Sunday, October 19, 2025

ਬਲਾਕ ਨਵਾਂਸ਼ਹਿਰ ਦੀਆਂ ਬਲਾਕ ਪੱਧਰੀ ਖੇਡਾਂ ਦੀ ਸ਼ਾਨਦਾਰ ਸਮਾਪਤੀ ਹੋਈ

ਨਵਾਂਸ਼ਹਿਰ 18 ਅਕਤੂਬਰ (ਹਰਿੰਦਰ ਸਿੰਘ) ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਬਲਾਕ ਨਵਾਂਸ਼ਹਿਰ ਦੀਆਂ ਪ੍ਰਾਇਮਰੀ ਪੱਧਰ ਦੀਆਂ ਬੱਚਿਆਂ ਸਕੂਲ ਦੀਆਂ ਖੇਡਾਂ ਮਿਤੀ 14 ਅਕਤੂਬਰ ਤੋਂ 16 ਅਕਤੂਬਰ ਦੌਰਾਨ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ (ਸ਼.ਭ.ਸ ਨਗਰ)ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਦੀ ਯੋਗ ਅਗਵਾਈ ਵਿੱਚ ਬੀ.ਐਨ.ਓ ਰਮਨ ਕੁਮਾਰ ਅਤੇ ਸਮੂਹ ਸੀ. ਐਚ.ਟੀ. ਦੇ ਸਹਿਯੋਗ ਨਾਲ ਕਾਰਵਾਈਆਂ ਗਈਆਂ। ਇਹਨ੍ਹਾਂ ਖੇਡਾਂ ਵਿੱਚ ਪ੍ਰਾਇਮਰੀ ਜਮਾਤਾਂ ਪਹਿਲੀ ਤੋਂ ਪੰਜਵੀਂ ਦੇ ਬੱਚਿਆਂ ਨੇ  ਭਾਗ ਲਿਆ।ਜਿਸ ਵਿੱਚ ਵੱਖ ਵੱਖ ਕਲੱਸਟਰ ਤੋਂ ਪ੍ਰਾਇਮਰੀ ਸਕੂਲਾਂ ਦੇ ਵੱਖ ਵੱਖ ਖੇਡਾਂ ਵਿੱਚ ਜੇਤੂ ਟੀਮ ਦੇ ਬੱਚੇ ਸ਼ਾਮਿਲ ਹੋਏ।ਪਹਿਲੇ ਦਿਨ ਮੁੰਡੇ ਕੁੜੀਆਂ ਦੇ ਅਥਲੈਟਿਕਸ ਅਤੇ ਫੁੱਟਬਾਲ ਦੇ ਮੁਕਾਬਲੇ ਹੋਏ।ਦੂਸਰੇ ਦਿਨ ਮੁੰਡਿਆਂ ਦੀਆ ਖੇਡਾਂ  ਖੋ- ਖੋ,ਕਬੱਡੀ,ਸ਼ਤਰੰਜ, ਬੈਡਮਿੰਟਨ,ਯੋਗਾ ਆਦਿ ਦੇ ਮੈਚ ਕਰਵਾਏ ਗਏ।ਤੀਸਰੇ ਦਿਨ ਕੁੜੀਆਂ ਦੇ ਮੈਚ ਕਰਵਾਏ ਗਏ।ਸਾਰੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ।ਬੱਚਿਆਂ ਨੂੰ ਤਿੰਨ ਦਿਨ ਰਿਫਰੈਸ਼ਮੈਂਟ ਰਾਜੇਸ਼ ਕੁਮਾਰ ਮਨੀ ਸਬਜੀ ਮੰਡੀ ਵਾਲਿਆਂ ਵਲੋਂ ਦਿੱਤੀ ਗਈ।ਸ਼ੇਖਰ ਪ੍ਰਭਾਕਰ ਤੇ ਹੋਰਾਂ ਸਹਿਯੋਗੀ ਸੱਜਣਾਂ ਵਲੋਂ ਵੀ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਅਵਤਾਰ ਸਿੰਘ ਬੀ ਪੀ ਈ ਓ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਸਰਵਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਅਧਿਆਪਕਾਂ ਦੀ ਖੇਡਾਂ ਪ੍ਰਤੀ ਤਨਦੇਹੀ ਨਾਲ ਕੀਤੀ ਡਿਊਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ  ਮੈਡਮ ਦਾ ਇਨ੍ਹਾਂ ਖੇਡਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਕਲੱਸਟਰ  ਮੁਹੱਲਾ ਪਾਠਕਾਂ ਦੀ ਟੀਮ ਕਬੱਡੀ (ਮੁੰਡੇ) ਵਿੱਚ ਪਹਿਲੇ ਸਥਾਨ ਤੇ ਬਰਨਾਲਾ ਕਲਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ।ਖੋ ਖੋ (ਮੁੰਡੇ) ਵਿੱਚ  ਕਲੱਸਟਰ ਬਰਨਾਲਾ ਕਲਾਂ ਪਹਿਲੇ ਤੇ ਬੜਵਾ ਦੂਸਰੇ ਸਥਾਨ ਤੇ ਰਿਹਾ। ਬੈਡਮਿੰਟਨ ਵਿੱਚ ਕਲੱਸਟਰ ਲੰਗੜੋਆ ਪਹਿਲੇ ਅਤੇ ਨੌਰਾ ਦੂਸਰੇ ਸਥਾਨ ਤੇ ਰਹੇ।ਰੱਸਾਕਸ਼ੀ ਵਿੱਚ ਲੰਗੜੋਆ ਪਹਿਲੇ ਅਤੇ ਮੁਹੱਲਾ ਪਾਠਕਾਂ ਦੂਸਰੇ ਸਥਾਨ ਤੇ ਰਹੇ।ਮਿੰਨੀ ਹੈਂਡਬਾਲ ਵਿੱਚ ਲਧਾਣਾ ਝਿੱਕਾ ਪਹਿਲੇ ਸਥਾਨ ਤੇ ਰਿਹਾ।ਸ਼ਤਰੰਜ ਵਿਚ ਲੰਗੜੋਆ ਪਹਿਲੇ ਤੇ ਮੱਲਪੁਰ ਅੜਕਾਂ ਦੂਸਰੇ ਸਥਾਨ ਤੇ ਰਹੇ। ਭਾਰ 25 ਕਿਲੋਗ੍ਰਾਮ ਕੁਸ਼ਤੀਆਂ ਵਿੱਚ ਜਾਡਲਾ ਕਲੱਸਟਰ ਜੇਤੂ ਰਿਹਾ। ਇਸ ਦੌਰਾਨ ਵੱਖ ਵੱਖ ਕਲਸਟਰ ਤੋਂ ਅਧਿਆਪਕ ਤੇ ਬੱਚੇ ਹਾਜਰ ਰਹੇ। ਜਿਸ ਵਿੱਚ ਗੁਰਦਿਆਲ ਮਾਨ,ਹੰਸਰਾਜ, ਜਸਵਿੰਦਰ ਕੌਰ, ਬਲਕਾਰ ਚੰਦ, ਦਵਿੰਦਰ ਸਿੰਘ, ਬਰਿੰਦਰ ਕੁਮਾਰ, ਬਲਬੀਰ ਕੁਮਾਰ,ਅਸ਼ਵਨੀ ਕੁਮਾਰ,ਬਲਬੀਰ ਕੌਰ, ਰਾਮ ਤੀਰਥ ਅੰਮ੍ਰਿਤਪਾਲ, ਮੋਨਿਕਾ ਗੁਲਾਟੀ, ਸੁਨੀਤਾ ਦੇਵੀ,ਮਨਪ੍ਰੀਤ ਕੌਰ,ਲਵਜਿੰਦਰ ਕੌਰ,ਗੁਰਪ੍ਰੀਤ ਕੌਰ,ਬਨਵਾਰੀ ਲਾਲ, ਹਰਦੀਪ ਕੁਮਾਰ,ਬਲਜਿੰਦਰ ਸਿੰਘ, ਸੱਤਪਾਲ,ਪਰਵੀਨ ਕਰੀਹਾ, ਜਤਿੰਦਰ ਕੁਮਾਰ, ਹਰਜਿੰਦਰ ਕੌਰ ਆਦਿ ਹਾਜਰ ਰਹੇ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...