Saturday, April 18, 2020

ਸਰਕਾਰ ਨੂੰ ਗਰੀਬ ਵਰਗ ਦੀਆਂ ਆਰਥਿਕ ਅਤੇ ਸਿਹਤ ਪ੍ਰਤੀ ਮੁਸ਼ਕਿਲਾਂ ਸਮੇਤ ਉਨ੍ਹਾਂ ਦੇ ਬੱਚਿਆਂ ਦੀ ਵਿੱਦਿਆ ਪ੍ਰਤੀ ਵਿਸੇਸ ਧਿਆਨ ਦੇਣਾ ਚਾਹਿਦਾ- ਕੌਮੀ ਪ੍ਰਧਾਨ ਖੇੜਾ

ਬੰਗਾ18,ਅਪ੍ਰੈਲ (ਮਨਜਿੰਦਰ ਸਿੰਘ ) ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਕੁਲ  ਦੁਨੀਆ ਦੇ ਰੋਜਾਨਾ ਦੇ ਨਿਤਕਰਮਾਂ ਨੂੰ ਬੇਨਿਯਮ ਕਰ ਦਿੱਤਾ ਹੈ ਇਸ ਤੋਂ ਕੋਈ ਵੀ ਦੇਸ਼ ਅਤੇ ਪ੍ਰਦੇਸ਼ ਅੱਛੁਤਾ ਨਹੀਂ ਰਿਹਾ ਇਸ ਲੜੀ ਤਹਿਤ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪੜਾਈ ਤੇ ਵੀ ਡੂੰਗਾ ਅਸਰ ਹੋਇਆ ਹੈ ਇਸ ਗੱਲ ਨੂੰ ਗੰਭੀਰਤਾ ਵਿੱਚ ਲੈਂਦੀਆਂ ਪੱਤਰਕਾਰਾਂ ਨਾਲ਼ ਵਾਰਤਾ ਕਰਦਿਆਂ ਮਨੁੱਖੀ ਅਧਿਕਾਰ ਮੰਚ ਭਾਰਤ ਦੇ ਕੌਮੀ ਪ੍ਰਧਾਨ ਡਾਕਟਰ  ਜਸਵੰਤ ਸਿੰਘ ਖੇੜਾ ਨੇ ਕਿਹਾ ਬੱਚਿਆਂ ਦੀ  ਪੜ੍ਹਾਈ ਲਈ ਸਰਕਾਰਾ  ਵਲੋਂ ਨਵਾਂ ਤਰੀਕਾ ਅਖਿਤਿਆਰ ਕੀਤਾ ਜਾ ਰਿਹਾ ਹੈ ਕਿ ਬਚੇ ਆਪਣੇ ਘਰਾਂ ਵਿੱਚ ਓਨਲਾਇਨ  ਪੜਾਈ ਕਰਨ ਸਰਕਾਰ ਦੀ ਇਹ  ਬਹੁਤ ਚੰਗੀ ਸੋਚ ਹੈ  ਪਰ ਸਰਕਾਰ ਭੁੱਲ ਗਈ ਕਿ ਸਰਕਾਰੀ ਸਕੂਲਾਂ ਵਿੱਚ ਗਰੀਬਾਂ ਦੇ ਉਹ ਬਚੇ ਪੜ੍ਹ ਰਹੇ ਜਿਨ੍ਹਾਂ ਦੇ ਘਰਾ ਵਿੱਚ ਰੋਟੀ ਮੁਸ਼ਕਿਲ  ਨਾਲ਼ ਪੱਕ ਰਹੀ ਹੈ   ਉਹ ਇਸ ਓਂਨਲਾਇਨ ਵਿਦੀਆਂ ਲੈਣ ਲਈ ਉਸ ਤਰਾਂ ਦੇ ਸਮਾਰਟ ਫੋਨ ਕਿਥੋਂ ਲਿਆਉਣ |ਖੇੜਾ ਜੀ ਨੇ ਸਰਕਾਰਾਂ ਨੂੰ ਬੇਨਤੀ ਅਤੇ ਅਪੀਲ ਕੀਤੀ ਕਿ ਇਸ ਵਰਗ ਦੇ ਬੱਚਿਆਂ ਨੂੰ ਓਂਨਲਾਇਨ ਵਿਦਿਆ ਲੈਣ ਲਈ ਉਸ ਤੱਕਨਿਕ ਦੇ ਮੋਬਾਈਲ ਮੁਫ਼ਤ  ਜਾ ਬਿਨਾ ਵਿਆਜ ਕਿਸਤਾ ਤੇ  ਮੁਹਈਆ  ਕਰਾਏ ਜਾਨ ਤਾਂ ਜੋ ਇਹ ਗਰੀਬ ਬਚੇ ਵੀ ਬਾਕੀ ਸਮਾਜ ਨਾਲ਼ ਮੋਢੇ ਨਾਲ਼ ਮੋਢਾ ਮਿਲਾ ਕੇ ਚਲ ਸਕਨ | ਪ੍ਰਧਾਨ ਨੇ ਹੋਰ ਦੱਸਿਆ ਕਿ ਸਾਡਾ ਗਰੀਬ ਵਰਗ ਆਮਦਨੀ ਪੱਖੋਂ ਦਿਨ ਪ੍ਰਤੀ ਦਿਨ ਥੱਲੇ ਵੱਲ ਹੀ ਜਾ ਰਿਹਾ ਹੈ ਇਸ ਵਰਗ  ਨੂੰ ਨਾ ਤਾਂ ਪੂਰਨ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਅਤੇ ਨਾ ਹੀ ਸਰਕਾਰਾਂ  ਇਨ੍ਹਾਂ ਦੇ ਬੱਚਿਆ  ਦੀ ਪੜ੍ਹਾਈ ਵੱਲ ਕੋਈ ਧਿਆਨ ਦੇ ਰਹੀਆਂ ਹਨ | ਉਨ੍ਹਾਂ ਨੇ ਮਨੁੱਖੀ ਅਧਿਕਾਰ ਮੰਚ ਵਲੋਂ ਮੰਗ ਕੀਤੀ ਕਿ ਸਰਕਾਰ ਨੂੰ ਗਰੀਬ ਵਰਗ ਵੱਲ ਵਿਸੇਸ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਮੰਚ ਦੇ ਕੌਮੀ ਸਰਪ੍ਰਸਤ  ਸਾਬਕਾ ਐਸ ਐਸ ਪੀ ਰਾਮ ਜੀ ਲਾਲ, ਪੰਜਾਬ ਚੇਅਰਮੈਨ ਚੇਤ ਰਾਮ ਰਤਨ, ਪੰਜਾਬ ਬੁਲਾਰਾ ਮਨਜਿੰਦਰ ਸਿੰਘ, ਉਂਕਾਰ ਸਿੰਘ ਰਾਏ ਪ੍ਰਧਾਨ ਯੂਥ ਦੋਆਬਾ, ਗੁਰਬਚਨ ਸਿੰਘ ਚੇਅਰਮੈਨ ਬੰਗਾ, ਗੁਰਨੇਕ ਸਿੰਘ ਦੁਸਾਂਜ ਚੇਅਰਮੈਨ ਆਰ ਟੀ ਆਈ ਬੰਗਾ, ਮਹਿੰਦਰ ਮਾਨ ਜਿਲਾ ਚੇਅਰਮੈਨ, ਸੰਜੀਵ ਕੈਂਥ ਸ਼ਹਿਰੀ ਪ੍ਰਧਾਨ,ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ  ਆਦਿ ਨੇ ਕੌਮੀ ਪ੍ਰਧਾਨ ਦੇ ਵਿਚਾਰਾਂ ਨਾਲ਼ ਸਹਿਮਤੀ ਜਿਤਾਉਂਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੀ ਸੰਪੂਰਨ ਟੀਮ ਆਪਣੇ   ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੇ ਦਿਸ਼ਾ ਨਿਰਦੇਸ਼ਾਂ ਤੇ ਮਨੁਖਤਾ ਦੀ ਸੇਵਾ ਕਰ ਰਹੀ ਹੈ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...