Friday, April 17, 2020

ਕੋਵਿਡ19 ਕਾਰਨ ਲੱਗੀ ਲੰਬੀ ਡਿਊਟੀ ਤੇ ਬੰਦ ਲੰਗਰਾਂ ਕਾਰਨ ਦੁਜਿਆਂ ਜ਼ਿਲਿਆਂ ਦੇ ਪੁਲਿਸ ਕਰਮਚਾਰੀਆਂ ਨੂੰ ਘਰਾਂ ਦੀ ਯਾਦ ਆਈ

ਨਵਾਂਸ਼ਹਿਰ 17ਅਪ੍ਰੈਲ(ਮਨਜਿੰਦਰ ਸਿੰਘ ਚੀਫ਼ ਬਿਉਰੋ, ਚੇਤ ਰਾਮ  ਰਤਨ) ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਰੱਖਣ ਅਤੇ ਕਰੋਨਾ ਵਾਇਰਸ ਤੋਂ ਬਚਾਉਣ ਲਈ ਤਾਲਾਬੰਦੀ  ਕਰਕੇ ਲੰਬੀ ਡਿਊਟੀ ਕਰਨੀ ਪੈ ਰਹੀ ਹੈ। ਦੁਜਿਆਂ ਜ਼ਿਲਿਆਂ ਤੋਂ  ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਚ  ਵੱਖ-ਵੱਖ ਨਾਕਿਆਂ ਤੇ ਲੱਗੀਆਂ ਡਿਊਟੀਆਂ ਨਿਭਾਅ ਰਹੇ ਕਰਮਚਾਰੀਆਂ ਮੁਕੰਦ ਸਿੰਘ, ਰਵਿੰਦਰ ਰਿਸ਼ੀ,ਪ੍ਰੀਤਮ ਸਿੰਘ ਹੋਰਾਂ, ਨੇ ਆਪ   ਣੀ ਦੱਬੀ ਅਵਾਜ਼ ਵਿਚ ਮੀਡੀਆ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਰਵੇਖਣ ਦੋਰਾਨ ਇਸ ਅਵਾਜ਼ ਨੂੰ ਪੰਜਾਬ ਪੁਲਿਸ ਡੀ ਜੀ ਪੀ ਪੁਜਦੀ ਕਰਨ ਲਈ ਅਪੀਲ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਵਲੋਂ ਲੰਗਰ ਦੋਰਾਨ ਕੋਰਨਾ ਵਾਇਰਸ  ਮਾਮਲੇ ਆਉਣ ਕਰਕੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਸਥਾਨਾਂ ਵਲੋਂ ਵਰਤਾਇਆ ਜਾਣ ਵਾਲੇ ਲੰਗਰ ਬੰਦ ਹੋਣ ਕਰਕੇ ਆਪਣੇ ਜ਼ਿਲਿਆਂ ਤੇ ਘਰਾਂ ਦੀ ਯਾਦ ਆਉਣ ਲੱਗੀ ਹੈ |
                    ਪ੍ਰਭਾਵਿਤ ਕਰਮਚਾਰੀ ਆਖਦੇ ਹਨ ਕਿ ਸਰਕਾਰ ਨੂੰ ਕਰੋਨਾ ਵਾਇਰਸ  ਨਾਲ  ਜੰਗ ਲੜਣ ਵਾਲੇ ਲੰਬੀ ਡਿਊਟੀ ਦੇਣ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਕਰਮਚਾਰੀਆਂ ਆਪਣੇ ਇਲਾਕਿਆਂ ਵਿਚ ਭੇਜਣਾ ਇਸ ਸਮੇਂ ਦੀ ਮੁੱਖ ਲੋੜ ਸਮਝੀ ਜਾ ਰਹੀ ਹੈ। ਉਨਾਂ ਕਿਹਾ ਕਿ ਲੰਬੀਆਂ ਡਿਊਟੀਆਂ ਕਰਨ ਉਪਰੰਤ ਮੁਲਾਜ਼ਮ ਨਾ ਤਾਂ ਆਪਣੀ ਵਰਦੀ ਧੋਅ ਸਕਦਾ ਨਾ ਹੀ ਕੁਝ ਪੱਲ ਆਰਾਮ ਵੀ ਨਹੀਂ ਕਰ ਪਾ ਰਿਹਾ। ਬਲਵੀਰ ਸਿੰਘ ਥਾਣੇਦਾਰ ਅਤੇ ਸੁਰਿੰਦਰ ਸਿੰਘ ਏ ਐਸ ਆਈਂ, ਨੇ ਕਿਹਾ ਕਿ ਇਸ ਨਾਕੇ ਤੇ ਬਾਹਰੋਂ ਆਉਣ ਵਾਲੇ ਮਜ਼ਦੂਰਾਂ ਦੀ ਸਿਹਤ ਦਾ ਚੈੱਕਅਪ ਕਰਨ ਉਪਰੰਤ ਜ਼ਿਲੇ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਲੇਬਰ ਮਜ਼ਦੂਰ ਦੀ ਸਿਹਤ ਵਿੱਚ ਤਕਲੀਫ ਹੁੰਦੀ ਪਾਈਂ ਜਾਂਦੀ ਤਾਂ ਉਸ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਹੈ। ਇਸ ਮੌਕੇ ਰਣਜੀਤ ਸਿੰਘ ਸਬ ਇੰਸਪੈਕਟਰ ਪੰਜਾਬ ਰੋਡਵੇਜ਼,ਹਰਚਰਨ ਸਿੰਘ ਫਾਰਮਾਸਿਸਟ, ਨਵਦੀਪ ਸ਼ਰਮਾ ਐਮ ਪੀ ਆਈਂ ਡਬਲਿਊ  ਆਦਿ ਹਾਜ਼ਰ ਸਨ।


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...