Wednesday, April 15, 2020

ਹਾੜੀ ਦੀ ਫ਼ਸਲ ਦੀ ਸਾਂਭ ਸੰਭਾਲ ਲਈ ਤਿਆਰੀਆ ਮੁਕੰਮਲ -ਚੇਅਰਮੈਨ ਭਾਨਮਜਾਰਾ

  ਨਵਾਂਸ਼ਹਿਰ 15ਅਪ੍ਰੈਲ ( ਮਨਜਿੰਦਰ ਸਿੰਘ )ਕੋਵਿਡ 19 ਦੌਰਾਨ ਕਣਕ ਦੀ ਸਾਂਭ ਸੰਬਾਲ  ਅਤੇ  ਜਿੰਮੀਦਾਰ ਭਰਾਵਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਚੇਅਰਮੈਨ ਮਾਰਕਿਟ ਕਮੇਟੀ ਚਮਨ ਸਿੰਘ ਭਾਨਮਾਜਰਾ ਦੀ ਪ੍ਰਧਾਨਗੀ ਹੇਠ ਐਮ ਐਲ ਏ ਅੰਗਦ ਸਿੰਘ ਦੀ ਕੋਠੀ ਵਿਖੇ  ਮਾਰਕਿਟ ਕਮੇਟੀ ਨਵਾਂਸਹਿਰ ਦੇ ਸਮੂਹ ਕਮੇਟੀ ਮੈਂਬਰਾਂ ਦੀ  ਮੀਟਿੰਗ ਹੋਈ  ਜਿਸ ਵਿੱਚ ਕਣਕ ਦੇ ਸੀਜਨ ਦੇ ਪ੍ਰਬੰਧਾ ਨੂੰ ਲੇ ਕੇ ਵਿਚਾਰ ਵਟਾਂਦਰਾ ਕੀਤਾ ਗਿਆ  ਕਿ ਨਵਾਂਸਹਿਰ ਦੀਆਂ ਮੰਡੀਆਂ ਵਿੱਚ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ ਤੇ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਵੀ ਪਾਲਣਾ ਕਰਨ ਬਾਰੇ ਫੈਸਲੇ ਲਏ ਗਏ | ਇਨ੍ਹਾਂ ਫੈਸਲਿਆਂ ਬਾਰੇ ਦੱਸਦਿਆਂ ਚੇਅਰਮੈਨ ਨੇ ਕਿਹਾ ਹਾੜ੍ਹੀ  ਦੀ ਫ਼ਸਲ ਦੇ ਸਾਂਭ ਸੰਬਾਲ ਵਾਸਤੇ ਹਰੇਕ ਮੰਡੀ ਵਿੱਚ ਇਕ ਮੇਂਬਰ ਦੀ ਡਿਊਟੀ ਲਗਾਈ ਜਾਵੇਗੀ ਤਾਂ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ |ਜਿਸ ਅਨੁਸਾਰ ਨਵਾਂਸ਼ਹਿਰ ਮੰਡੀ ਵਿੱਚ ਹਰਮਿੰਦਰ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ |ਰਾਹੋਂ ਮੰਡੀ ਰਾਜੇਸ਼ ਚੋਪੜਾ, ਹੁਸਨ ਲਾਲ, ਅਤੇ ਸ਼ਿਵ ਕੁਮਾਰ |ਜਾਡਲਾ ਮੰਡੀ -ਅਨਿਲ ਕੁਮਾਰ ਦੱਤਾ, ਗੁਰਨੇਕ ਸਿੰਘ |ਗਰਚਾ ਮੰਡੀ _ਗੁਰਚੇਤਨ ਸਿੰਘ |ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਦੇ ਹਿਸਾਬ ਨਾਲ਼ ਪਾਸ ਜਾਰੀ ਕਿਤੇ ਜਾਣਗੇ  ਅਤੇ  ਕਿਸਾਨਾਂ ਨੂੰ ਅਪੀਲ  ਕਿਤੀ ਕਿ ਮੰਡੀ ਵਿੱਚ ਸੁਕੀ ਕਣਕ ਹੀ ਲਿਆਂਦੀ ਜਾਵੇ ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਸਭ ਨੂੰ ਦੱਸਿਆ ਕਿ ਕਿਸ ਤਰਾਂ ਕੋਰੋਨਾ ਵਾਰਿਸ ਦੀ ਬਿਮਾਰੀ ਤੋਂ ਬੱਚਿਆਂ ਜਾਵੇ ਉਨ੍ਹਾਂ ਮੰਡੀ ਵਿੱਚ ਭੀੜ ਨਾ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਿਤੀ l ਇਸ ਮੌਕੇ ਰਾਣਾ ਕੁਲਦੀਪ ਸਿੰਘ, ਸੇਕ੍ਰੇਟਰੀ ਮਾਰਕਿਟ ਕਮੇਟੀ ਪਰਮਜੀਤ ਸਿੰਘ, ਗੁਰਦੀਪ ਸਿੰਘ ਜੋਹਲ ਅਤੇ ਸਮੂਹ ਮੇਂਬਰ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...