Monday, April 13, 2020

ਗੜ੍ਹਸ਼ੰਕਰ ਰੋਡ ਬੰਗਾ ਤੇ ਮੋਟਰਸਾਈਕਲ ਸਵਾਰ ਨੂੰ ਟ੍ਰਾਲੇ ਨੇ ਮਾਰੀ ਫੇਟ ਹਾਲਤ ਨਾਜ਼ੁਕ :

 
ਬੰਗਾ 13,ਅਪ੍ਰੈਲ (ਮਨਜਿੰਦਰ ਸਿੰਘ ) ਬੰਗਾ ਦੀ ਗੜ੍ਹਸ਼ੰਕਰ ਰੋਡ ਤੇ ਅੱਜ ਸਵੇਰ ਕੋਈ 5 ਵਜੇ ਇਕ ਹਾਦਸਾ ਵਾਪਰਿਆ | ਇਸ ਬਾਰੇ ਜਾਣਕਾਰੀ ਦੇਂਦਿਆਂ ਏ ਐਸ ਆਈ ਸ਼੍ਰੀ ਰਾਮਪਾਲ ਨੇ ਦੱਸਿਆ ਕਿ ਬੰਗਾ ਗੜ੍ਹਸ਼ੰਕਰ ਰੋਡ ਨੇੜੇ ਸਿੱਧ  ਮੋਹਲਾ ਦਾ ਰਹਿਣ ਵਾਲਾ ਰਵੀ ਕੁਮਾਰ  ਅੱਜ ਸਵੇਰ  ਕਰੀਬ ਪੰਜ ਵਜੇ ਮਜਾਰਾ ਰਾਜਾ ਸਾਹਿਬ ਆਪਣੇ ਮੋਟਰਸਾਈਕਲ ਤੇ ਮੱਥਾ ਟੇਕਣ ਜਾ ਰਿਹਾ ਸੀ  ਜਦੋ ਉਹ ਗੜ੍ਹਸ਼ੰਕਰ ਰੋਡ ਜੈਨ ਮਾਡਲ ਸਕੂਲ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਟਰਾਲੇ ਦੀ ਚਪੇਟ ਵਿੱਚ ਆ ਗਿਆ ਨੇੜੇ ਗੜ੍ਹਸ਼ੰਕਰ ਚੌਕ ਨਾਕੇ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਮਬੂਲੈਂਸ ਮੰਗਾ ਕੇ ਉਸ ਨੂੰ ਸਿਵਲ ਹਸਪਤਾਲ ਬੰਗਾ ਪਹੁੰਚਾਇਆ ਜਿਥੋਂ ਉਸ ਨੂੰ ਨਵਾਂਸ਼ਹਿਰ ਹਸਪਤਾਲ ਭੇਜਿਆ ਗਿਆ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ l ਪਤਾ ਲੱਗਾ ਹੈ ਕਿ ਟਰਾਲਾ ਰਾਮਪੁਰਾਫੂਲ ਦਾ ਹੈ ਪਰ ਮਾਲਕ ਬਾਰੇ ਖ਼ਬਰ ਲਿਖਣ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਸਕੀ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...