ਡੀਐਸਪੀ ਬੰਗਾ ਹਰਜੀਤ ਸਿੰਘ ਰੰਧਾਵਾ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ, ਨਾਲ ਹਨ SHO PS CITY BANGA ਵਰਿੰਦਰ ਕੁਮਾਰ ਅਤੇ ਰੀਡਰ ਬਲਬੀਰ ਸਿੰਘ
ਬੰਗਾ 13 ਜੁਲਾਈ (ਮਨਜਿੰਦਰ ਸਿੰਘ) ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਮੁਕੁੰਦਪੁਰ ਰੋਡ 'ਤੇ ਮਨੀ ਚੇਂਜਰ ਦੀ ਦੁਕਾਨ 'ਤੇ ਹਮਲਾ ਕਰਕੇ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਨੂੰ ਸਿਰ ਤੇ ਸੱਟ ਮਾਰ ਕੇ ਪੈਸੇ ਲੁੱਟਣ ਵਾਲੇ ਦੋਸ਼ੀ ਨੂੰ ਨਕਲੀ ਪਿਸਤੌਲ ਅਤੇ ਲੁੱਟੀ ਗਈ ਰਕਮ ਵਿੱਚੋਂ 15000 ਰੁਪਏ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਬਾਰੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਰੰਧਾਵਾ ਪੀਪੀਐਸ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੀਆਂ ਦੱਸਿਆ ਕਿ ਬੰਗਾ ਸਿਟੀ ਪੁਲਿਸ ਵੱਲੋਂ ਐਸਐਚ ਓ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਅੰਸ਼ਦੀਪ ਮਨੀ ਚੇਂਜਰ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੂੰ ਲੁੱਟਣ ਅਤੇ ਜ਼ਖਮੀ ਕਰਨ ਵਾਲੇ ਨੌਜਵਾਨ ਨੂੰ ਫੜ੍ਹ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨ ਤੋਂ ਲੁੱਟੇ ਹੋਏ ਪੈਸੇ ਅਤੇ ਲੁੱਟ ਲਈ ਵਰਤਿਆ ਗਿਆ ਏਅਰ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਸੀਆਈਏ ਟੀਮ ਨਵਾਂਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਦੀ ਟੀਮ ਨੇ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ।ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਹਿਚਾਨ ਮਨਜਿੰਦਰ ਸਿੰਘ ਬੰਟੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਸੋਤਰਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਵਿੱਚ ਦੋਸ਼ੀ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ । ਉਸ ਦੇ ਦੱਸਣ ਅਨੁਸਾਰ ਉਸ ਨੇ ਇਹ ਅਪਰਾਧ ਚੜਿਆ ਹੋਇਆ ਕਰਜ਼ਾ ਉਤਾਰਨ ਲਈ ਕੀਤਾ ਹੈ। ਥਾਣਾ ਸਿਟੀ ਬੰਗਾ ਵਿੱਚ ਦੋਸ਼ੀ ਵਿਰੁੱਧ ਮਾਮਲਾ ਨੰਬਰ 72 ,11-07-2025 ਬੀਐਨਐਸ 309(4) ਬੀਐਨਐਸ 317 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੇ ਆਈਓ ਏਐਸਆਈ ਲਖਬੀਰ ਸਿੰਘ ਨੇ ਇਸ ਘਟਨਾ ਵਿੱਚ ਦੋਸ਼ੀ ਤੋਂ ਇੱਕ ਮੋਟਰਸਾਈਕਲ,ਦੋ ਮੋਬਾਈਲ ਫੋਨ,15,000 ਰੁਪਏ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੈ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਉਸਦਾ ਪੁਲਿਸ ਰਿਮਾਂਡ ਲੈ ਕੇ ਪੁੱਛ ਪੜਤਾਲ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇ
FB &UTUBE 🔗 LINK BELOW
https://www.facebook.com/share/v/1B2nY7Vaok/
https://youtu.be/UIRapEsRqBs?si=TVKZhKYgboWNlZ3R
No comments:
Post a Comment