Saturday, October 4, 2025

ਲਾਇਨ ਜ਼ਿਲ੍ਹਾ 321 ਡੀ ਹੜ੍ਹ ਪੀੜਤ ਕਿਸਾਨਾਂ ਦੀ ਹਾੜੀ ਦੀ ਬਿਜਾਈ ਲਈ ਸਰਕਾਰਾਂ ਨਾਲੋਂ ਵੱਧ ਮਦਦ ਕਰੇਗਾ: ਗਵਰਨਰ ਬੱਚਾਜੀਵੀ

ਬੰਗਾ, 4 ਸਤੰਬਰ (ਮਨਜਿੰਦਰ ਸਿੰਘ):
ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਕਲੱਬ ਪ੍ਰਧਾਨ ਜਸਪਾਲ ਸਿੰਘ ਆਰਚੀਟੈਕਟ ਦੀ ਅਗਵਾਈ ਹੇਠ ਅਤੇ ਪ੍ਰੋਜੈਕਟ ਚੇਅਰਮੈਨ ਤਜਿੰਦਰ ਕੁਮਾਰ ਗਿੰਨੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਫੂਡ ਫੋਰ ਹੰਗਰ’ ਪ੍ਰੋਜੈਕਟ ਤਹਿਤ ਪ੍ਰਸ਼ਾਦੇ ਅਤੇ ਦਾਲ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਉਚੇ ਪੱਧਰ ‘ਤੇ ਲਾਇਨ ਜ਼ਿਲ੍ਹਾ 321 ਡੀ ਦੇ ਸਾਬਕਾ ਗਵਰਨਰ ਅਤੇ ਵਾਈਸ ਚੇਅਰਮੈਨ ਮਲਟੀਪਲ ਕੌਂਸਲ, ਲਾਇਨ ਰਸਪਾਲ ਸਿੰਘ ਬੱਚਾਜੀਵੀ ਨੇ ਕਲੱਬ ਦੇ ਉਪਰਾਲੇ ਦੀ ਸਲਾਹਣਾ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਲੰਗਰ ਪਰੰਪਰਾ ਸਮਾਜ ਸੇਵਾ ਦਾ ਮਹਾਨ ਸਾਧਨ ਹੈ। ਹਰੇਕ ਲਾਇਨ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਮਰਥਾ ਅਨੁਸਾਰ ਹਰ ਮਹੀਨੇ ਲੋੜਵੰਦਾਂ ਦੇ ਘਰ ਰਾਸ਼ਨ ਪਹੁੰਚਾ ਕੇ ਇਹ ਕਾਰਜ ਜਾਰੀ ਰੱਖਣ। ਇਸ ਨਾਲ ਉਨ੍ਹਾਂ ਨੂੰ ਪਰਮਾਤਮਾ ਦੇ ਅਸੀਸਾਂ ਨਾਲ-ਨਾਲ ਪੁੰਨ ਵੀ ਮਿਲੇਗਾ।"
ਉਨ੍ਹਾਂ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਲਾਇਨ ਕਲੱਬ ਜ਼ਿਲ੍ਹਾ 321 ਡੀ ਵੱਲੋਂ ਐਸੇ ਪ੍ਰਭਾਵਿਤ ਕਿਸਾਨਾਂ ਨੂੰ ਹਾੜੀ ਦੀ ਬਿਜਾਈ ਲਈ ਵੱਡੀ ਮਾਤਰਾ ਵਿੱਚ ਬੀਜ ਮੁਹੱਈਆ ਕਰਵਾਏ ਜਾਣਗੇ। ਇਹ ਮਦਦ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮਦਦ ਨਾਲੋਂ ਕਾਫੀ ਵਧੀਕ ਹੋਵੇਗੀ।
ਇਸ ਮੌਕੇ ਡਿਪਟੀ ਜ਼ਿਲ੍ਹਾ ਗਵਰਨਰ ਤਰਲੋਚਨ ਸਿੰਘ ਵਿਰਦੀ ਨੇ ਵੀ ਆਪਣੀ ਟੀਮ ਸਮੇਤ ਸ਼ਿਰਕਤ ਕਰਦਿਆਂ ਲੰਗਰ ਉਪਰਾਲੇ ਦੀ ਖੂਬ ਪ੍ਰਸ਼ੰਸਾ ਕੀਤੀ।
ਪੀਆਰਓ ਧਰਮਵੀਰਪਾਲ ਵੱਲੋਂ ਪਹੁੰਚੇ ਹੋਏ ਸਾਰੇ ਲਾਈਨ ਆਗੂਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਲਾਈਨ ਕਲੱਬ ਬੰਗਾ ਨਿਸ਼ਚੇ ਦੇ ਅਹੁਦੇਦਾਰ ਚਾਰਟਡ ਪ੍ਰਧਾਨ ਬਲਬੀਰ ਸਿੰਘ ਰਾਏ ਪ੍ਰਧਾਨ ਜਸਪਾਲ ਸਿੰਘ ਵਾਈਸ ਪ੍ਰਧਾਨ ਮਨਜਿੰਦਰ ਸਿੰਘ ਕੈਸ਼ੀਅਰ ਗੁਲਸ਼ਨ ਕੁਮਾਰ ਪ੍ਰੋਜੈਕਟ ਚੇਅਰਮੈਨ ਤਜਿੰਦਰ ਕੁਮਾਰ ਗਿੰਨੀ ਪੀਆਰਓ ਧਰਮਵੀਰ ਪਾਲ, ਤੋਂ ਇਲਾਵਾ  ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਣ ਖੰਨਾ, ਸਤਪਾਲ (ਪ੍ਰਧਾਨ, ਮੁਕੰਦਪੁਰ ਐਕਟਿਵ), ਲਾਇਨ ਕਮਲਜੀਤ ਸਿੰਘ (ਜ਼ੋਨ ਚੇਅਰਮੈਨ), ਲਾਇਨ ਚਰਨਜੀਤ ਸਿੰਘ, ਲਾਇਨ ਸੰਜੀਵ ਕੈਂਥ, ਰੋਟੀ:ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ ਅਤੇ ਰੋਟੇਰੀਅਨ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਰਹੇ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...