Tuesday, October 21, 2025
ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਜਸਵੀਰ ਕੌਰ ਵੱਲੋਂ ਗਰੀਨ ਦਿਵਾਲੀ ਮਨਾਉਣ ਦੀ ਅਪੀਲ:
ਬੰਗਾ 21 ਅਕਤੂਬਰ(ਮਨਜਿੰਦਰ ਸਿੰਘ) ਜ਼ਿਲਾ ਮਹਿਲਾ ਕਾਂਗਰਸ ਨਵਾਂ ਸ਼ਹਿਰ ਦੀ ਪ੍ਰਧਾਨ ਸ੍ਰੀਮਤੀ ਜਸਵੀਰ ਕੌਰ ਨੇ ਲੋਕਾਂ ਨੂੰ “ਗਰੀਨ ਦਿਵਾਲੀ” ਮਨਾਉਣ ਲਈ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਦਿਵਾਲੀ ਰੋਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਹੈ, ਇਸ ਲਈ ਇਸ ਦਿਨ ਸਾਨੂੰ ਦੀਵੇ ਬਾਲ ਕੇ ਰੋਸ਼ਨੀ ਫੈਲਾਉਣੀ ਚਾਹੀਦੀ ਹੈ, ਨਾ ਕਿ ਪਟਾਕੇ ਚਲਾ ਕੇ ਹਵਾ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨਾ ਚਾਹੀਦਾ ਹੈ।ਜਸਵੀਰ ਕੌਰ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਦਾ ਕੁਦਰਤ ਨਾਲ ਪ੍ਰੇਮ ਕਰਨ ਦਾ ਸੰਦਸ਼ ਦਿੱਤਾ ਹੈ — “ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ” — ਇਸ ਲਈ ਸਾਨੂੰ ਆਪਣੇ ਮਾਹੌਲ ਨੂੰ ਹਰਿਆ-ਭਰਿਆ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀ ਦਿਵਾਲੀ ਪਲੂਸ਼ਨ-ਮੁਕਤ ਤੇ ਵਾਤਾਵਰਣ-ਮਿੱਤਰ ਤਰੀਕੇ ਨਾਲ ਮਨਾਈ ਜਾਵੇ, ਘਰਾਂ ਵਿੱਚ ਮਿੱਟੀ ਦੇ ਦੀਏ ਬਾਲੇ ਜਾਣ, ਬਿਜਲੀ ਦੀ ਬਚਤ ਕੀਤੀ ਜਾਵੇ ਅਤੇ ਬੱਚਿਆਂ ਨੂੰ ਵੀ ਕੁਦਰਤ ਪ੍ਰਤੀ ਜਾਗਰੂਕ ਕੀਤਾ ਜਾਵੇ।ਜਸਵੀਰ ਕੌਰ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਜੇ ਦਿਵਾਲੀ ਨੂੰ ਸੱਚਮੁੱਚ “ਰੋਸ਼ਨੀ ਦਾ ਤਿਉਹਾਰ” ਬਣਾਵਾਂਗੇ ਤਾਂ ਇਹ ਸਾਡੇ ਵਾਤਾਵਰਣ, ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment