Wednesday, April 15, 2020
ਔੜ, ਸੁੱਜੋਂ ਤੇ ਬਹਿਰਾਮ ਦੇ ਸਹਾਇਕ ਓਟ ਸੈਂਟਰਾਂ ’ਚ 23 ਮਾਰਚ ਤੋਂ ਬਾਅਦ 245 ਨਵੇਂ ਨਸ਼ਾ ਪੀੜਤ ਰਜਿਸਟ੍ਰਡ ਹੋਏ-ਡਾ. ਰਾਜ ਰਾਣੀਤਿੰਨਾਂ ਥਾਂਵਾਂ ਤੋਂ 517 ਪੁਰਾਣੇ ਨਸ਼ਾ ਪੀੜਤ ਲੈ ਰਹੇ ਨੇ ਇਲਾਜ ਦੀ ਸਹੂਲਤਸਰਕਾਰ ਵੱਲੋਂ ਓਟ ਸੈਂਟਰਾਂ ਨਾਲ ਰਜਿਸਟ੍ਰਡ ਨਸ਼ਾ ਪੀੜਤਾਂ ਨੂੰ ਦੋ ਦੀ ਬਜਾਏ ਤਿੰਨ ਹਫ਼ਤਿਆਂ ਦੀ ਦਵਾਈ ਘਰ ਲਿਜਾਣ ਦੀ ਆਗਿਆ
ਬੰਗਾ, 15 ਅਪਰੈਲ-(ਮਨਜਿੰਦਰ ਸਿੰਘ )
ਕੋਵਿਡ-19 ਲਾਕਡਾਊਨ ਅਤੇ ਕਰਫ਼ਿਊ ਦੌਰਾਨ ਓਟ ਸੈਂਟਰਾਂ ਨਾਲ ਰਜਿਸਟ੍ਰਡ ਨਸ਼ਾ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਇਲਾਜ ਸੁਵਿਧਾ ’ਚ ਪੰਜਾਬ ਸਰਕਾਰ ਨੇ ਘਰ ਲਿਜਾਣ ਵਾਲੀ ਦਵਾਈ ਦੀ ਮਾਤਰਾ ਦੋ ਦੀ ਬਜਾਏ ਤਿੰਨ ਹਫ਼ਤਿਆਂ ਦੀ ਕਰ ਦਿੱਤੀ ਹੈ ਤਾਂ ਜੋ ਮਰੀਜ਼ਾਂ ਨੂੰ ਬਾਹਰ ਨਿਕਲਣ ਦੀ ਲੋੜ ਨਾ ਰਹੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀਮਤੀ ਰਾਜ ਰਾਣੀ ਨੇ ਦੱਸਿਆ ਕਿ ਕੋਵਿਡ-19 ਪਾਬੰਦੀਆਂ ਦੌਰਾਨ ਅਤੇ 23 ਮਾਰਚ ਤੋਂ ਬਾਅਦ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਓਟ ਸੈਂਟਰਾਂ ’ਚ ਰਜਿਸਟ੍ਰੇਸ਼ਨ ਵਧਣ ਲੱਗੀ ਹੈ।
ਉਨ੍ਹਾਂ ਜ਼ਿਲ੍ਹੇ ਦੇ ਦੇ ਸਹਾਇਕ ਤੇ ਮੋਬਾਇਲ ਓਟ ਸੈਂਟਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਰਾਮ ’ਚ 83 ਨਵੇਂ ਮਰੀਜ਼ ਰਜਿਸਟ੍ਰਡ ਕੀਤੇ ਗਏ ਹਨ ਜਦਕਿ ਪੁਰਾਣੇ 108 ਪੀੜਤ ਦਵਾਈ ਲੈ ਰਹੇ ਹਨ। ਇਸੇ ਤਰ੍ਹਾਂ ਔੜ ’ਚ 74 ਨਵੇਂ ਮਰੀਜ਼ ਰਜਿਸਟ੍ਰਡ ਕੀਤੇ ਗਏ ਹਨ ਜਦਕਿ 309 ਪੁਰਾਣੇ ਰਜਿਸਟ੍ਰਡ ਹਨ। ਇਸੇ ਤਰ੍ਹਾਂ ਸੁੱਜੋਂ ਦੀ ਮੋਬਾਇਲ ਟੀਮ ਕੋਲ 88 ਨਵੇਂ ਕੇਸ ਆਏ ਹਨ ਜਦਕਿ 97 ਪੁਰਾਣੇ ਰਜਿਸਟ੍ਰਡ ਹਨ। ਇਸ ਤੋਂ ਇਲਾਵਾ 9 ਕੇਸ ਉਹ ਮੁੜ ਕੇ ਆਏ ਹਨ ਜੋ ਕਿਸੇ ਨਾ ਕਿਸੇ ਕਾਰਨ ਓਟ ਸੈਂਟਰ ਆਉਣ ਤੋਂ ਹਟ ਗਏ ਸਨ ਅਤੇ ਆਪਣਾ ਇਲਾਜ ਵਿਚਾਲੇ ਹੀ ਛੱਡ ਚੁੱਕੇ ਸਨ।
ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਓਟ ਸੈਂਟਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਦੇ ਓਟ ਸੈਂਟਰ ਤੋਂ 609 ਮਰੀਜ਼, ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਓਟ ਸੈਂਟਰ ਤੋਂ 785 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਬੰਗਾ ਦੇ ਓਟ ਸੈਂਟਰ ਤੋਂ 615 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੇ ਓਟ ਸੈਂਟਰ ਤੋਂ 370 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਸੜੋਆ ਦੇ ਓਟ ਸੈਂਟਰ ਤੋਂ 270 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਮੁਕੰਦਪੁਰ ਦੇ ਓਟ ਸੈਂਟਰ ਤੋਂ 654 ਮਰੀਜ਼ ਤੇ ਕਮਿਊਨਿਟੀ ਹੈਲਥ ਸੈਂਟਰ ਕਾਠਗੜ੍ਹ ਦੇ ਓਟ ਸੈਂਟਰ ਤੋਂ 182 ਮਰੀਜ਼ ਹੁਣ ਤੱਕ ਰਜਿਸਟ੍ਰਡ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਓਟ ਸੈਂਟਰਾਂ ’ਤੇ ਨਸ਼ਾ ਪੀੜਤਾਂ ਨੂੰ ਨਾਲ ਹੀ ਕੋਵਿਡ-19 ਦੇ ਲੱਛਣਾਂ ਤੋਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਤੇਜ਼ ਬੁਖਾਰ, ਸੁੱਕੀ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਸੰਪਰਕ ਕਰਨ।
ਫ਼ੋਟੋ ਕੈਪਸ਼ਨ: 15.04.2020 ਮੋਬਾਇਲ ਓਟ ਟੀਮ: ਪਠਲਾਵਾ ਵਿਖੇ ਮੋਬਾੲਲਿ ਓਟ ਟੀਮ ਨਸ਼ਾ ਪੀੜਤਾਂ ਨੂੰ ਦਵਾਈ ਦੇਣ ਮੌਕੇ ਨਜ਼ਰ ਆ ਰਹੀ ਹੈ।
15.04.2020 ਪੱਦੀ ਮਟਵਾਲੀ: ਪੱਦੀ ਮਟਵਾਲੀ ਵਿਖੇ ਆਰਜ਼ੀ ਪ੍ਰਬੰਧ ਤਹਿਤ ਨਸ਼ਾ ਪੀੜਤਾਂ ਨੂੰ ਦਵਾਈ ਦਿੰਦੇ ਹੋਏ ਓਟ ਸੈਂਟਰ ਦੇ ਕਰਮਚਾਰੀ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment