Thursday, September 11, 2025

ਸਰਕਾਰ ਤੋਂ ਖਫਾ ਹੋਏ ਲੋਕਾਂ ਦੀਆਂ ਆਸਾਂ ਨੂੰ ਜਲਦ ਪਵੇਗਾ ਬੂਰ**ਰੇਲਵੇ ਰੋਡ ਨਵਾਂਸ਼ਹਿਰ ਜਲਦੀ ਬਣਨ ਜਾ ਰਿਹਾ ਹੈ --ਲਲਿਤ ਮੋਹਨ ਪਾਠਕ ਬੱਲੂ**

ਨਵਾਂਸ਼ਹਿਰ,11 ਸਤੰਬਰ (ਮਨਜਿੰਦਰ ਸਿੰਘ,ਹਰਿੰਦਰ ਸਿੰਘ) ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਿਕਾਸ ਦੇ ਕੰਮ ਨੇ ਰਫ਼ਤਾਰ ਫੜ ਲਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਲਿਤ ਮੋਹਣ ਪਾਠਕ ਬੱਲੂ ਹਲਕਾ ਇੰਚਾਰਜ ਨਵਾਂਸ਼ਹਿਰ ਨੇ ਕਰਦਿਆਂ ਹੋਇਆਂ ਕਿਹਾ ਕਿ ਰੇਲਵੇ ਰੋਡ ਨਵਾਂਸ਼ਹਿਰ ਦੀ ਸੜਕ ਜੋ ਕਾਫੀ ਸਮੇਂ ਤੋਂ ਟੁੱਟ ਕੇ ਖਤਮ ਹੋ ਚੁੱਕੀ ਹੈ, ਸੜਕ ਤੇ ਐਨੇ ਸਮੇਂ ਤੋਂ ਸੜਕ ਨਾ ਬਣਾਉਣ ਦੇ ਕਾਰਨ ਦਾ ਜਵਾਬ ਕੋਰਟ ਵੱਲੋਂ ਮੰਗਿਆ ਗਿਆ ਸੀ। ਹਲਕਾ ਇੰਚਾਰਜ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਨਵਾਸ਼ਹਿਰ ਰੇਲਵੇ ਰੋਡ  ਸਾਲ 2021 ਵਿੱਚ ਬਣਿਆ ਸੀ।  2021 ਵਿੱਚ ਹੀ ਇਹ ਰੋਡ ਟੁੱਟਣਾ ਸ਼ੂਰੂ ਹੋ ਗਿਆ ਸੀ। ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ 2022 ਵਿੱਚ ਸਰਕਾਰ ਦੀ ਬਣੀ, ਉਸ ਤੋਂ ਬਾਅਦ ਸੜਕ  ਬਣਾਉਣ ਲਈ ਟੈਂਡਰ ਭਰਨ ਲਈ ਪੱਤਰ ਜਾਰੀ ਕੀਤਾ ਤਾਂ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਮਾਨਯੋਗ ਹਾਈਕੋਰਟ ਵਿੱਚੋਂ ਸਟੇਅ ਲੈ ਲਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸੜਕ ਦਾ ਕੰਮ ਲਟਕਿਆ ਹੋਇਆ ਹੈ। ਲਲਿਤ ਮੋਹਣ ਪਾਠਕ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਉਪਰਾਲੇ ਸਦਕਾ ਰੇਲਵੇ ਰੋਡ ਸੜਕ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਠੇਕੇਦਾਰਾਂ ਵਲੋਂ ਟੈਂਡਰ ਭਰੇ ਜਾ ਚੁੱਕੇ ਹਨ। ਜਿਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਨਵਾਸ਼ਹਿਰ ਮੰਡੀ ਬੋਰਡ ਦੇ ਚੇਅਰਮੈਨ ਗਗਨ ਅਗਨੀਹੋਤਰੀ ਨੇ ਦੱਸਿਆ ਕਿ ਸ਼ਹਿਰ ਦੇ ਜਿੰਨੇ ਵੀ ਸੀਵਰੇਜ ਬੰਦ ਹਨ ਉਨ੍ਹਾਂ ਨੂੰ ਜਲਦੀ ਸਾਫ ਕਰਵਾ ਕੇ ਖਾਸ ਕਰਕੇ ਸਲੋਹ ਰੋਡ ਅਤੇ ਹੋਰ ਜਿੰਨੇ ਵੀ ਰੋਡ ਟੁੱਟੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇਗਾ । ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੀ ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਹਾਜ਼ਰੀਨ ਚ ਵਨੀਤ ਜਾਡਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ,ਮਲਕੀਤ ਸਿੰਘ ਜੱਬੋਵਾਲ,ਅਸ਼ੋਕ ਕੁਮਾਰ, ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾਕਟਰ ਕਮਲ,ਐਮ ਸੀ ਸੀਸ ਕੌਰ ਬੀਕਾ ,ਸਾਬਕਾ ਡੀਐਸਪੀ ਮੁਹਿੰਦਰ ਸਿੰਘ ਹਰਮੇਸ਼ ਬੀਕਾ,ਕਰਨ ਲੱਧੜ,ਕਰਨ ਦੱਤਾ, ਸੱਤਪਾਲ ਮਹਾਲੋਂ ਆਦਿ ਸ਼ਾਮਲ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...