Sunday, April 19, 2020

ਕੋਰੋਨਾ ਨੂੰ ਮਾਤ ਪਾ ਕੇ ਪਿੰਡ ਪੁਜੀ 75 ਸਾਲਾਂ ਮਾਤਾ ਦਾ ਪਿੰਡ ਵਾਸੀਆਂ ਕੀਤਾ ਸਵਾਗਤ :

ਬੰਗਾ 19, ਅਪ੍ਰੈਲ (ਮਨਜਿੰਦਰ ਸਿੰਘ ) ਪਠਲਾਵਾ ਪਿੰਡ ਦੇ ਅਮਰਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ ਪਠਲਾਵਾ ਅਤੇ ਮਾਸਟਰ ਤਰਸੇਮ ਪਠਲਾਵਾ ਨੇ ਸਾਂਝੇ ਤੋਰ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ  ਦੇ  75 ਸਾਲਾਂ  ਮਾਤਾ ਪ੍ਰੀਤਮ ਕੌਰ ਤੇ ਉਨ੍ਹਾਂ ਦੇ ਪੁੱਤਰ  ਪਿੰਡ ਦੇ ਸਰਪੰਚ ਹਰਪਾਲ ਸਿੰਘ ਜਿਨ੍ਹਾਂ ਦਾ ਪਹਿਲਾ  ਕੋਰੋਨਾ ਪੋਸਿਟਿਵ ਆਇਆ ਸੀ ਕੋਰੋਨਾ ਨੂੰ ਮਾਤ ਪਾ ਕੇ ਅੱਜ ਪਿੰਡ ਪੁਜੇ ਜਿਥੇ ਉਨ੍ਹਾਂ ਦਾ ਪਿੰਡ ਦੀ ਪੰਚਾਇਤ ਅਤੇ ਏਕ ਨੂਰ ਸਵੈ ਸੇਵੀ ਸੰਸਥਾ ਵਲੋਂ ਵਾਹਿਗੁਰੂ ਦੀ ਬਕਸਿਸ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ | ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਬਾਕੀ ਸਟਾਫ ਨੇ ਉਨ੍ਹਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ਼ ਇਲਾਜ ਕੀਤਾ ਅਤੇ ਖਿਆਲ ਰੱਖਿਆ ਜਿਸ ਲਈ ਉਹ ਸਭ ਦੇ ਧੰਨਵਾਦੀ ਹਨ | ਇਸ ਮੌਕੇ ਤੇ ਪਿੰਡ ਦੀ  ਗ੍ਰਾਮ ਪੰਚਾਇਤ, ਏਕ ਨੂਰ ਸੰਸਥਾ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਜਿਲੇ ਦੇ ਡੀ ਸੀ ਵਿਨੈ ਬਬਲਾਨੀ, ਜਿਲਾ ਪੁਲਿਸ ਮੁਖੀ ਅਲਕਾ ਮੀਨਾ, ਜਿਲੇ ਦੇ ਸਮੂਹ ਸਿਵਲ,  ਪੁਲਿਸ ਪ੍ਰਸ਼ਾਸਨ   ਸਿਹਤ ਵਿਭਾਗ ਅਤੇ ਸਮੂਹ ਡਾਕਟਰ ਸਾਹਿਬਾਨ  ਦਾ ਕੋਟਨ ਕੋਟਨ ਧੰਨਵਾਦ ਕੀਤਾ ਗਿਆ |ਇਸ ਮੌਕੇ ਤੇ ਮੇਂਬਰ ਪੰਚਾਇਤ ਸੁਖਪ੍ਰੀਤ ਸਿੰਘ ਸੁੱਖ, ਦਿਲਾਵਰ ਸਿੰਘ ਬੈਂਸ, ਜਸਪਾਲ ਸਿੰਘ ਵਾਲੀਆਂ ਸਰਬਜੀਤ ਸਿੰਘ ਸਾਬੀ, ਸ਼੍ਰੀਮਤੀ ਬਲਵੀਰ ਕੌਰ ਆਦਿ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...