ਨਵਾਂਸ਼ਹਿਰ 12ਅਪ੍ਰੈਲ( ਸੱਚ ਕੀ ਬੇਲਾ ਚੀਫ਼ ਐਡੀਟਰ) ਕਰੋਨਾ ਵਾਇਰਸ ਮਹਾਂਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਲਾਕਡਾਉਨ, ਕਰਫ਼ਿਊ ਦੋਰਾਨ ਸੂਬਿਆਂ ਦੀਆਂ ਸਰਕਾਰਾਂ ਨੇ ਗਰੀਬਾਂ ਲੋੜਵੰਦਾਂ ਅਤੇ ਝੂਗੀਆਂ ਝੌਂਪੜੀਆਂ ਵਾਲਿਆਂ ਰਾਸ਼ਨ ਅਤੇ ਦਾਲ-ਰੋਟੀ ਤਿਆਰ ਕਰਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਬੜੀ ਸਰਗਰਮੀ ਨਾਲ ਵੰਡਣ ਵਿਚ ਜੁਟਿਆ ਹੋਇਆ ਹੈ। ਇਸ ਗੱਲ ਦਾ ਪ੍ਰਗਟਾਵਾ ਡਾ਼ ਜਸਵੰਤ ਸਿੰਘ ਖੇੜਾ ਕੋਮੀ ਪ੍ਰਧਾਨ, ਰਾਮ ਜੀ ਲਾਲ ਸਾਬਕਾ ਐਸ਼ ਐਸ ਪੀ ਅਤੇ ਕੌਮੀ ਸਪ੍ਰਸਤ, ਚੇਤ ਰਾਮ ਰਤਨ ਚੇਅਰਮੈਨ ਪੰਜਾਬ,ਹਰਭਜਨ ਸਿੰਘ ਫੂਲਵਾਲਾ ਪੰਜਾਬ ਪ੍ਰਧਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਮੱਧ ਵਰਗ ਦੇ ਛੋਟੇ ਛੋਟੇ ਕਾਰੋਬਾਰ, ਦੁਕਾਨਦਾਰੀਆਂ ਠੱਪ ਹੋ ਕੇ ਰਹਿਣ ਕਰਕੇ ਲੋਕਾਂ ਦੀਆਂ ਚਿੰਤਾ ਵਧਣ ਕਰਕੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਚੇਤ ਰਾਮ ਰਤਨ ਚੇਅਰਮੈਨ ਪੰਜਾਬ ਨੇ ਕੇਂਦਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਤੋਂ ਮਨੁੱਖੀ ਅਧਿਕਾਰ ਮੰਚ ਭਾਰਤ ਰਜਿ, ਪੁਰਜ਼ੋਰ ਮੰਗ ਕਰਦਾਂ ਹੈਂ ਕਿ ਮੀਡੀਆ ਵਰਗਾ ਦੇ ਲੋਕਾਂ ਨੂੰ ਰਾਸ਼ਨ ਅਤੇ ਕਣਕ ਸਹਾਇਤਾ ਵਜੋਂ ਦਿੱਤੀ ਜਾਵੇ। ਮਨਜਿੰਦਰ ਸਿੰਘ ਬੁਲਾਰਾ ਪੰੰਜਾਬ ਨੇ ਕਿਹਾ ਕਿ ਇਹ ਵਰਗ ਸ਼ਰਮ ਦੇ ਮਾਰੇ ਲੋਕਾਂ ਤੇ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਈ ਮਦਦ ਵੀ ਨਹੀਂ ਮੰਗ ਸਕਦੇ। ਕੀ ਇਨ੍ਹਾਂ ਦੇ ਪਰਿਵਾਰ ਮੈਂਬਰ ਰੋਜ਼ ਦੀ ਤਰ੍ਹਾਂ ਖਾਣਾਂ ਨਹੀਂ ਰਹੇ। ਪੰਜਾਬ ਸਰਕਾਰ ਨੂੰ ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਵਿਚ ਸ਼ਾਮਲ ਕਰਨਾ ਅੱਜ ਦੀ ਮੁੱਖ ਲੋੜ ਹੈ।
ਪ੍ਰਧਾਨ ਖੇੜਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਭਾਰਤ ਸਰਕਾਰਾਂ ਤੇ ਪੁਰਜ਼ੋਰ ਮੰਗ ਕਰਦਾ ਹਾਂ ਕਿ ਲਾਕਡਾਉਨ ਸਮੇਂ ਤੋਂ ਜੂਨ ਮਹੀਨੇ ਤੱਕ ਬਿਜਲੀ-ਪਾਣੀ ਬਿੱਲ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਦਾਖ਼ਲਾ ਮੁਆਫ਼ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਕੇਂਦਰ ਸਰਕਾਰ ਘਰੇਲੂ ਗੈਸ ਸਿਲੰਡਰ ਰੇਟਾਂ ਘੱਟ ਕਰਕੇ ਲੋਕਾਂ ਦੀ ਆਰਥਿਕ ਹਾਲਤ ਵਿੱਚ ਸਹੁਲਤ ਦੇਣ ਦੀ ਲੋੜ ਹੈ। ਇਸ ਮੋਕੇ ਡਾ਼ ਗੁਰਦੀਪ ਸਿੰਘ ਕੋਮੀ ਚੇਅਰਮੈਨ ਆਰ ਟੀ ਆਈ, ਮਨਜਿੰਦਰ ਸਿੰਘ ਬੁਲਾਰਾ ਪੰੰਜਾਬ, ਉਂਕਾਰ ਸਿੰਘ ਰਾਏ ਪ੍ਰਧਾਨ ਯੁਥ ਦੋਆਬਾ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ , ਸਾਈਂ ਕੁਲਵਿੰਦਰ ਰਾਏਪੁਰ ਜਲੰਧਰ ਸੈਕਟਰੀ ਪੰਜਾਬ, ਮਹਿੰਦਰ ਮਾਨ ਜ਼ਿਲ੍ਹਾ ਚੇਅਰਮੈਨ, ਡਾ ਦੀਪਕ ਕੁਮਾਰ ਪਾਂਡੇ ਚੇਅਰਮੈਨ ਹੁਸ਼ਿਆਰਪੁਰ ਮੈਡੀਕਲ ਸੈਲ,ਹਰਨੇਕ ਸਿੰਘ ਦੁਸਾਂਝ ਚੇਅਰਮੈਨ ਬੰਗਾ, ਦੀਦਾਰ ਸਿੰਘ ਰੂਪਰਾਏ ਦੋਆਬਾ ਚੇਅਰਮੈਨ, ਗੁਰਬਚਨ ਸਿੰਘ ਜ਼ਿਲ੍ਹਾ ਐਡਵਾਈਜਰ ਕਮੇਟੀ ਚੇਅਰਮੈਨ,ਸੰਜੀਵ ਕੁਮਾਰ ਕੈਂਥ ਸ਼ਹਿਰੀ ਪ੍ਰਧਾਨ ਹੁਸਨ ਲਾਲ ਸੁੰਢ ਸੈਕਟਰੀ ,ਬਲਵਿੰਦਰ ਕੁਮਾਰ ਮਹੇ ਚੇਅਰਮੈਨ ਨਵਾਂਸ਼ਹਿਰ, ਗੁਲਸ਼ਨ ਕੁਮਾਰ ਚੇਅਰਮੈਨ ਬੰਗਾ,ਕੁਲਦੀਪ ਭੂਸ਼ਨ ਖੰਨਾ ਜ਼ਿਲ੍ਹਾ ਸੈਕਟਰੀ, ਸੁਨੀਲ ਕੁਮਾਰ ਨਈਅਰ ਬਲਾਕ ਚੇਅਰਮੈਨ ਨਵਾਂਸ਼ਹਿਰ, ਨਿਹੰਗ ਹੰਸ ਸਿੰਘ ਕਾਹਮਾ, ਧਰਮਪਾਲ ਰਾਏ ਕਮਾਮ ਚੇਅਰਮੈਨ ਔੜ,ਆਦਿ ਹਾਜ਼ਰ ਸਨ।
No comments:
Post a Comment