Friday, August 29, 2025

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਹੋਈ :***ਪੰਜਾਬ ਵਿੱਚ ਹੜ੍ਹ ਸਰਕਾਰਾਂ ਵੱਲੋਂ ਪਲਾਨ ਕੀਤੇ ਮੈਨ ਮੇਡ ਹੜ੍ਹ ਹਨ - ਪ੍ਰਧਾਨ ਬਲਕਾਰ ਸਿੰਘ

ਬੰਗਾ 29 ਅਗਸਤ (ਮਨਜਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਬੰਗਾ ਵਿਖੇ ਹੋਈ ਇਸ ਮੌਕੇ  ਵੱਖ ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਲਕਾਰ ਸਿੰਘ ਢੀਡਸਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਕਲੇਰਾਂ ਨੂੰ ਸਰਕਲ ਪ੍ਰਧਾਨ ਬੰਗਾ, ਸੁਖਮਨ ਕੱਟ ਨੂੰ ਬਹਿਰਾਮ ਸਰਕਲ ਪ੍ਰਧਾਨ , ਬੂਟਾ ਸਿੰਘ ਨੂੰ ਕੱਟਾਂ ਦਾ ਇਕਾਈ ਪ੍ਰਧਾਨ  ਨਿਯੁਕਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਦੋਂ ਤੱਕ ਐਮਐਸਪੀ ਤੇ ਗਰੰਟੀ ਕਾਨੂੰਨ, ਕਿਸਾਨ ਤੇ ਮਜ਼ਦੂਰ ਦੀ ਕਰਜਾ ਮੁਆਫੀ ਅਤੇ ਸਵਆਮੀਨਾਥ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਸਾਡੀ ਲੜਾਈ ਜਾਰੀ ਰਹੇਗੀ। ਹੜਾ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਤੇ ਮਜ਼ਦੂਰ ਜੋ ਇਹਨਾਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ ਉਨ੍ਹਾਂ ਦੀ ਹਰ ਤਰ੍ਹਾਂ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰੇਗੀ ਉਹਨਾਂ ਕਿਹਾ ਕਿ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਸਰਕਾਰ ਦਾ ਨਾ ਮਾਤਰ ਸਹਿਯੋਗ ਹੈ ਹੜਾਂ ਦੇ ਮਾਹੌਲ ਨੂੰ ਨਾ ਸੰਭਾਲਣ ਤੇ ਉਹਨਾਂ ਕਿਹਾ ਕਿ ਇਹ ਸਰਕਾਰ ਦੀ ਇੱਕ ਵੱਡੀ ਨਾਕਾਮੀ ਹੈ ਇਹ ਹੜ੍ਹ ਸਰਕਾਰਾਂ ਵੱਲੋਂ ਪੰਜਾਬ ਨੂੰ ਬਰਬਾਦ ਕਰਨ ਲਈ ਕੁਦਰਤੀ ਨਹੀਂ ਮੈਨ ਮੇਡ ਹੜ ਹਨ ਇਸ ਮੌਕੇ ਜਿਲਾ ਪ੍ਰਧਾਨ ਬਲਕਾਰ ਸਿੰਘ ਢੀਂਡਸਾ, ਰਾਜਾ ਨਿੱਝਰ, ਅਸ਼ਪਾਲ ਸਿੰਘ, ਗੁਰਦੀਪ ਸਿੰਘ ਬਸਰਾ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਬਲਕਾਰ ਸਿੰਘ ਲੱਖਾ, ਸੁਖਮਨ ਕੱਤ, ਕੁਲਵਿੰਦਰ ਸਿੰਘ ਕਲੇਰਾਂ, ਲਾਡੀ ਘੁੰਮਣ ਆਦਿ ਕਿਸਾਨ ਹਾਜਰ ਸਨ ।

Wednesday, August 27, 2025

ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਵੱਲੋਂ ਲਾਇਨ ਕਲੱਬ ਪ੍ਰਧਾਨ ਜਸਪਾਲ ਸਿੰਘ ਗਿੱਦਾ ਸਨਮਾਨਤ

ਬੰਗਾ 27 ਅਗਸਤ(ਮਨਜਿੰਦਰ ਸਿੰਘ)ਜਸਪਾਲ ਸਿੰਘ ਗਿੱਦਾ ਪ੍ਰਧਾਨ ਲਾਈਨ ਕਲੱਬ ਬੰਗਾ ਨਿਸ਼ਚੇ ਅਤੇ ਬੰਗਾ ਦੇ ਉੱਚ ਕੋਟੀ ਦੇ ਆਰਕੀਟੈਕਟ/ਬਿਲਡਰ ਵੱਲੋਂ ਆਪਣੇ ਗ੍ਰਹਿ ਰੇਲਵੇ ਰੋਡ ਬੰਗਾ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਅਤੇ ਸਿਮਰਨ ਸਮਾਗਮ ਕਰਾਉਣ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਆਜ਼ਾਦ ਚੌਂਕ ਬੰਗਾ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਨ੍ਹਾ ਬੀਬੀਆਂ,ਬਜ਼ੁਰਗਾਂ ,ਨੌਜਵਾਨਾਂ ਅਤੇ ਬੱਚਿਆਂ ਵੱਲੋਂ ਗੁਰਬਾਣੀ ਕੰਠ ਕਰਕੇ ਸੁਣਾਈ ਗਈ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਕੀਰਤਨ ਅਤੇ ਸਿਮਰਨ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਕੁਲਵਿੰਦਰ ਸਿੰਘ ਭਾਈ ਪਰਮਿੰਦਰ ਸਿੰਘ ਤਰਨ ਤਰਨ ਵਾਲਿਆਂ ਦੇ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੋਕੇ ਗਿਆਨੀ ਪਲਵਿੰਦਰ ਸਿੰਘ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ,ਨਰਿੰਦਰ ਸਿੰਘ, ਰਸ਼ਪਾਲ ਸਿੰਘ ,ਬਲਵਿੰਦਰ ਕੌਰ,ਪਲਵਿੰਦਰ ਕੌਰ,ਗੁਲਸ਼ਨ ਕੁਮਾਰ ਬੰਗਾ,ਮਨਜਿੰਦਰ ਸਿੰਘ,ਤਜਿੰਦਰ ਕੁਮਾਰ ਗਿੰਨੀ,ਧਰਮਵੀਰਪਾਲ,ਰਾਮ ਸਰੂਪ,ਲਖਬੀਰ ਸਿੰਘ ਸਾਬਕਾ ਸਰਪੰਚ, ਰਘਵੀਰ ਸਿੰਘ,ਸੁਖਵਿੰਦਰ ਸਿੰਘ ਗੋਬਿੰਦਪੁਰੀ,ਕੁਲਜਿੰਦਰਜੀਤ ਸਿੰਘ ਸੋਢੀ, ਅਮਰਜੀਤ ਸਿੰਘ ਗੋਰਾ,ਭਾਈ ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ,ਪ੍ਰਿਤਪਾਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Wednesday, August 20, 2025

ਪਿੰਡ ਕਰਨਾਣਾ ਵਿਖੇ ਜੋੜ ਮੇਲੇ ਤੇ "ਛਿੰਝ ਮੇਲਾ" ਕਰਵਾਇਆ ਗਿਆ*** ਬਾਰੀ ਬਾਹੜੋਵਾਲ ਨੇ ਜਿੱਤੀ ਪਟਕੇ ਦੀ ਕੁਸ਼ਤੀ***ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ ਨੇ ਇਨਾਮਾਂ ਦੀ ਕੀਤੀ ਵੰਡ

ਬੰਗਾ20ਅਗਸਤ(ਮਨਜਿੰਦਰ ਸਿੰਘ):-
ਪਿੰਡ ਕਰਨਾਣਾ ਵਿਖੇ ਧੰਨ ਧੰਨ ਦਾਤਾ ਮੀਆਂ ਸਾਹਿਬ ਜੀ ਦੇ ਪਵਿੱਤਰ ਦਰਬਾਰ ਤੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 19 ਅਗਸਤ ਤੋਂ 21ਅਗਸਤ ਤੱਕ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਤੇ ਗੁਰਪ੍ਰੀਤ ਕੌਰ ਕਨੇਡਾ ਵੱਲੋਂ ਦਾਤਾ ਮੀਆਂ ਸਾਹਿਬ ਦਰਬਾਰ ਤੇ ਅੱਜ "ਛਿੰਝ ਮੇਲਾ" ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇਸ "ਛਿੰਝ ਮੇਲੇ" ਵਿੱਚ ਬਤੌਰ ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ ਸੰਗਠਨ ਇੰਚਾਰਜ ਅਤੇ ਪ੍ਰਦੇਸ਼ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ ਆਮ ਆਦਮੀ ਪਾਰਟੀ ਹਾਜਰ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਛਿੰਝ ਮੇਲੇ ਜਿੱਥੇ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ ਉੱਥੇ ਨੌਜਵਾਨਾਂ ਵਿੱਚ ਖੇਡ ਭਾਵਨਾ ਪੈਦਾ ਕਰਦੇ ਹਨ। ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵਿਚ ਭਾਗ ਲੈਕੇ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵਲੋਂ ਵੀ "ਯੁੱਧ ਨਸ਼ਿਆਂ ਵਿਰੁੱਧ" ਇੱਕ ਮੁਹਿੰਮ ਚਲਾਈ ਹੋਈ ਹੈ। ਜਿਸ ਅਧੀਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਪਿੰਡ ਜਾਕੇ ਜਾਗਰੂਕ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜੀ ਨੂੰ ਨਸ਼ਿਆ ਖਿਲਾਫ ਯੁੱਧ ਛੇੜਨ ਲਈ ਕਸਮ ਵੀ ਦਿਲਾਈ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਪਟਕੇ ਦੀ ਕੁਸ਼ਤੀ ਨੂੰ ਹਰੀ ਝੰਡੀ ਦੇ ਕੇ ਸ਼ੁਰੂ ਕਰਵਾਇਆ। ਪਟਕੇ ਦੀ ਕੁਸ਼ਤੀ ਪਹਿਲਵਾਨ ਬਾਰੀ ਬਾਹੜੋਵਾਲ ਅਤੇ ਪਹਿਲਵਾਨ ਓਂਕਾਰ ਕੰਗਣੀਵਾਲ ਵਿਚਕਾਰ ਕਰਵਾਈ ਗਈ। ਇਸ ਦਿਲਚਸਪ ਮੁਕਾਬਲੇ ਵਿਚ ਬਾਰੀ ਬਾਹੜੋਵਾਲ ਨੇ ਆਪਣੇ ਵਿਰੋਧੀ ਪਹਿਲਵਾਨ ਓਂਕਾਰ ਕੰਗਣੀਵਾਲ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਤੇ ਆਪਣਾ ਕਬਜਾ ਜਮਾਇਆ। ਜੇਤੂ ਪਹਿਲਵਾਨ ਨੂੰ ਨਗਦ ਇਨਾਮ ਰਾਸ਼ੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ ਵਲੋਂ ਕੀਤੀ ਗਈ। ਇਸ ਮੌਕੇ ਡਾ ਨਵਕਾਂਤ ਭਰੋਮਜਾਰਾ, ਜੱਥੇਦਾਰ ਮਲਕੀਤ ਸਿੰਘ, ਮਨਜੀਤ ਸਿੰਘ ਨਾਮਧਾਰੀ, ਮਾਸਟਰ ਇੰਦਰਜੀਤ ਸਿੰਘ, ਗੱਦੀਨਸ਼ੀਨ ਬਾਬਾ ਬਿੱਲੇ ਸ਼ਾਹ ਜੀ, ਗੁਰਸ਼ਰਨ ਸਿੰਘ ਪਰਿਹਾਰ, ਸਤਨਾਮ ਮਲਹਾਰ, ਜਸਵੀਰ ਸਿੰਘ ਸੈਕਟਰੀ, ਰਾਜ ਕਰਨ ਪੰਚ, ਦੀਪ ਪ੍ਰਧਾਨ, ਲਵਪ੍ਰੀਤ ਲੱਭਾ, ਪ੍ਰਭਜੋਤ ਸਿੰਘ ਪਰਿਹਾਰ, ਰਾਮਾ ਸਾਂਈ, ਅਤੇ  ਹੋਰ ਸਾਰੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾ ਜਸਵੀਰ ਸਿੰਘ ਧੀਰ ਵਲੋਂ ਬਾਖੂਬੀ ਨਿਭਾਈ ਗਈ।

Monday, August 18, 2025

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕੀਤਾ ਦੂਜੇ ਗੇੜ ਦੇ ਟੂਰਨਾਮੈਂਟ ਦਾ ਉਦਘਾਟਨ***ਪਹਿਲੇ ਦਿਨ ਹੋਏ ਫੁੱਟਬਾਲ ਟੀਮਾਂ ਦੇ ਫਸਵੇਂ ਮੁਕਾਬਲੇ**ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਨੇ ਡੇਂਗੂ ਤੇ ਮਲੇਰੀਆ ਆਦਿਕ ਤੋਂ ਬਚਾਅ ਲਈ ਕੀਤਾ ਜਾਗਰੂਕ

ਨਵਾਂਸ਼ਹਿਰ 18 ਅਗਸਤ (ਹਰਿੰਦਰ ਸਿੰਘ) ਸਥਾਨਕ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਦੂਸਰੇ ਫੇਸ ਦੇ ਜੋਨਲ ਟੂਰਨਾਮੈਂਟ ਦਾ ਰਸਮੀ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਲਖਵੀਰ ਸਿੰਘ ਨੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਦੀ ਅਗਵਾਈ ਹੇਠ ਉਨ੍ਹਾਂ ਨਾਲ ਮਿਲ ਕੇ ਰਿਬਨ ਕੱਟ ਕੇ ਕੀਤਾ।ਜਿਸ ਵਿਚ ਫੁੱਟਬਾਲ,ਖੋ ਖੋ ਲੜਕੇ/ ਲੜਕੀਆਂ (ਖਾਲਸਾ ਸਕੂਲ ਵਿਖੇ), ਕ੍ਰਿਕਟ ਆਈ ਟੀ ਆਈ ਵਿਖੇ, ਕਬੱਡੀ (ਲੜਕੇ ਲੜਕੀਆਂ) ਨੈਸ਼ਨਲ ਸਟਾਈਲ ਦੋਆਬਾ ਸਿੱਖ ਨੈਸ਼ਨਲ ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿਖੇ ਸ਼ੁਰੂ ਹੋਏ। ਸਿੱਖਿਆ ਅਧਿਕਾਰੀ ਲਖਵੀਰ ਸਿੰਘ ਨੇ ਕਿਹਾ ਕਿ ਜਿਥੇ ਪੜ੍ਹਾਈ ਵਿਦਿਆਰਥੀ ਦਾ ਮਾਨਸਿਕ ਤੇ ਬੌਧਿਕ ਵਿਕਾਸ ਉੱਚਾ ਕਰਦੀ ਹੈ,ਉਥੇ ਖੇਡਾਂ ਨਾਲ ਵਿਦਿਆਰਥੀਆਂ ਦਾ ਸਰੀਰਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਦਿਲਚਸਪੀ ਰੱਖਣੀ ਚਾਹੀਦੀ ਹੈ ਤਾਂ ਕਿ ਰਿਸ਼ਟ ਪੁਸ਼ਟ ਰਹਿ ਕੇ ਤੰਦਰੁਸਤ ਤੇ ਨਰੋਆ ਪੰਜਾਬ ਸਿਰਜਣ ਦੇ ਪਾਂਧੀ ਬਣ ਸਕੀਏ। ਉਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਨ ਲਾ ਕੇ ਪੜ੍ਹਾਈ ਕਰਨ ਅਤੇ ਸਰੀਰਕ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਸਿੱਖਿਆ ਅਧਿਕਾਰੀ ਲਖਬੀਰ ਸਿੰਘ ਦੇ ਨਾਲ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਅਤੇ ਕੰਪਿਊਟਰ ਫੈਕਲਟੀ ਪ੍ਰਮੋਦ ਕੁਮਾਰ ਹਾਜ਼ਰ ਸਨ।ਅੱਜ ਦੇ ਦੂਸਰੇ ਗੇੜ ਦੇ ਸ਼ੁਰੂ ਹੋਏ ਮੈਚਾਂ ਵਿੱਚ ਫੁੱਟਬਾਲ ਦੇ 14 ਸਾਲਾ ਉਮਰ ਵਰਗ ਵਿੱਚ ਮੂਸਾਪੁਰ ਨੇ ਕਾਹਮਾ ਨੂੰ, ਲੰਗੜੋਆ ਨੇ ਦੋਆਬਾ ਸਿੱਖ ਨੈਸ਼ਨਲ, ਕੇ ਸੀ ਪਬਲਿਕ ਸਕੂਲ ਨੇ ਕਰੀਹਾ ਅਤੇ ਜੇ ਐਸ ਐਫ ਐਚ ਖਾਲਸਾ ਸਕੂਲ ਨੇ ਮਹਾਲੋਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਤੇ ਅਗਲੀ ਪਾਰੀ ਵਿਚ ਪੈਰ ਧਰਿਆ।ਅੰਡਰ 17 ਸਾਲ ਉਮਰ ਵਰਗ ਵਿੱਚ ਕਰੀਹਾ ਨੇ ਲੰਗੜੋਆ,ਕਾਹਮਾ ਨੇ ਨਵਾਂਸ਼ਹਿਰ ਨੂੰ ਮਾਤ ਦਿੱਤੀ ਅਤੇ ਖਾਲਸਾ ਸਕੂਲ ਨੂੰ ਪੱਲੀ ਝਿੱਕੀ ਤੋਂ ਵਾਕ ਓਵਰ ਮਿਲਿਆ।ਖੋ ਖੋ ਦੇ ਮੈਚਾਂ ਵਿੱਚ ਖਾਲਸਾ ਸਕੂਲ ਅੰਡਰ 14 ਲੜਕੇ ਅਤੇ ਅੰਡਰ 14 ਲੜਕੀਆਂ ਜੱਬੋਵਾਲ ਸਕੂਲ ਸੈਮੀਫਾਈਨਲ ਵਿੱਚ ਪਹੁੰਚੇ। ਕਬੱਡੀ ਦੀ ਖੇਡ ਵਿੱਚ ਦੋਆਬਾ ਸਿੱਖ ਨੈਸ਼ਨਲ ਸਕੂਲ ,ਅਲਾਚੌਰ ਸਕੂਲ,ਅੰਡਰ 17 ਉਮਰ ਗੁੱਟ ਲੜਕੇ ਜੇਤੂ,ਅੰਡਰ 17 ਦੋਆਬਾ ਸਿੱਖ ਨੈਸ਼ਨਲ ਸਕੂਲ ਫਾਈਨਲ ਵਿੱਚ ਪੁੱਜਾ। ਅੰਡਰ 14 ਸਾਲਾ ਲੜਕੀਆਂ ਭੰਗਲ ਖੁਰਦ ਦੀ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕ੍ਰਿਕਟ ਦੇ ਟੂਰਨਾਮੈਂਟ ਅੰਡਰ 17 ਲੜਕਿਆਂ ਵਿੱਚੋਂ ਮਹਾਲੋਂ ਜੇਤੂ, ਅੰਡਰ 19 ਜੇ ਐਸਐਫ ਐਚ ਖਾਲਸਾ ਸਕੂਲ ਫਾਈਨਲ ਵਿੱਚ ਪੁੱਜਾ।ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਜੋਨਲ ਪ੍ਰਧਾਨ ਅਤੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਅੱਜ ਦੇ ਇਸ ਟੂਰਨਾਮੈਂਟ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਪ੍ਰਦੀਪ ਕੁਮਾਰ ਪੱਲੀ ਝਿੱਕੀ, ਮਨਜੀਤ ਸਿੰਘ ਖਾਲਸਾ ਸਕੂਲ ਅਤੇ ਕੁਲਵਿੰਦਰ ਕੌਰ ਮਹਾਲੋਂ ਨੇ ਬਤੌਰ ਕਨਵੀਨਰ ਬਾਖੂਬੀ ਸੇਵਾਵਾਂ ਨਿਭਾਈਆਂ। ਮੈਚ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ ਨੇ ਖਿਡਾਰੀਆਂ ਅਤੇ ਮੌਜੂਦ ਸਟਾਫ ਨੂੰ ਬਰਸਾਤ ਦੇ ਬਿਨਾਂ ਦੌਰਾਨ ਫੈਲ ਰਹੀਆਂ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ ਆਦਿਕ ਤੋਂ ਬਚਾਅ ਬਾਰੇ ਜਾਗਰੂਕ ਕੀਤਾ। ਇਸ ਮੌਕੇ ਤੇ ਹਰਿੰਦਰ ਸਿੰਘ, ਸੁਮਿਤ ਸੋਢੀ, ਸੁਸ਼ੀਲ ਕੁਮਾਰ, ਨੀਰਜ ਬਾਲੀ ਲੰਗੜੋਆ, ਸੁਖਵਿੰਦਰ ਲਾਲ ਲੰਗੜੋਆ, ਸੰਜੀਵ ਕੁਮਾਰ ਡੀਪੀਈ ਅਲਾਚੌਰ, ਅਮਰਜੀਤ ਸਿੰਘ ਮੂਸਾਪੁਰ, ਜਸਵੀਰ ਸਿੰਘ ਮੰਗੂਵਾਲ, ਇੰਦਰਜੀਤ ਸਿੰਘ ਖਾਲਸਾ ਸਕੂਲ, ਹਰਵਿੰਦਰ ਕੌਰ ਜੱਬੋਵਾਲ, ਅਮਨਦੀਪ ਸਿੰਘ ਅਤੇ ਨੀਲਮ ਭੀਣ ਆਦਿ ਹਾਜ਼ਰ ਰਹੇ।

ਲੈਕਚਰਾਰ ਮੰਗਲ ਦੇਵੀ ਦਾ ਆਜ਼ਾਦੀ ਦਿਵਸ ਤੇ ਸਨਮਾਨ

ਨਵਾਂਸ਼ਹਿਰ/ਬੰਗਾ18 ਅਗਸਤ(ਹਰਿੰਦਰ ਸਿੰਘ,ਮਨਜਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਗਰਾਂ ਵਿਖੇ ਬਤੌਰ ਲੈਕਚਰਾਰ ਪੰਜਾਬੀ ਦੀ ਸੇਵਾ ਨਿਭਾ ਰਹੇ ਲੈਕਚਰਾਰ ਸ੍ਰੀਮਤੀ ਮੰਗਲ ਦੇਵੀ ਨੂੰ 79ਵੇਂ ਆਜ਼ਾਦੀ ਪਰਭ ਤੇ ਸਿੱਖਿਆ ਵਿਭਾਗ ਵਿੱਚ ਤਨਦੇਹੀ ਨਾਲ ਅਤੇ ਵਧੀਆ ਕਾਰਗੁਜ਼ਾਰੀ ਲਈ ਸਬ ਡਿਵੀਜ਼ਨ ਅਫਸਰ ਬੰਗਾ ਵੱਲੋਂ ਡਿਵੀਜ਼ਨ ਪੱਧਰੀ ਸਮਾਗਮ ਵਿੱਚ ਸ੍ਰੀ ਵਿਪਨ ਭੰਡਾਰੀ ਐਸ੍ ਡੀ ਐਮ ਬੰਗਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਸਲਾਇਆ ਇਸ ਸਮੇਂ ਉਹਨਾਂ ਤੋਂ ਇਲਾਵਾ ਹਰਜੀਤ ਸਿੰਘ ਰੰਧਾਵਾ ਡੀਐਸਪੀ ਬੰਗਾ ਕੁਲਜੀਤ ਸਿੰਘ ਸਰਾਲ ਸਰਹਾਲ ਆਮ ਆਦਮੀ ਪਾਰਟੀ ਆਗੂ ਅਮਰਜੀਤ ਖਟਕੜ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਕਿਸ਼ਨ ਚੰਦ ਲੈਕਚਰਾਰ ਪੰਜਾਬੀ ਡਾਕਟਰ ਇੰਦਰਜੀਤਪਾਲ ਸਿੰਘ ਅਮਰ ਕਟਾਰੀਆ ,ਰਜਿੰਦਰ ਕਟਾਰੀਆ ਸੁਪਰਡੈਂਟ ਬਲਦੇਵ ਸਿੰਘ ,ਗੁਰਜੀਤ ਸਿੰਘ , ਲਖਬੀਰ ਸਿੰਘ ਉਪ ਜਿਲਾ ਸਿੱਖਿਆ ਅਫਸਰ, ਸ੍ਰੀਮਤੀ ਰਾਜਕੁਮਾਰੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚਨਗਰਾ , ਬੂਟਾ ਮਹਿਲ ,ਰਾਮ ਲੁਭਾਇਆ ਕਲਸੀ,ਸੰਤੋਖ ਸਿੰਘ , ਸੰਤੋਸ਼ ਕੁਮਾਰੀ ਲੈਕਚਰਾਰ, ਗੁਰਜੀਤ ਸਿੰਘ ਆਦਿ ਨੇ ਮੁਬਾਰਕਾ ਦਿੱਤੀਆਂ।

Saturday, August 16, 2025

ਪਿੰਡ ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ** ਕੁਲਵਿੰਦਰ ਸਿੰਘ ਢਾਹਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ*** ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਗਰੀਬਾਂ ਅਤੇ ਲੋੜਵਦਾਂ ਲਈ ਹਮੇਸ਼ਾ ਸਿਹਤ, ਸਿੱਖਿਆ ਅਤੇ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਤਤਪਰ ਰਿਹਾ-- ਹਰਿ ਪ੍ਰਭ ਮਹਿਲ ਸਿੰਘ

ਨਵਾਂਸ਼ਹਿਰ 17 ਅਗਸਤ (ਮਨਜਿੰਦਰ ਸਿੰਘ, ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਜ਼ਦੀਕੀ ਪਿੰਡ ਬਰਨਾਲਾ ਕਲਾਂ ਵਿਖੇ ਚੱਲ ਰਹੇ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਵੱਲੋਂ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਲੋੜਮੰਦਾਂ ਲਈ ਸਿਹਤ ਤੇ ਸਿੱਖਿਆ ਸੇਵਾਵਾਂ ਆਦਿ ਨਿਵਾਈਆਂ ਜਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਅੱਜ ਇਕ ਸਾਦੇ ਤੇ ਰਸਮੀ ਸਮਾਗਮ ਦੌਰਾਨ ਪਿੰਡ ਦੇ ਗੁਰਦੁਆਰਾ ਸਾਧ ਸੰਗਤ ਵਿਖੇ ਸਿਲਾਈ ਟ੍ਰੇਨਰ ਪਰਮਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੇ ਇੱਕ ਸਾਲ ਤੋਂ ਸਿਲਾਈ ਸਿਖਲਾਈ ਕੇਂਦਰ ਵਿੱਚ ਸਿੱਖਿਆ ਪ੍ਰਾਪਤ ਕਰ ਚੁੱਕੀਆਂ 8 ਲੜਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਜਿਸ ਵਿੱਚ ਕੁਲਵਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੁਲਵਿੰਦਰ ਸਿੰਘ ਢਾਹਾਂ ਨੇ ਸਿੱਖਿਆ ਪ੍ਰਾਪਤ ਕੀਤੀਆਂ ਬੱਚੀਆਂ ਨੂੰ 8 ਸਿਲਾਈ ਮਸ਼ੀਨਾਂ ਦੇ ਨਾਲ ਸਰਟੀਫਿਕੇਟ ਵੰਡੇ ਅਤੇ ਆਪਣੇ ਅਸ਼ੀਰਵਾਦ ਵਿੱਚ ਕਿਹਾ ਕਿ ਲੜਕੀਆਂ ਦਾ ਅਜੋਕੇ ਵਿੱਚ ਸਵੈ ਨਿਰਭਰ ਹੋਣਾ ਜਰੂਰੀ ਹੈ। ਇਸ ਲਈ ਸਾਨੂੰ ਸਵੈ ਰੁਜ਼ਗਾਰ ਅਪਣਾਉਣ ਚਾਹੀਦਾ ਹੈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਪ੍ਰਭ ਮਹਿਲ ਸਿੰਘ ਨੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਨੂੰ ਜੀ ਆਇਆ ਆਖਿਆ ਤੇ ਭਗਤ ਪੂਰਨ ਸਿੰਘ ਲੋਕ ਸਭਾ ਟਰਸਟ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਦਰਸ਼ਕਾਂ ਅਤੇ ਮਹਿਮਾਨਾਂ ਨਾਲ ਵਿਸਥਾਰ ਪੂਰਵਕ ਸਾਂਝ ਪਾਈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਗਰੀਬਾਂ ਅਤੇ ਲੋੜਵਦਾਂ ਲਈ ਹਮੇਸ਼ਾ ਸਿਹਤ, ਸਿੱਖਿਆ ਅਤੇ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਤਤਪਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੜਕ ਸੁਰੱਖਿਆ ਜਾਗਰੂਕਤਾ ਦੇ ਮੀਤ ਪ੍ਰਧਾਨ ਵਜੋਂ ਲੋਕਾਂ ਨੂੰ ਸੜ੍ਹਕੀ ਨਿਯਮਾਂ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਕਿ ਸਾਨੂੰ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਬੜੀ ਗੰਭੀਰਤਾ ਨਾਲ ਅਪਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਦੁਰਘਟਨਾ ਵਾਪਰਨ ਨਾਲ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਪਿੰਡ ਬਰਨਾਲਾ ਨੂੰ ਸੜਕ ਸੁਰੱਖਿਆ ਜਾਗਰੂਕਤਾ ਅਧੀਨ ਬਣੇ ਰੋਲ ਮਾਡਲ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤੇ ਸੜਕ ਸੁਰੱਖਿਆ ਜਾਗਰੂਕਤਾ ਸੋਸਾਇਟੀ ਦੇ ਮੈਂਬਰ ਜਸਪਾਲ ਸਿੰਘ ਗਿੱਦਾ ਸੇਵਾ ਮੁਕਤ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਨਵਾਂਸ਼ਹਿਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਜੀਵਨ ਵਿੱਚ ਸੜਕ ਸੁਰੱਖਿਆ ਦੀ ਪਾਲਣਾ ਕਰਨੀ ਬੇਹੱਦ ਜਰੂਰੀ ਹੈ। ਉਨ੍ਹਾਂ ਵਿਦੇਸ਼ਾਂ ਦੇ ਵਿਚ ਲਾਗੂ ਹੋਏ ਟ੍ਰੈਫਿਕ ਨਿਯਮਾਂ ਦਾ ਹਵਾਲਾ ਦੇ ਕੇ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਸੜਕ ਸੁਰੱਖਿਆ ਜਾਗਰੂਕਤਾ ਸੋਸਾਇਟੀ ਦੇ ਮੈਂਬਰ ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਸੜਕ ਸੁਰੱਖਿਆ ਜਾਗਰੂਕਤਾ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਕਿਸੇ ਸਖਤੀ ਜਾਂ ਜੁਰਮਾਨੇ ਦੀ ਉਡੀਕ ਨਾ ਕਰਕੇ ਆਪਣਾ ਇਖ਼ਲਾਕੀ ਫ਼ਰਜ਼ ਨਿਭਾਉਂਦੇ ਹੋਏ ਸੜਕ ਸੁਰੱਖਿਆ ਨਿਯਮਾਂ ਦੀ ਕਾਨੂੰਨ ਅਨੁਸਾਰ ਪਾਲਣਾ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਲਈ ਵਧੀਆ ਨਾਗਰਿਕ ਵਜੋਂ ਸਾਹਮਣੇ ਆ ਸਕੀਏ। ਇਸ ਮੌਕੇ ਤੇ ਕੁਲਵਿੰਦਰ ਸਿੰਘ ਢਾਹਾਂ ਤੋਂ ਇਲਾਵਾ ਮੀਡੀਆ ਤੋਂ ਪੱਤਰਕਾਰ ਏ ਆਰ ਐਸ ਸੰਧੂ, ਸੁਰਜੀਤ ਮਜਾਰੀ ਵਾਸਦੇਵ ਪਰਦੇਸੀ, ਹਰਿੰਦਰ ਸਿੰਘ ਆਦਿ ਤੋਂ ਇਲਾਵਾ ਟਰੱਸਟ ਦੇ ਮੈਂਬਰ ਮਹਿੰਦਰ ਸਿੰਘ,ਚੈਨ ਸਿੰਘ,ਸਤਸਰੂਪ ਸਿੰਘ, ਹਰਭਜਨ ਸਿੰਘ,ਲਖਵੀਰ ਸਿੰਘ ਸੁੱਖਾ, ਨਿਰਮਲ ਸਿੰਘ, ਜਰਨੈਲ ਸਿੰਘ, ਸਰਵਨ ਸਿੰਘ, ਰੁਪਿੰਦਰ ਸਿੰਘ ਸੰਧੂ, ਹਰਸ਼ ਪੰਡਿਤ ਆਦਿ ਤੋਂ ਇਲਾਵਾ ਪਿੰਡ ਦੇ ਵਸਨੀਕ ਹਾਜ਼ਰ ਸਨ। ਅਖੀਰ ਵਿੱਚ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਅਤੇ ਸੰਗਤ ਲਈ ਚਾਹ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ।

Friday, August 15, 2025

ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ‘ਚ ਬੰਬ ਦੀ ਖ਼ਬਰ, ਪੂਰੀ ਟ੍ਰੇਨ ਖਾਲੀ ਕਰਵਾਈ, ਸਟੇਸ਼ਨ ਕੀਤਾ ਸੀਲBomb threat reported in Amritsar-New Delhi Shatabdi Express, entire train evacuated, station sealed

ਅਮ੍ਰਿਤਸਰ/ਅੰਬਾਲਾ 16ਅਗਸਤ (ਮਨਜਿੰਦਰ ਸਿੰਘ,) ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਵਿੱਚ ਬੰਬ ਦੀ ਚੇਤਾਵਨੀ, ਪੂਰੀ ਟ੍ਰੇਨ ਖਾਲੀ ਕਰਵਾ ਲਈ ਗਈ, ਸਟੇਸ਼ਨ ਸੀਲ ਕਰ ਦਿੱਤਾ ਗਿਆ
ਅੰਬਾਲਾ ਕੈਂਟ (ਅੰਬਾਲਾ ਕੈਂਟ) ਰੇਲਵੇ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ, ਜਿਸ ਵਿੱਚ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ (ਟ੍ਰੇਨ ਨੰਬਰ 12014) ਵਿੱਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਟ੍ਰੇਨ ਨੂੰ ਖਾਲੀ ਕਰਵਾ ਲਿਆ ਗਿਆ।
ਰੇਲਗੱਡੀ ਨੂੰ ਤੁਰੰਤ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਅਤੇ ਜ਼ਿਲ੍ਹਾ ਪੁਲਿਸ, ਬੰਬ ਸਕੁਐਡ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਅਤੇ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਨੇ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ।
ਸੂਤਰਾਂ ਅਨੁਸਾਰ, ਰੇਲਗੱਡੀ ਸਵੇਰੇ 4:55 ਵਜੇ ਅੰਮ੍ਰਿਤਸਰ ਜੰਕਸ਼ਨ ਤੋਂ ਰਵਾਨਾ ਹੋਈ ਅਤੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 8:31 ਵਜੇ ਅੰਬਾਲਾ ਕੈਂਟ ਸਟੇਸ਼ਨ ਪਹੁੰਚੀ। ਬੰਬ ਦੀ ਸੂਚਨਾ ਮਿਲਣ ਤੋਂ ਬਾਅਦ, ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਇਆ ਗਿਆ ਅਤੇ ਸਟੇਸ਼ਨ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
ਬੰਬ ਸਕੁਐਡ ਅਤੇ ਹੋਰ ਟੀਮਾਂ ਟ੍ਰੇਨ ਦੇ ਹਰੇਕ ਡੱਬੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਹੁਣ ਤੱਕ, ਜਾਂਚ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ, ਪਰ ਸਾਵਧਾਨੀ ਜਾਂਚ ਜਾਰੀ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਬਰ ਅਤੇ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਵਿਸ਼ਵਕਰਮਾ ਕੰਪਿਊਟਰ ਬੰਗਾ ਵਿਖੇ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਬੰਗਾ ੧੫ ਅਗਸਤ (ਮਨਜਿੰਦਰ ਸਿੰਘ)
ਸੌਣ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਜਗ੍ਹਾ ਜਗ੍ਹਾ ਮਨਾਏ ਜਾ ਰਹੇ ਹਨ ਵਿਸ਼ਵਕਰਮਾ ਕੰਪਿਊਟਰਜ਼  ਬੰਗਾ ਵਿਖੇ ਮੈਡਮ ਕਵਲਜੀਤ ਕੌਰ ਦੀ ਸਰਪਰਸਤੀ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਲੋਕ ਬੋਲੀਆਂ ਪਾ ਕੇ ਗਿੱਧਾ ਪਾਇਆ ਗਿੱਧਾ ਪਾਇਆ ਅਤੇ ਪੁਰਾਤਨ ਚਰਖੇ ਮਧਾਣੀਆਂ ਛੱਜ ਆਦਿ ਨਾਲ ਸਟੇਜ ਨੂੰ ਸਜਾਇਆ ਉਹਨਾਂ ਨੇ ਪੰਜਾਬੀ ਬੋਲੀਆਂ ਅਤੇ ਗੀਤਾਂ ਨਾਲ ਪਰਫੋਰਮੈਂਸ ਵੀ ਦਿੱਤੀ ਅਤੇ ਗਿੱਧਾ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਵਿਸ਼ਵਕਰਮਾ ਕੰਪਿਊਟਰ ਬੰਗਾ ਵੱਲੋਂ ਮੈਡਮ ਕਵਲਜੀਤ ਕੌਰ ਨੇ ਦੱਸਿਆ ਤੀਆਂ ਦੇ ਤਿਉਹਾਰ ਦੇ ਨਾਲ ਬੱਚੇ ਆਪਣੇ ਪਹਿਰਾਵੇ ਨਾਲ ਅਤੇ ਆਪਣੇ ਸੱਭਿਆਚਾਰ ਦੇ ਨਾਲ ਜੁੜਦੇ ਹਨ ਅਤੇ  ਅਤੇ ਵੈਸਟਰਨ ਕਲਚਰ ਦੇ ਚਲਦਿਆਂ ਪੰਜਾਬੀ ਕਲਚਰ ਵੱਲ ਬੱਚਿਆਂ ਦਾ ਰੁਝਾਨ ਵੀ ਵੱਧਦਾ ਹੈ ਵਿਸ਼ਵਕਰਮਾ ਕੰਪਿਊਟਰ ਬੰਗਾ ਜਿੱਥੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦਿੰਦਾ ਹੈ ਉੱਥੇ ਹੀ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਮੈਡਮ ਸਰਬਜੀਤ ਕੌਰ ਫਗਵਾੜੇ ਤੋਂ ਉਚੇਚੇ ਤੌਰ ਤੇ ਇਸ ਤੀਆਂ ਦੇ ਤਿਉਹਾਰ ਵਿੱਚ ਪਹੁੰਚੇ ਅਤੇ ਉਹਨਾਂ ਨੇ ਖੁਦ ਬੋਲੀਆਂ ਪਾ ਕੇ ਰੰਗ ਬੰਨਿਆ ਉਹਨਾਂ ਨੇ ਕਿਹਾ ਕਿ ਸਭ ਨੂੰ ਤੀਆਂ ਦਾ ਤਿਉਹਾਰ ਅਤੇ ਬਾਕੀ ਤਿਉਹਾਰ ਵੀ ਮਨਾਉਣੇ ਚਾਹੀਦੇ ਹਨ ਇਸ ਨਾਲ ਆਪਸ ਵਿੱਚ ਤਾਲਮੇਲ ਅਤੇ ਪਿਆਰ ਬਣਿਆ ਰਹਿੰਦਾ ਹੈ ਇਸ ਮੌਕੇ ਮਾਤਾ ਗੁਜਰੀ ਕਾਲਜ ਤੋਂ ਮੈਡਮ ਨਿਰਮਲ ਕੌਰ ਨੇ ਸ਼ਿਰਕਤ ਕੀਤੀ। ਮੈਡਮ ਵਿਸ਼ਾਲੀ , ਮਨਪ੍ਰੀਤ ਕੌਰ, ਲਿਲੀ ਆਦਿ ਨੇ ਤੀਆਂ ਦੇ ਤਿਉਹਾਰ ਦੇ ਸਾਰੇ ਪ੍ਰਬੰਧਾ ਵਿੱਚ ਯੋਗਦਾਨ ਪਾਇਆ ਇਸ ਤੀਆਂ ਦੇ ਤਿਉਹਾਰ ਮੌਕੇ ਪੰਜਾਬੀ ਗਾਇਕ / ਗੀਤਕਾਰ ਅਮਰਦੀਪ ਬੰਗਾ ਵੱਲੋਂ ਸਾਰਿਆਂ ਨੂੰ ਇਸ ਸਫਲ ਸਮਾਗਮ ਲਈ ਮੁਬਾਰਕਬਾਦ ਦਿੱਤੀ ਗਈ।

Thursday, August 14, 2025

3000 ਸਰਕਾਰੀ ਬੱਸਾਂ ਦਾ ਚੱਕਾ ਜਾਮ, ਅੱਜ15 ਅਗਸਤ ਨੂੰ ਕਾਲੇ ਕੱਪੜੇ ਪਾ ਕੇ ਮੁੱਖ ਮੰਤਰੀ ਦਾ ਕਰਨਗੇ ਵਿਰੋਧ

ਚੰਡੀਗੜ (ਸਟਾਫ਼ ਰਿਪੋਰਟਰ)
ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕਾਂਟ੍ਰੈਕਟ ਵਰਕਰਜ਼ ਯੂਨੀਅਨ ਨੇ ਅਨਿਸ਼ਚਿਤ ਸਮੇਂ ਲਈ ਚੱਕਾ ਜਾਮ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੁੱਖ ਮੰਗਾਂ — ਪ੍ਰਾਈਵੇਟ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਬੰਦ ਕਰਨਾ, ਠੇਕੇਦਾਰ ਪ੍ਰਣਾਲੀ ਖਤਮ ਕਰਨਾ ਅਤੇ ਅਸਥਾਈ ਕਰਮਚਾਰੀਆਂ ਨੂੰ ਪੱਕਾ ਕਰਨਾ — ਬਾਰੇ ਹੁਣ ਤੱਕ ਕੋਈ ਪੱਕਾ ਫ਼ੈਸਲਾ ਜਾਂ ਲਿਖਤੀ ਭਰੋਸਾ ਨਹੀਂ ਦਿੱਤਾ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ 15 ਅਗਸਤ ਨੂੰ ਜਿੱਥੇ ਵੀ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਝੰਡਾ ਫਹਿਰਾਉਣਗੇ, ਉੱਥੇ ਉਹ ਕਾਲੇ ਕੱਪੜੇ ਪਾ ਕੇ ਵਿਰੋਧ ਕਰਨਗੇ। ਇਹ ਹੜਤਾਲ ਪੀ.ਆਰ.ਟੀ.ਸੀ. ਦੀਆਂ ਉਹਨਾਂ ਸੈਂਕੜਿਆਂ ਬੱਸਾਂ ਨੂੰ ਪ੍ਰਭਾਵਿਤ ਕਰੇਗੀ, ਜੋ ਰੋਜ਼ਾਨਾ ਪੰਜਾਬ ਨਾਲ ਨਾਲ ਹੋਰ ਰਾਜਾਂ ਵਿੱਚ ਵੀ ਚੱਲਦੀਆਂ ਹਨ।
ਅਨਿਸ਼ਚਿਤ ਸਮੇਂ ਲਈ ਹੜਤਾਲ ਦਾ ਐਲਾਨ
ਪੰਜਾਬ ਰੋਡਵੇਜ਼, ਪੰਬਸ ਅਤੇ ਪੀ.ਆਰ.ਟੀ.ਸੀ. ਕਾਂਟ੍ਰੈਕਟ ਵਰਕਰਜ਼ ਯੂਨੀਅਨ ਨੇ 14 ਅਗਸਤ ਤੋਂ ਅਨਿਸ਼ਚਿਤ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਰਾਜ ਦੀਆਂ ਸਰਕਾਰੀ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਜਾਣਗੀਆਂ, ਜਿਸ ਨਾਲ ਹਜ਼ਾਰਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋਣਗੀਆਂ। ਯੂਨੀਅਨ ਦੇ ਮੁਤਾਬਕ, ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁੱਖ ਮੰਗਾਂ ‘ਤੇ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਪ੍ਰਬੰਧਨ ਨੇ ਪਹਿਲਾਂ ਮੰਨੀ ਗਈਆਂ ਮੰਗਾਂ ‘ਤੇ ਵੀ ਅਧਿਕਾਰਿਕ ਪੱਤਰ ਜਾਰੀ ਨਹੀਂ ਕੀਤਾ। ਹੜਤਾਲ ਦੌਰਾਨ ਸਾਰੇ ਡਰਾਈਵਰ ਅਤੇ ਕੰਡਕਟਰ ਆਪਣੀਆਂ ਬੱਸਾਂ ਨੇੜਲੇ ਬੱਸ ਅੱਡਿਆਂ ‘ਤੇ ਖੜੀਆਂ ਕਰਨਗੇ। 15 ਅਗਸਤ ਨੂੰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵੱਲੋਂ ਕਰਵਾਏ ਜਾਣ ਵਾਲੇ ਝੰਡਾ ਫਹਿਰਾਉਣ ਸਮਾਰੋਹਾਂ ਵਿੱਚ ਯੂਨੀਅਨ ਮੈਂਬਰ ਕਾਲੇ ਕੱਪੜੇ ਪਾ ਕੇ ਵਿਰੋਧ ਦਰਜ ਕਰਵਾਉਣਗੇ।ਪਨਬਸ/ਪੀ.ਆਰ.ਟੀ.ਸੀ. ਕਰਮਚਾਰੀ ਯੂਨੀਅਨ ਦੀ ਸਰਕਾਰ ਨਾਲ ਹੋਈ ਮੀਟਿੰਗ ਬੇਨਤੀਜਾ ਰਹੀ। ਇਸ ਤੋਂ ਬਾਅਦ ਯੂਨੀਅਨ ਨੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ।
• 

ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਰੋਗੀਆਂ ਨੂੰ ਦੇ ਰਿਹਾ ਵਡਮੁੱਲੀਆਂ ਸੇਵਾਵਾਂ -ਕੁਲਜੀਤ ਸਿੰਘ ਸਰਹਾਲ

ਬੰਗਾ 14 ਅਗਸਤ ( ਮਨਜਿੰਦਰ ਸਿੰਘ) ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵੱਲੋਂ ਡਾਕਟਰ ਰੀਤਿਕਾ ਐਮਡੀ ਗਾਇਨੀ ਡਿਪਾਰਟਮੈਂਟ ਅਤੇ ਟਰੱਸਟ ਦੇ ਮੈਨੇਜਰ  ਲਲਿਤ ਮਹਾਜਨ  ਦੀ ਅਗਵਾਈ ਹੇਠ ਔਰਤਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ  ਫਰੀ ਮੈਗਾ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਔਰਤਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਪ੍ਰਸੂਤਾ ਜਾਂਚ ,ਨਾਰਮਲ ਡਿਲੀਵਰੀ ,ਸਿਜ਼ੇਰੀਅਨ, ਬੱਚੇਦਾਨੀ ਤੇ ਅੰਡੇ ਦਾਨੀ ਦੀਆਂ ਰਸੋਲੀਆਂ ਦੇ ਆਪਰੇਸ਼ਨ ,ਬਾਂਝਪਨ ਦਾ ਇਲਾਜ, ਪਰਿਵਾਰ ਨਿਯੋਜਨ ,ਸਰਵਾਈਕਲ ਕੈਂਸਰ ,ਬਾਰ ਬਾਰ ਗਰਭਪਾਤ ਹੋਣਾ ਆਦਿ ਬਿਮਾਰੀਆਂ ਦਾ ਇਲਾਜ ।ਇਸ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ ਹੈ ਇਸ ਕੈਂਪ ਦਾ ਉਦਘਾਟਨ ਹਲਕਾ ਇੰਚਾਰਜ ਬੰਗਾ ਅਤੇ ਵਾਈਸ ਚੇਅਰਮੈਨ ਪੰਜਾਬ ਸਰਕਾਰ ਕੁਲਜੀਤ ਸਰਹਾਲ  ਅਤੇ ਹਲਕਾ ਇੰਚਾਰਜ ਸੰਗਠਨ ਸ੍ਰੀਮਤੀ  ਹਰਜੋਤ ਕੌਰ  ਲੋਹਟੀਆਂ ਵੱਲੋਂ ਆਪਣੇ ਕਰ ਕਮਲਾ ਨਾਲ ਪਤਵੰਤੇ ਸੱਜਣਾਂ ਤੇ ਹਸਪਤਾਲ ਦੇ ਟਰੱਸਟ ਅਤੇ ਸਟਾਫ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਵੱਲੋਂ ਇਸ ਹਸਪਤਾਲ ਦੇ ਹਾਈਲੀ ਕੁਆਲੀਫਾਈਡ ਡਾਕਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਹਸਪਤਾਲ ਇਲਾਕੇ ਦੇ ਮਰੀਜ਼ਾਂ ਲਈ ਇੱਕ ਵਰਦਾਨ ਹੈ ਜਿਸ ਵਿੱਚ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਬਹੁਤ ਘੱਟ ਖਰਚੇ ਤੇ ਦਿੱਤੀਆਂ ਜਾਂਦੀਆਂ ਹਨ  ਇਸ ਮੌਕੇ ਤੇ ਡਾ.ਐਨ ਆਰ ਪਾਲ, ਡਾਕਟਰ ਨਾਮਦੇਵ ਬੰਗੜ, ਡਾਕਟਰ ਮੁਕੇਸ਼ ਕੁਮਾਰ  ਰਾਜ ਕੁਮਾਰ  ਮਨਜੀਤ ਸਿੰਘ ਬੰਗਾ, ਬਾਲੋ ਸਾਹਿਬ, ਮਲਕੀਤ ਸਿੰਘ ਭੰਗੂ , ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਬਲਬੀਰ ਕਰਨਾਣਾ ,ਸ੍ਰੀ ਇੰਦਰਜੀਤ ਸਿੰਘ ਮਾਨ, ਕੁਲਬੀਰ ਸਿੰਘ ਪਾਬਲਾ, ਰਾਮ ਜੀ ਦਾਸ, ਬੇਦੀ ਸਾਹਿਬ,ਕ੍ਰਿਪਾਲ ਸਿੰਘ ਝੱਲੀ ਜੀ, ਅਤੇ ਹਰਵਿੰਦਰ ਕੌਰ ਸੁਜੋਂ ਅਤੇ ਡਾਕਟਰ ਰਵਿੰਦਰ ਸਿੰਘ ,ਡਾਕਟਰ ਜਸਲੀਨ ਕੌਰ, ਡਾਕਟਰ ਅਰੁਣ ਯਾਦਵ ,ਡਾਕਟਰ ਹਰਜੋਤ ਅਤੇ ਸਾਰਾ ਸਟਾਫ ਮੌਜੂਦ ਸਨ।

Wednesday, August 13, 2025

ਰੈਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਵੱਲੋਂ ਵੱਖ ਵੱਖ ਸੰਸਥਾਵਾਂ ਵਿੱਚ ਜਾ ਕੇ ਨਸ਼ਾ ਮੁਕਤੀ ਤੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ (ਹਰਿੰਦਰ ਸਿੰਘ ਨਵਾਂਸ਼ਹਿਰ)ਰੈੱਡ ਕਰਾਸ ਇੰਟੀਗ੍ਰੇਟਿਡ ਰੀਹੈਬਲੀਟੇਸ਼ਨ ਸੈਂਟਰ ਫਾਰ ਐਡਿਕਟਸ (ਆਈਆਰਸੀਏ), ਨਵਾਂਸ਼ਹਿਰ ਜ਼ਿਲ੍ਹਾ-ਐਸ.ਬੀ.ਐਸ. ਨਗਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਭਾਰਤੀ ਰੈੱਡ ਕਰਾਸ ਸੋਸਾਇਟੀ, ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਸੇਵਾਮੁਕਤ ਆਈ.ਏ.ਐਸ. ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਨਾਗਰਾ ਅਤੇ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਐਂਟ ਕਾਲਜ ਬਲਾਚੌਰ ਅਤੇ ਆਈ ਆਰ ਸੀ ਏ ਸੈਂਟਰ ਨਵਾਂਸ਼ਹਿਰ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਦੀ ਪੰਜਵੀਂ ਵਰ੍ਹੇਗੰਢ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਦੱਸਿਆ ਗਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਨਸ਼ੇ ਦੀ ਮੰਗ ਦਾ ਮੁਕਾਬਲਾ ਕਰਨ ਲਈ 15 ਅਗਸਤ 2020 ਨੂੰ ਨਸ਼ਾ ਮੁਕਤ ਭਾਰਤ ਅਭਿਆਨ (ਐਨ.ਐਮ.ਬੀ.ਏ.) ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼, ਉੱਚ ਵਿਦਿਅਕ ਸੰਸਥਾਵਾਂ, ਯੂਨੀਵਰਸਿਟੀ ਕੈਂਪਾਂ ਅਤੇ ਸਕੂਲਾਂ 'ਤੇ ਧਿਆਨ ਕੇਂਦਰਿਤ ਕਰਨਾ, ਭਾਈਚਾਰੇ ਤੱਕ ਪਹੁੰਚਣਾ ਅਤੇ ਨਿਰਭਰ ਆਬਾਦੀ ਦੀ ਪਛਾਣ ਕਰਨਾ, ਹਸਪਤਾਲਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਸਲਾਹ ਅਤੇ ਇਲਾਜ ਸਹੂਲਤਾਂ 'ਤੇ ਧਿਆਨ ਕੇਂਦਰਿਤ ਕਰਨਾ ਜਿਨ੍ਹਾਂ ਨੂੰ ਜੀਓ-ਟੈਗ ਕੀਤਾ ਗਿਆ ਹੈ, ਸੇਵਾ ਪ੍ਰਦਾਤਾਵਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ, ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ, ਮੌਜੂਦ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਇਸ ਮੁਹਿੰਮ ਦੇ ਤਹਿਤ ਪ੍ਰਣ ਲਿਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਨਸ਼ਾ ਮੁਕਤ ਬਣਾਵਾਂਗੇ ਅਤੇ ਖੁਦ ਵੀ ਨਸ਼ਾ ਮੁਕਤ ਹੋਵਾਂਗੇ ਕਿਉਂਕਿ ਬਦਲਾਅ ਆਪਣੇ ਆਪ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਅਸੀਂ ਆਪਣੇ ਰਾਜ ਨੂੰ ਨਸ਼ਾ ਮੁਕਤ ਬਣਾਵਾਂਗੇ।ਇਸ ਮੌਕੇ ਤੇ ਸੰਸਥਾ ਦੇ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ ਤੋਂ ਇਲਾਵਾ ਉਹਨਾਂ ਦੇ ਸਾਥੀ ਮੈਂਬਰ ਅਤੇ ਹੋਰ ਪਤਵੰਤੇ ਹਾਜਰ ਸਨ।

Tuesday, August 12, 2025

ਜੋਨ ਨੰਬਰ 06 ਦੀਆਂ ਆਊਟ ਡੋਰ ਖੇਡਾਂ 18 ਤੋਂ 20 ਅਗਸਤ ਨੂੰ

ਨਵਾਂਸ਼ਹਿਰ (ਹਰਿੰਦਰ ਸਿੰਘ) ਜੋਨ ਨੰਬਰ 06 ਦੀਆਂ ਰਹਿੰਦੀਆਂ ਆਊਟ ਡੋਰ ਖੇਡਾਂ ਮਿਤੀ 18 ਅਗਸਤ ਤੋਂ 20 ਅਗਸਤ ਤੱਕ ਕਰਵਾਈਆਂ ਜਾਣਗੀਆਂ। ਜਾਣਕਾਰੀ ਦਿੰਦੇ ਹੋਏ ਜੇ. ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰੀਰਕ ਸਿੱਖਿਆ ਅਧਿਆਪਕਾਂ ਤੇ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਇਨ ਡੋਰ ਖੇਡਾਂ ਮਿਤੀ 7 ਤੇ 8 ਅਗਸਤ ਨੂੰ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ ਇਸੇ ਹੀ ਤਰ੍ਹਾਂ ਰਹਿੰਦੀਆਂ ਆਊਟ ਡੋਰ ਖੇਡਾਂ ਜਿਨ੍ਹਾਂ ਵਿੱਚ ਕ੍ਰਿਕਟ, ਫੁਟਬਾਲ, ਹੈਂਡਬਾਲ, ਕਬੱਡੀ ਨੈਸ਼ਨਲ ਤੇ ਪੰਜਾਬ ਸਟਾਈਲ, ਖੋ-ਖੋ,ਗੁਸੂ, ਬਾਸਕਿਟਬਾਲ ਆਦਿ ਟੂਰਨਾਮੈਂਟ ਮਿਤੀ 18 ਅਗਸਤ 20 ਅਗਸਤ ਤੱਕ ਤੈਅ ਫਿਕਚਰ ਮੁਤਾਬਕ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਮਤਾ ਪਾਸ ਕੀਤਾ ਗਿਆ।ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਕਿਹਾ ਕਿ ਰਹਿੰਦੀਆਂ ਖੇਡਾਂ ਦਾ ਫਿਕਚਰ ਅਤੇ ਡਿਊਟੀਆਂ ਸਬੰਧੀ ਚਾਰਟ ਤਿਆਰ ਕਰ ਲਿਆ ਗਿਆ ਹੈ।ਪ੍ਰਿੰਸੀਪਲ ਬੋਲਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਬੱਚਿਆਂ ਦੇ ਰੋਸ਼ਨ ਭਵਿੱਖ ਨੂੰ ਦੇਖਦਿਆਂ ਜੋਨਲ ਟੂਰਨਾਮੈਂਟ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਵੇਗਾ। ਕਿਸੇ ਵੀ ਖਿਡਾਰੀ ਨਾਲ ਮੱਤ ਜਾਂ ਭਿੰਨ ਭੇਦ ਨਹੀਂ ਹੋਵੇਗਾ। ਉਨ੍ਹਾਂ ਪਹਿਲਾਂ ਵਾਂਗ ਆਪਣੇ ਸਮੁੱਚੀ ਟੀਮ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਪ੍ਰਧਾਨ ਦਲਜੀਤ ਸਿੰਘ ਬੋਲਾ ਤੋਂ ਇਲਾਵਾ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਰਾਜ ਪੁਰਸਕਾਰ ਜੇਤੂ, ਸੰਜੀਵ ਕੁਮਾਰ ਡੀ ਪੀ ਈ, ਮਨਜੀਤ ਸਿੰਘ ਡੀ ਪੀ ਈ, ਅਮਰਜੀਤ ਸਿੰਘ ਮੂਸਾਪੁਰ, ਹਰਿੰਦਰ ਸਿੰਘ ਲੰਗੜੋਆ ਸਕੂਲ, ਇੰਦਰਜੀਤ ਸਿੰਘ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਆਦਿ ਤੋਂ ਇਲਾਵਾ ਬਾਕੀ ਸਟਾਫ ਹਾਜ਼ਰ ਰਿਹਾ।

Thursday, August 7, 2025

ਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਵਿਖੇ ਡਾ ਨਵਕਾਂਤ ਭਰੋਮਜਾਰਾ ਫਿਰ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ:

ਬੰਗਾ (ਪੱਤਰ ਪ੍ਰੇਰਕ):- ਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਵਿਖੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਤੋਂ ਸਿਖਿਆ ਪ੍ਰਾਪਤ ਕਰਕੇ ਆਏ ਡਾ ਨਵਕਾਂਤ ਭਰੋਮਜਾਰਾ ਫਿਰ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਹ ਜਾਣਕਾਰੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰੀ ਨੇ ਦਿੰਦੇ ਹੋਏ ਦੱਸਿਆ ਕਿ ਇਸ ਦੇ ਨਾਲ ਨਾਲ ਸਵੇਰੇ 8 ਤੋ 10 ਵਜੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਦੇ ਅੱਖਾਂ ਦੇ ਮਾਹਿਰ ਡਾ ਮੁਕੇਸ਼ ਉਪਧਿਆਏ ਵੀ ਅੱਖਾਂ ਦੇ ਮਰੀਜ਼ਾਂ ਦਾ ਚੈੱਕ ਅੱਪ ਕਰਨਗੇ। ਆਪ੍ਰੇਸ਼ਨ ਵਾਲੇ ਮਰੀਜ਼ਾਂ ਦੇ ਆਪਰੇਸ਼ਨ ਬਹੁਤ ਹੀ ਘੱਟ ਖਰਚੇ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਮਰੀਜ਼ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਡਾ ਬਲਵੀਰ ਸਿੰਘ ਬੱਲ, ਲੈਬ ਟੈਕਨੀਸ਼ੀਅਨ ਗੁਰਮੁਖ ਸਿੰਘ ਬਹਿਰਾਮ, ਸੁੱਖਵਿੰਦਰ ਕੌਰ ਅਤੇ ਮਨਜੀਤ ਕੌਰ ਆਦਿ ਵੀ ਹਾਜਰ ਸਨ।

Tuesday, August 5, 2025

ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਾ ਸ਼ਾਖਾ ਬੰਗਾ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ** प्रजापिता ब्रह्माकुमारी ईश्वरीय विश्वविद्यालय शाखा बंगा ने रक्षाबंधन मनाया

ਸ਼ਹੀਦ ਭਗਤ ਸਿੰਘ ਨਗਰ  (ਨਵਕਾਂਤ ਭਰੋਮਜਾਰਾ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਾ ਸ਼ਾਖਾ ਬੰਗਾ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੰਗਾ ਸ਼ਾਖਾ ਦੇ ਪ੍ਰਮੁੱਖ ਬੀਕੇ ਸੁਮਨ ਦੀਦੀ ਅਤੇ ਸਹਿਯੋਗੀ ਭੈਣਾਂ ਨੇ ਬੰਗਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਟਾਫ ਨੂੰ ਰੱਖੜੀ ਬੰਨੀ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਡਾ ਨਵਕਾਂਤ ਭਰੋਮਜਾਰਾ ਵੀ ਮੌਜੂਦ ਸਨ! ਇਸ ਮੌਕੇ ਬੀਕੇ ਸੁਮਨ ਦੀਦੀ ਨੇ ਸਬ ਰਜਿਸਟਰਾਰ ਓਂਕਾਰ ਸਿੰਘ ਅਤੇ ਸੁਪਰਡੈਂਟ ਬਲ਼ਦੇਵ ਸਿੰਘ ਸੈਣੀ   ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ  ਸਾਰਿਆਂ ਨੂੰ ਮਠਿਆਈਆਂ ਦਿੱਤੀਆਂ! ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੱਖੜੀ ਬੰਨ੍ਹਣ ਅਤੇ ਯਾਦਗਾਰੀ ਚਿੰਨ੍ਹ ਦੇਣ ਲਈ ਬੀਕੇ ਸੁਮਨ ਭੈਣ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਜਾਪਿਤਾ ਬ੍ਰਹਮਾਕੁਮਾਰੀ ਆਸ਼ਰਮ ਦੇ ਲੋਕਾਂ ਦਾ ਦੇਸ਼ ਨੂੰ ਅਧਿਆਤਮਿਕਤਾ ਨਾਲ ਜੋੜਨ ਵਿੱਚ ਇਹ ਬਹੁਤ ਵੱਡਾ ਯੋਗਦਾਨ ਹੈ।  ਇਸ ਮੌਕੇ ਬੀਕੇ ਸੁਮਨ ਭੈਣ ਨੇ ਕਿਹਾ ਕਿ ਅੱਜ ਤੋਂ ਸਾਨੂੰ ਪ੍ਰਣ ਕਰਨਾ ਪਵੇਗਾ ਕਿ ਅਸੀਂ ਹਮੇਸ਼ਾ ਸਕਾਰਾਤਮਕ ਸੋਚਾਂਗੇ। ਅਸੀਂ ਹਮੇਸ਼ਾ ਸੋਚਾਂਗੇ ਕਿ ਮੈਂ ਇਹ ਕੰਮ ਕਰ ਸਕਦੀ ਹਾਂ। ਇਸਦੇ ਲਈ, ਸਾਨੂੰ ਸੱਚੇ ਦਿਲੋਂ ਕੋਸ਼ਿਸ਼ ਕਰਨੀ ਪਵੇਗੀ। ਅੱਜ ਤੋਂ, ਸਾਨੂੰ ਨਕਾਰਾਤਮਕ ਵਿਚਾਰਾਂ ਨੂੰ ਛੱਡਣਾ ਪਵੇਗਾ। ਕੇਵਲ ਤਦ ਹੀ ਅਸੀਂ ਰੱਖੜੀ ਦਾ ਤਿਉਹਾਰ ਸਹੀ ਢੰਗ ਨਾਲ ਮਨਾ ਸਕਾਂਗੇ। ਇਸ ਮੌਕੇ ਪਾਣੀਪਤ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਬੀਕੇ ਅਜੀਤ ਭਾਈ, ਬੀਕੇ ਸੋਨੀਆ ਮਹਿਰਾ, ਬੀਕੇ ਰਾਜ ਕੁਮਾਰ ਮਾਹੀ, ਬੀਕੇ ਦਿਪਾਲੀ, ਬੀਕੇ ਗੀਤਾ, ਬੀਕੇ ਕੁਲਵਿੰਦਰ ਕੌਰ ਆਦਿ ਵੀ ਹਾਜਰ ਸਨ।
बंगा (नवकांत भरोमजारा)- प्रजापिता ब्रह्माकुमारी ईश्वरीय विश्वविद्यालय शाखा बंगा रक्षाबंधन मना रही है। इस अवसर पर बंगा शाखा प्रमुख बीके सुमन दीदी और उनकी साथी बहनों ने बंगा के प्रशासनिक अधिकारियों और कर्मचारियों को राखी बाँधी। इस अवसर पर प्रसिद्ध समाजसेवी डॉ. नवकांत भरोमजारा भी उपस्थित थे! इस अवसर पर बीके सुमन दीदी ने सब रजिस्ट्रार ओंकार सिंह और अधीक्षक बलदेव सिंह सैनी को राखी  बाँधी और रक्षाबंधन की शुभकामनाएँ दीं और सभी को मिठाई खिलाई ! सभी प्रशासनिक अधिकारियों ने राखी बाँधने और स्मृति चिन्ह देने के लिए बीके सुमन बहन का धन्यवाद किया। उन्होंने कहा कि देश को आध्यात्म से जोड़ने में प्रजापिता ब्रह्माकुमारी आश्रम के लोगों का यह बहुत बड़ा योगदान है। इस अवसर पर बीके सुमन बहन ने कहा कि आज से हमें यह संकल्प लेना होगा कि हम हमेशा सकारात्मक सोचेंगे। हमें हमेशा यही सोचना होगा कि मैं यह काम कर सकता हूँ। इसके लिए हमें पूरे मन से प्रयास करना होगा। आज से ही हमें नकारात्मक विचारों का त्याग करना होगा। तभी हम रक्षाबंधन का त्यौहार अच्छे से मना पाएँगे। इस अवसर पर पानीपत से विशेष रूप से पधारे बीके अजीत भाई, बीके सोनिया मेहरा, बीके राज कुमार माही, बीके दीपाली, बीके गीता, बीके कुलविंदर कौर आदि भी उपस्थित थे।

ਅਨਮਜੋਤ ਕੌਰ ਐਸ.ਡੀ.ਐਮ ਨੇ “ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਕੈਂਪ ਦੇ ਉਦਘਾਟਨ ਉਪਰੰਤ ਖੂਨ ਦਾਨ ਕੀਤਾ:

ਨਵਾਂ ਸ਼ਹਿਰ 5 ਅਗਸਤ (ਹਰਿੰਦਰ ਸਿੰਘ ,ਮਨਜਿੰਦਰ ਸਿੰਘ)  ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਉਦਘਾਟਨ ਮੈਡਮ ਅਨਮਜੋਤ ਕੌਰ ਐਸ.ਡੀ.ਐਮ ਨੇ ਭਗਤ ਪੂਰਨ ਸਿੰਘ ਜੀ ਦੀ ਤਸਵੀਰ ਸਾਹਮਣੇ ਸ਼ਮ੍ਹਾਂ ਰੌਸ਼ਨ ਕਰਕੇ, ਫੁੱਲਾਂ ਦੀਆਂ ਪੰਖੜੀਆਂ ਅਰਪਿਤ ਕਰਨ ਉਪ੍ਰੰਤ ਖੁਦ ਖੂਨਦਾਨ ਕਰਕੇ ਕੀਤਾ। ਜ਼ਿਕਰਯੋਗ ਹੈ ਕਿ ਬੀ.ਡੀ.ਸੀ ਖੂਨਦਾਨ ਭਵਨ ਦਾ ਉਦਘਾਟਨ ਵਿਸਾਖੀ ਮੌਕੇ 13 ਅਪ੍ਰੈਲ 1992 ਨੂੰ ਭਗਤ ਜੀ ਨੇ ਹੀ ਕੀਤਾ ਸੀ। ਕੈਂਪ ਦੀ ਦਿਲਚਸਪ ਗੱਲ ਇਹ ਸੀ ਕਿ ਐਸ.ਡੀ.ਐਮ ਮੈਡਮ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਅਮਲੇ ਤੋਂ ਦੋ ਸਟਾਫ ਮੈਂਬਰਾਂ ਸੁੱਖਵਿੰਦਰ ਸਿੰਘ ਤੇ ਜਰਨੈਲ ਸਿੰਘ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਐਸ.ਡੀ.ਐਮ ਮੈਡਮ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਜੀਵਨ ਨੂੰ ਉਸਾਰੂ ਆਦਰਸ਼ਾਂ ਨਾਲ੍ਹ ਜੋੜ ਕੇ ਹੋਰਨਾਂ ਲਈ ਆਦਰਸ਼ ਬਣ ਸਕਦੇ ਹੈ ਜਿਹਨਾਂ ਵਿੱਚ ਖੂਨਦਾਨ ਸੇਵਾ ਵੀ ਸ਼ਾਮਲ ਹੈ। ਉਹਨਾਂ ਭਗਤ ਪੂਰਨ ਸਿੰਘ ਜੀ ਦੀ ਤਸਵੀਰ ਸਾਹਮਣੇ ਸ਼ਮ੍ਹਾਂ ਰੌਸ਼ਨ ਕਰਦਿਆਂ ਭਗਤ ਜੀ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਬੁੱਝ ਰਹੀਆਂ ਜੀਵਨ ਜੋਤਾਂ ਜਗਾਉਣ ਦੀ ਸੇਧ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਮਿਲ੍ਹਦੀ ਹੈ। ਜਿਵੇਂ ਖੂਨਦਾਨ ਕਰਕੇ ਤੁਹਾਨੂੰ ਹਰ ਤਿੰਨ ਮਹੀਨੇ ਬਾਅਦ ਫਿਰ ਤੋਂ ਇਹ ਨੇਕ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਤੁਹਾਨੂੰ ਫਿਰ ਕਿਸੇ ਬੁਝ ਰਹੀ ਜੋਤ ਨੂੰ ਜਗਮਗਾਉਣ ਦੀ ਖੁਸ਼ੀ ਲੈਣ ਦੀ ਉਡੀਕ ਰਹਿੰਦੀ ਹੈ। ਖੂਨਦਾਨ ਕਰਨ ਨਾਲ੍ਹ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋਂ ਖਤਰਨਾਕ ਬਿਮਾਰੀਆਂ ਵੀ ਚੈੱਕ ਹੋ ਜਾਂਦੀਆਂ। ਉਹਨਾਂ 18 ਸਾਲ ਤੋਂ 65 ਸਾਲ ਦੀ ਉਮਰ ਵਾਲ੍ਹਿਆਂ ਨੂੰ ਡਾਕਟਰੀ ਨਿਯਮਾਂ ਅਨੁਸਾਰ ਖੂਨਦਾਨੀ ਬਣਨ ਦੀ ਅਪੀਲ ਕੀਤੀ ਅੱਜ ਦੇ ਕੈਂਪ ਵਿੱਚ 70 ਖੂਨਦਾਨੀ ਖੂਨਦਾਨ ਕਰ ਚੁੱਕੇ ਸਨ। ਡਾ.ਅਜੇ ਬੱਗਾ ਤੇ ਡਾ.ਦਿਆਲ ਸਰੂਪ ਦੀ ਨਿਗਰਾਨੀ ਹੇਠ ਸੰਸਥਾ ਦੀ ਤਕਨੀਕੀ ਟੀਮ ਨੇ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਮੈਡਮ ਐਸ.ਡੀ.ਐਮ ਜਦੋਂ ਜਨਰਲ ਸਹਾਇਕ ਟੂ ਡਿਪਟੀ ਕਮਿਸ਼ਨਰ ਰਹੇ ਸਨ ਉਦੋਂ ਵੀ ਉਹਨਾਂ ਬੀ.ਡੀ.ਸੀ ਵਿਖੇ ਖੂਨਦਾਨ ਕੀਤਾ ਸੀ। ਇਹ ਕੈਂਪ ਵੀਜ਼ਨ-ਵੇ ਆਇਲੈਟਸ ਵਲੋਂ ਸਪਾਂਸਰ ਕੀਤਾ ਗਿਆ ਸੀ ਤੇ ਸੈਂਟਰ ਵਲੋਂ ਪੁੱਜੇ ਸੀਨੀਅਰ ਸਿਟੀਜਨ ਖਰਾਇਤੀ ਲਾਲ ਅਰੋੜਾ ਨੂੰ ਬੀ.ਡੀ.ਸੀ ਵਲੋਂ ਤੁਲਸੀ ਦਾ ਪੌਦਾ ਭੇਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ, ਮੀਤ ਪ੍ਰਧਾਨ ਜੀ.ਐਸ ਤੂਰ, ਸਕੱਤਰ ਜੇ.ਐਸ.ਗਿੱਦਾ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲ੍ਹੀਆ, ਰੇਖਾ ਜੈਨ, ਡਾ.ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਜਸਵੀਰ ਸਿੰਘ ਬਹਿਲੂਰਕਲਾਂ , ਮੱਖਣ ਸਿੰਘ ਗਰੇਵਾਲ ਐਮ.ਸੀ, ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਬਰਨਾਲਾ ਕਲਾਂ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਅਤੇ ਮੈਂਬਰ, ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਤੇ ਮੈਂਬਰ, ਸੁੱਖਵਿੰਦਰ ਕੌਰ ਸੁੱਖੀ, ਅੰਮ੍ਰਿਤ ਡਾਕੂਮੈਂਟਰੀ ਮਾਹਰ, ਜਸਵਿੰਦਰ ਸਿੰਘ, ਚੈਨ ਸਿੰਘ , ਅਮਰਜੀਤ ਸਿੰਘ, ਸਤਿ ਸਰੂਪ, ਕੁਲਵਿੰਦਰ ਸਿੰਘ ਮਾਨ, ਵਾਸਦੇਵ ਪ੍ਰਦੇਸੀ,ਅਜਾਦ ਪੀ.ਓ.ਪੀ, ਮਨਜੀਤ ਸਿੰਘ ਬਰਨਾਲਾ ਕਲਾਂ, ਮਲਕੀਅਤ ਸਿੰਘ ਸੜੋਆ, ਰਾਜੀਵ ਕੁਮਾਰ, ਮੁਕੇਸ਼ ਕਾਹਮਾ, ਪ੍ਰਿਅੰਕਾ, ਅਨੀਤਾ ਕੁਮਾਰੀ , ਮੰਦਨਾ, ਸੁਨੈਨਾ, ਕਮਲ ਪਾਬਲਾ ਤੇ ਸਟਾਫ ਹਾਜਰ ਸੀ ।

Monday, August 4, 2025

ਡੈਰਿਕ ਇੰਟਰਨੈਸ਼ਨਲ ਸਕੂਲ ਨੂੰ “ਨੈਸ਼ਨਲ ਸਕੂਲ ਐਵਾਰਡ 2025” ਵਿੱਚ ਭਵਿੱਖਪ੍ਰਵਾਨ ਸਿਖਿਆ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ***डैरिक इंटरनैशनल स्कूल को “नैशनल स्कूल अवार्ड 2025” में फ्यूचरिस्टिक एजुकेशन को बढ़ावा देने के लिए सम्मानित किया गया 🎓✨***

ਬੰਗਾ 40ਅਗਸਤ (ਮਨਜਿੰਦਰ ਸਿੰਘ)
ਡੈਰਿਕ ਇੰਟਰਨੈਸ਼ਨਲ ਸਕੂਲ ਦੇ ਮੀਡੀਆ ਇੰਚਾਰਜ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਇਹ ਸਾਂਝਾ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਨੂੰ ਨੈਸ਼ਨਲ ਸਕੂਲ ਐਵਾਰਡ 2025 ਵਿੱਚ ਭਵਿੱਖਪ੍ਰਵਾਨ ਸ਼ਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੇ ਸਰਵੋਤਮ ਸਕੂਲ ਦੀ ਸ਼੍ਰੇਣੀ ਵਿੱਚ (ਪੂਰੇ ਪੰਜਾਬ ਵਿਚ) ਸਨਮਾਨਿਤ ਕੀਤਾ ਗਿਆ ਹੈ।
ਇਹ ਪ੍ਰਸਿੱਧ ਐਵਾਰਡ ਸਮਾਰੋਹ ਰੈਡਿਸਨ ਬਲੂ ਹੋਟਲ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੋਭਾ ਸਾਡੇ ਮਾਣਯੋਗ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਵਧਾਈ। ਇਹ ਅਵਾਰਡ ਸਤਿਕਾਰਯੋਗ ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਸੇਵਾਮੁਕਤ), {ਪੀਵੀਐਸਐਮ, ਏਵੀਐਸਐਮ, ਐਸਸੀ, ਐਸਐਮ, ਵੀਐਸਐਮ, ਡਬਲਯੂਐਕਸ-ਡੀਜੀ ਇਨਫੈਂਟਰੀ ਦੁਆਰਾ ਪੁਰਸਕਾਰ } ਦੁਆਰਾ ਭੇਟ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਅਤੇ ਦੂਰਦਰਸ਼ਤਾ ਸਾਨੂੰ ਹਮੇਸ਼ਾ ਸ਼੍ਰੇਸ਼ਠਤਾ ਵੱਲ ਪ੍ਰੇਰਿਤ ਕਰਦੀ ਹੈ।
"ਇਹ ਐਵਾਰਡ ਸਾਡੇ ਅਧਿਆਪਕਾਂ ਦੀ ਨਿਸ਼ਠਾ, ਸਾਡੇ ਵਿਦਿਆਰਥੀਆਂ ਦੇ ਜੋਸ਼ ਅਤੇ ਸਾਡੇ ਮਾਪਿਆਂ ਦੇ ਭਰੋਸੇ ਦਾ ਪ੍ਰਮਾਣ ਹੈ। ਅਸੀਂ ਸਭ ਮਿਲ ਕੇ ਭਾਰਤ ਨੂੰ ਇਕ ਸੱਚਾ ਪੜ੍ਹਿਆ-ਲਿਖਿਆ ਰਾਸ਼ਟਰ ਬਣਾਉਣ ਵੱਲ ਇਕ ਕਦਮ ਵਧਾ ਰਹੇ ਹਾਂ। ਮੈਂ ਨੈਸ਼ਨਲ ਸਕੂਲ ਐਵਾਰਡਸ ਦੀ ਟੀਮ, ਸਮਾਰੋਹ ਵਿੱਚ ਹਾਜ਼ਰ ਸਾਰੇ ਵਿਸ਼ੇਸ਼ ਅਤਿਥੀਆਂ ਅਤੇ ਸਾਡੇ ਆਦਰਯੋਗ ਪ੍ਰਬੰਧਕੀ ਮੈਂਬਰਾਂ ਦਾ ਉਨ੍ਹਾਂ ਦੇ ਨਿਰੰਤਰ ਸਹਿਯੋਗ ਅਤੇ ਹੌਸਲੇ ਲਈ ਦਿਲੋਂ ਧੰਨਵਾਦ ਕਰਦੀ ਹਾਂ।" 
ਸਾਡੇ ਪੂਰੇ ਸਕੂਲ ਪਰਿਵਾਰ ਦਾ ਇਸ ਉਪਲਬਧੀ ਨੂੰ ਸੰਭਵ ਬਣਾਉਣ ਲਈ ਦਿਲੋਂ ਧੰਨਵਾਦ! 🌟
बंगा 4अगस्त,(मनजिंदर सिंह)
डैरिक इंटरनैशनल स्कूल के मीडिया इंचार्ज ने प्रैस को जानकारी देते हुए बताया कि,हमें यह साझा करते हुए अत्यंत खुशी हो रही है कि डैरिक इंटरनैशनल स्कूल, बंगा को नैशनल स्कूल अवार्ड 2025 में फ्यूचरिस्टिक एजुकेशन को बढ़ावा देने वाले सर्वश्रेष्ठ स्कूल की श्रेणी में सम्मानित किया गया है।
यह प्रतिष्ठित पुरस्कार समारोह रैडिसन ब्लू होटल, नई दिल्ली में आयोजित किया गया, जिसकी शोभा हमारी सम्मानित प्रिंसिपल श्रीमती नीना भारद्वाज ने बढ़ाई । उनका नेतृत्व और दूरदृष्टि हमें उत्कृष्टता की ओर निरंतर मार्गदर्शन प्रदान कर रही है। ये सम्मानपूर्वक अवार्ड लेफ्टिनेंट जनरल संजय कुलकर्णी (सेवानिवृत्त), {पीवीएसएम, एवीएसएम, एससी, एसएम, वीएसएम, डब्ल्यूएक्स-डीजी इन्फैंट्री द्वारा पुरस्कार} द्वारा भेंट किया गया ।
यह पुरस्कार हमारे शिक्षकों की निष्ठा, हमारे विद्यार्थियों के उत्साह और हमारे अभिभावकों के विश्वास का प्रमाण है। हम सब मिलकर भारत को एक सच्चा शिक्षित राष्ट्र बनाने की दिशा में एक कदम बढ़ा रहे हैं। मैं नेशनल स्कूल अवार्ड्स टीम, समारोह में उपस्थित सभी विशिष्ट अतिथियों और हमारे आदरणीय प्रबंधन सदस्यों का उनके निरंतर समर्थन और प्रोत्साहन के लिए हृदय से आभार व्यक्त करती हूँ।" – श्रीमती नीना भारद्वाज
हमारे पूरे स्कूल परिवार को इस उपलब्धि को संभव बनाने के लिए हार्दिक धन्यवाद!

Saturday, August 2, 2025

ਕੁਦਰਤੀ ਆਫ਼ਤਾਂ ਤੇ ਨੈਤਿਕ ਕਦਰਾਂ ਕੀਮਤਾਂ ਤੋਂ ਬੱਚਿਆਂ ਨੂੰ ਕਰਾਇਆ ਜਾਣੂ

ਨਵਾਂਸ਼ਹਿਰ 2 ਅਗਸਤ (ਹਰਿੰਦਰ ਸਿੰਘ)ਅੱਜ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਕੁਦਰਤੀ ਆਫਤਾਂ ਜਿਵੇਂ ਹੜ੍ਹ,ਭੁਚਾਲ, ਅੱਗ ਲੱਗਣ ਆਦਿ ਦੇ ਕਾਰਨ ਅਤੇ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਬੱਚਿਆਂ ਨੂੰ ਕੁਦਰਤੀ ਆਫਤਾਂ ਦੇ ਕਾਰਨ ਅਤੇ ਬਚਾਅ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਇਸ ਪ੍ਰਤੀ ਜਾਗਰੂਕ ਵੀ ਕੀਤਾ। ਏ ਐਸ ਆਈ ਪ੍ਰਵੀਨ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਸਾਨੂੰ ਇਸ ਦਾ ਹਿੱਸਾ ਬਣ ਕੇ ਸਰਕਾਰ ਦਾ ਸਾਥ ਦਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਰੋਈ ਸਿਹਤ ਲਈ ਰੋਜ਼ਾਨਾ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਏ ਐਸ ਆਈ ਪ੍ਰਵੀਨ ਕੁਮਾਰ ਨੇ ਬੱਚਿਆਂ ਨੂੰ ਟ੍ਰੈਫਿਕ ਸਾਈਨ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ। ਅਖੀਰ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਇੰਚਾਰਜ ਪ੍ਰਵੀਨ ਕੁਮਾਰ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦੀ ਗੱਲ ਕਹੀ। ਪ੍ਰਿੰਸੀਪਲ ਅਗਨੀਹੋਤਰੀ ਅਤੇ ਸਟਾਫ ਵੱਲੋਂ ਟ੍ਰੈਫਿਕ ਅਧਿਕਾਰੀ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ। ਇਸ ਮੌਕੇ ਤੇ ਸਕੂਲ ਦਾ ਸਮੁੱਚਾ ਸਟਾਫ ਅਤੇ ਸੀਨੀਅਰ ਜਮਾਤਾਂ ਦੇ ਵਿਦਿਆਰਥੀ ਹਾਜ਼ਰ ਸਨ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...