਘ ਦੀ ਮੀਟਿੰਗ ਖਾਲਸਾ ਸਕੂਲ ਵਿਖੇ ਜਿਲ੍ਹਾ ਚੇਅਰਮੈਨ ਅਮਰਜੀਤ ਦੀ ਖਟਕੜ ਦੀ ਪ੍ਰਧਾਨਗੀ ਹੇਠ ਹੋਈ। ਸ਼੍ਰੀ ਦਿਨੇਸ਼ ਕੁਮਾਰ ਕਰੀਹਾ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।ਦਿਨੇਸ਼ ਕਰੀਹਾ ਨੇ ਪੰਜਾਬ ਸਰਕਾਰ ਦੇ ਕੈਬਨਿਟ ਵਿੱਚ ਲਏ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3600 ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਅਧਿਆਪਕਾਂ ਨੂੰ ਭਰਤੀ ਕਰਨ ਦੀ ਮਨਜ਼ੂਰੀ ਦੇਣਾ ਠੀਕ ਹੈ । ਇਨਾਂ ਬੱਚਿਆਂ ਲਈ ਸ਼ਪੈਸਲ ਅਧਿਆਪਕ ਭਰਤੀ ਕਰਨਾ ਬਹੁਤ ਹੀ ਜ਼ਰੂਰੀ ਹੈ ਪਰ ਵੋਕੇਸ਼ਨਲ ਸਿੱਖਿਆ ਅਤੇ ਆਰਟ ਅਤੇ ਕਰਾਫਟ ਟੀਚਰਜ਼ ਦੀਆਂ ਅਸਾਮੀਆਂ ਕਨਵਰਟ ਕਰਕੇ ਭਰਤੀ ਕਰਨਾ ਬਹੁਤ ਹੀ ਮੰਦਭਗਾ ਹੈ । ਇਸ ਤੋਂ ਪੰਜਾਬ ਸਰਕਾਰ ਦੀ ਕੰਗਾਲੀ ਸਪਸ਼ਟ ਝਲਕਦੀ ਹੈ । ਇਨਾ ਬੱਚਿਆਂ ਲਈ ਅਧਿਆਪਕ ਭਰਤੀ ਕਰੇ ਸਰਕਾਰ ਪਰ ਬੱਚਿਆਂ ਦੇ ਰੋਜ਼ਗਾਰ ਮੁੱਖੀ ਹੋਣ ਦੇ ਰਸਤੇ ਨੂੰ ਰੋਕੇ ਨਾ । ਵੋਕੇਸ਼ਨਲ ਅਤੇ ਸੀ ਐਡ ਵੀ ਦੀਆਂ ਅਸਾਮੀਆਂ ਨੂੰ ਕਨਵਰਟ ਨਾ ਕਰਕੇ ਇਹ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇ।
ਇਸ ਤੋਂ ਇਲਾਵਾ ਅਮਰਜੀਤ ਖਟਕੜ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਚੇਅਰਮੈਨ ਜਿਲਾ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਦੇ ਵਿੱਚ ਸਰਕਾਰ ਦੁਆਰਾ ਦਲਤ ਵਰਗ ਦੇ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਸਬੰਧੀ ਚਾਨਣਾ ਪਾਇਆ। ਜਿਸ ਵਿੱਚ ਦਲਿਤ ਵਰਗ ਨਾਲ ਸਬੰਧਤ ਮੁਲਾਜ਼ਮਾਂ ਨੂੰ ਸਨਿਓਰਟੀ ਦੇ ਵਿੱਚ ਪ੍ਰਮੋਸ਼ਨਾਂ ਦੇ ਵਿੱਚ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਸਪੈਸ਼ਲ ਕੰਪੋਨੈਂਟ ਸਕੀਮ ਸਰਕਾਰ ਨੂੰ ਦੁਬਾਰਾ ਚਲਾਉਣ ਲਈ ਕਿਹਾ ਗਿਆ ਸ਼ਗਨ ਸਕੀਮ ਦੇ ਪੈਸੇ ਭੇਜਣ ਲਈ ਕਿਹਾ ਗਿਆ ਇਸ ਤੋਂ ਇਲਾਵਾ ਭਾਰਤੀਆਂ ਦੇ ਵਿੱਚ ਦਲਤ ਵਰਗ ਨੂੰ ਬਣਦਾ ਹਿੱਸਾ ਦੇਣਾ ਅਤੇ ਬੈਗਲਾਗ ਪੂਰਾ ਕਾਨ ਸੰਬੰਧੀ ਸਰਕਾਰ ਨੂੰ ਅਪੀਲ ਕੀਤੀ ਗਈ ਇਸ ਸਬੰਧੀ ਸਟੇਟ ਕਮੇਟੀ ਵੱਲੋਂ 13 ਤਰੀਕ ਨੂੰ ਲੁਧਿਆਣਾ ਵਿਖੇ ਰਾਜ ਪੱਧਰੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਇਸ ਸਬੰਧੀ ਸਾਥੀਆਂ ਤੋਂ ਇਸ ਚੀਜ਼ ਦਾ ਵਾਧਾ ਲਿਆ ਗਿਆ ਕਿ ਉਹ ਆਪਣੀਆਂ ਆਪਣੀਆਂ ਗੱਡੀਆਂ ਵਿੱਚ ਬੜਾ ਚੋਰ ਨਵਾਂ ਸ਼ਹਿਰ ਬੰਗਾ ਸਬ ਡਿਵੀਜ਼ਨਾਂ ਤੋਂ ਕਾਫਲੇ ਦੇ ਰੂਪ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਇਸ ਤੋਂ ਇਲਾਵਾ ਸ੍ਰੀ ਬਲਦੇਵ ਭਾਰਤੀ ਆਈ ਐੱਲ ਓ ਵਲੋ ਮਨਰੇਗਾ ਸੰਬਧੀ ਵਿਸਥਾਰ ਸਹਿਤ ਦਸਿਆ ਗਿਆ ਜੀ ਸਰਕਾਰ ਬੇਜਮੀਨੇ ਨੂੰ ਵਿਸੇਸ ਵੱਧ ਤੋਂ ਵੱਧ ਰੋਗਜ਼ਾਰ ਦੇਵੇ,ਮਨਰੇਗਾ ਨੂੰ 365 ਦਿਨ ਕੰਮ ਦਿੱਤਾ ਜਾਵੇ ਅਤੇ ਡੇਲੀ ਵਧਾਈ ਜਾਵੇ ।ਸ਼੍ਰੀ ਰਵਿੰਦਰ ਕੁਮਾਰ ਲਾਲੀ ਜਿਲ੍ਹਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਕਲੱਬ ਵਲੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਘਰ ਘਰ ਪਹਚਾਉਣ ਦੇ ਉਪਰਾਲੇ ਤੇ ਹੋਰ ਦਿੱਤਾ।ਸ੍ਰੀ ਅਸ਼ੋਕ ਕੁਮਾਰ ਸਾਬਕਾ ਬਲਾਕ ਪ੍ਰਾਇਮਰੀ ਅਫਸਰ ਹਰਮੇਸ਼ ਗੁਰੂ ਬੂਟਾ ਮਾਹਲ ਜ਼ਿਲਾ ਸੇਕ੍ਰੇਟਰੀ,ਲਖਵੀਰ ਸਿੰਘ  ,ਹਰੀ ਸਿੰਘ ਡਿਵੀਜਨਲ ਪ੍ਰਧਾਨ ਬਲਾਚੌਰ ਬਲਵੰਤ ਸਿੰਘ ਤਹਿਸੀਲ ਪ੍ਰਧਾਨ ਬਲਰਾਜ ਭੁਪਿੰਦਰ ਸਿੰਘ ਤਹਿਸੀਲ ਪ੍ਰਧਾਨ ਬੰਗਾ ਹਰਚਰਨ ਸਿੰਘ ਬਲਾਕ ਪ੍ਰਧਾਨ ਮੁਕੰਦਪੁਰ ਸੁਦੇਸ਼ ਕੁਮਾਰ ਦੀਵਾਨ ਰਾਮ ਲੁਭਾਇਆ ਕਲਸੀ ਜਿਲਾ ਖਜਾਨਚੀ , ਹਰਚਰਨ ਸਿੰਘ ਬਲਾਕ ਪ੍ਰਧਾਨ,
ਰਵਿੰਦਰ ਲਾਲੀ ਜਿਲਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਕਲੱਬ ਕੇਵਲ ਸਿੰਘ ਜਗਤਪੁਰੀ ਜਿਲਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਮਨਜੀਤ ਸਿੰਘ ਬਲਾਚੌਰ, ਭੁਪਿੰਦਰ ਸਿੰਘ ਨਵਾਂ ਸ਼ਹਿਰ, ਮਨੋਜ ਕੁਮਾਰ ਨਵਾਂ ਸ਼ਹਿਰ ਗੁਰਦੀਪ ਸਿੰਘ,ਹਰਮੇਸ਼ ਗੁਰੂ ਸਾਬਕਾ ਪ੍ਰਧਾਨ, ਤਹਿਸੀਲ ਪ੍ਰਧਾਨ,ਰਾਜੇਸ਼ ਰਹਿਪਾ, ਰਾਜਪਾਲ ਕੈਂਥ ਆਦਿ ਹਾਜ਼ਿਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...