ਨਵਾਂਸ਼ਹਿਰ /ਬੰਗਾ 5ਅਪ੍ਰੈਲ(ਚੇਤ ਰਾਮ ਰਤਨ,ਮਨਜਿੰਦਰ ਸਿੰਘ ) ਪੰਜਾਬ ਦੇ ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਰੋਨਾ ਵਾਇਰਸ ਦੇ ਪਹਿਲੇ ਵਿਅਕਤੀ ਦੀ ਮੌਤ ਹੋਣ ਕਰਕੇ ਕੁਝ ਹੋਰ ਸ਼ੀਲ ਪਿੰਡਾਂ ਦਾ ਆਈਂ ਐਮ ਐਸੋਸੀਏਸ਼ਨ ਦੇ ਪੰਜਾਬ ਸਕੱਤਰ ਡਾ ਪਰਮਜੀਤ ਮਾਨ ਦੀ ਅਗਵਾਈ ਹੇਠ ਪ੍ਰਾਈਵੇਟ ਡਾਕਟਰਾਂ ਦੀ ਟੀਮ ਨੇ ਦੋਰਾ ਕੀਤਾ ਗਿਆ। ਉਨਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਕਰੋਨਾ ਵਾਇਰਸ ਕੋਵਿਡ-19 ਨਾਲ ਸਾਂਝੇ ਤੋਰ ਤੇ ਸਹਿਯੋਗ ਲੜਣ ਲਈ ਐਸੋਸੀਏਸ਼ਨ 570 ਡਾਕਟਰਾਂ ਦੀ ਟੀਮ ਦੇ ਨਾਲ 300ਵੈਟੀਲੇਟਰ ਲੋਕਾਂ ਦੀ ਸਿਹਤ ਸਹੂਲਤ ਲਈ ਸਹਿਮਤੀ ਪ੍ਰਗਟਾਈ ਗਈ।
ਐਸੋਸੀਏਸ਼ਨ ਸਕੱਤਰ ਡਾਕਟਰ ਮਾਨ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਚਲਾਉਣ ਵਾਲੇ ਡਾਕਟਰਾਂ ਵਿਰੁੱਧ ਓ ਪੀ ਡੀ ਬੰਦ ਕਰਨ ਦਾ ਗੁੰਮਰਾਹ ਕਰਨ ਦੀ ਅਫਵਾਹਾਂ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਲੋਕਾਂ ਦਾ ਡਿਸਟੇਸ ਨੂੰ ਬਨਾਏ ਰੱਖਣ ਵਾਸਤੇ ਓ ਪੀ ਡੀ ਸੇਵਾਵਾਂ ਨੂੰ ਘੱਟ ਕਰ ਰਹੀ ਹੈ। ਤਾਂ ਕਿ ਇਸ ਮਹਾਂਮਾਰੀ ਨੂੰ ਲੋਕਾਂ ਵਿਚ ਫੈਲਣ ਤੋਂ ਰੋਕਿਆ ਜਾ ਸਕੇ। ਡਾ਼ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਅਤੇ ਡਾਕਟਰ ਮਾਨ ਨੇ ਕਿਹਾ ਕਿ ਡਾਕਟਰ ਅਤੇ ਹਸਪਤਾਲ ਲੋਕਾਂ ਨੂੰ ਲਾਗਤਾਰ ਸਿਹਤ ਸਹੂਲਤਾਂ ਲਈ ਟੈਲੀਫੋਨ, ਵੱਟਸਐਪ ਤੇ ਮੁਫ਼ਤ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਓ ਪੀ ਡੀ ਵਾਸਤੇ ਉਨ੍ਹਾਂ ਮਰੀਜਾਂ ਨੂੰ ਬੁਲਾਇਆ ਜਾ ਰਿਹਾ ਹੈ ਜਿਸ ਨੂੰ ਦੇਖਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਮੌਕੇ ਡਾ਼ ਰੰਜੀਵ, ਡਾ ਜਗਮੋਹਨ ਪੁਰੀ, ਡਾ ਕੁਲਵੰਤ ਸਿੰਘ ਮਾਨ, ਡਾ ਹਰਮਿੰਦਰ ਸਿੰਘ, ਡਾ ਸ਼ਮੀਰ ਸ਼ਰਮਾ, ਡਾ ਨਵਜੋਤ ਆਦਿ ਹਾਜ਼ਰ ਸਨ।
No comments:
Post a Comment