Monday, April 13, 2020

ਟ੍ਰੈਫਿਕ ਪੁਲਿਸ ਵਲੋ ਕਰਫਿਊ ਲਾਕ ਡਾਊਨ ਵਿੱਚ ਅਵਾਰਾ ਘੁੰਮਣ ਵਾਲਿਆ ਦੀ ਖੈਰ ਨਹੀ: ਰਤਨ ਸਿੰਘ ਟ੍ਰੈਫਿਕ ਇੰਨਚਾਰਜ

ਨਵਾਂਸ਼ਹਿਰ 13 ਅਪ੍ਰੈਲ(ਚੇਤ ਰਾਮ ਰਤਨ) ਜਿਲ੍ਹਾ ਪੁਲਿਸ ਮੁੱਖੀ ਅਲਕਾ ਮੀਨਾ ਦੇ ਦਿਸਾ ਨਿਰਦੇਸਾ ਅਨੁਸਾਰ ਲਾਕ ਡਾਊਨ ਕਰਫਿਊ ਵਿੱਚ ਅਵਾਰਾ ਘੁੰਮਣ ਵਾਲਿਆ ਨਾਲ ਸਖਤੀ ਨਾਲ ਪੇਸ ਆਉਣ ਤੇ ਟ੍ਰੈਫਿਕ ਪੁਲਿਸ ਨਵਾਸ.ਹਿਰ ਵਲੋ ਅੱਜ 10 ਵੱਖ ਵੱਖ ਵਹੀਕਲ ਅਤੇ ਵਿਆਕਤੀਆ ਕਰਫਿਊ ਦੀ ਉਲੰਗਣਾ ਕਰਨ ਦੇ ਦੋਸ ਤਹਿਤ ਚਲਾਨ ਕੱਟੇ ਗਏ|ਇਸ ਗੱਲ ਦਾ ਪ੍ਰਗਟਾਵਾ ਟ੍ਰੈਫਿਕ ਪੁਲਿਸ ਦੇ ਇੰਨਚਾਰਜ ਰਤਨ ਸਿੰਘ ਵਲੋ ਸਹਿਰ ਦੇ ਵੱਖ ਵੱਖ ਨਾਕਿਆ ਦੋਰਾਨ ਚਲਾਨ ਕੱਟਣ ਉਪਰੰਤ ਕੀਤਾ|ਉਨ੍ਹਾ ਦੱਸਿਆ ਕਿ 2 ਵਹੀਕਲ ਨੂੰ ਬਾਊਡ ਕਰਕੇ ਥਾਣੇ ਬੰਦ ਕੀਤਾ ਗਿਆ|ਸੜਕਾ ਅਤੇ ਗਲੀਆ ਵਿੱਚ ਅਵਾਰਾ ਘੁੰਮਣ ਵਾਲੇ ਵਿਆਕਤੀਆ ਨੂੰ ਸਖਤੀ ਨਾਲ ਘਰਾ ਵਿੱਚ ਨਾ ਰਹਿਣ ਵਿਆਕਤੀਆ ਦੀ ਪੁਲਿਸ ਦੇ ਕਾਨੂੰਨ ਤਹਿਤ ਹੁੱਣ ਉਨ੍ਹਾ ਦੀ ਖੈਰ ਨਹੀਂ ਹੋਵੇਗੀ|ਰਤਨ ਸਿੰਘ ਸਬ ਇੰਨਸਪੈਕਟਰ ਵਲੋ ਗੱਡੀ ਵਿੱਚ ਸਪੀਕਰ ਰਾਹੀ ਸਪੀਚ ਕਰਦਿਆ ਆਖਿਆ ਜਾ ਰਿਹਾ ਹੈ ਕਿ ਪੁਲਿਸ ਤੁਹਾਡੀ ਸਰੁੱਖਿਆ ਲਈ ਤੁਹਾਨੂੰ ਘਰਾ ਵਿੱਚ,ਜਾਨ ਹੈ ਤਾ ਜਹਾਨ ਹੈ ਦੇ ਨਾਲ ਕਹਿਕੇ ਘਰਾ ਵਿੱਚ ਰਹਿਣ ਕੀਤੀ ਜਾ ਰਹੀ ਅਪੀਲ|ਵੱਖ ਵੱਖ ਨਾਕਿਆ ਤੇ ਪੁਲਿਸ ਕਰਮਚਾਰੀਆ ਵਲੋ ਨਾਕਾ ਪਾਰ ਕਰਨ ਵਾਲੇ ਵਿਆਕਤੀਆ ਨੂੰ ਪਿਆਰ ਨਾਲ ਸਮਝਾਕੇ ਘਰਾ ਨੂੰ ਭੇਜਿਆ ਜਾ ਰਿਹਾ ਹੈ|ਉਲੰਘਣਾ ਕਰਨ ਵਾਲਿਆ ਨੂੰ ਕਾਨੂੰਨ ਦੀ ਕਿਤਾਬ ਪੜਾਈ ਜਾ ਰਹੀ ਹੈ|ਚਲਾਨ ਕੱਟਣ ਸਮੇ ਲੰਘ ਰਹੇ ਪੱਤਰਕਾਰਾ ਦੀ ਟੀਮ ਨੇ ਦੇਖਿਆ ਕਿ ਕਈ ਵਹੀਕਲ ਚਾਲਕ ਅਤੇ ਪੈਦਲ ਲੋਕ ਰਤਨ ਸਿੰਘ ਵਲੋ ਲਗਾਏ ਨਾਕੇ ਨੂੰ ਦੇਖਦਿਆ ਭੱਜਕੇ ਘਰਾ ਵਿੱਚ ਵੜ੍ਹੇ,ਵਹੀਕਲ ਵਾਲੇ ਤੇਜੀ ਨਾਲ ਵਹੀਕਲ ਭਜਾਉਦੇ  ਪਿੱਛੇ ਮੁੜਕੇ ਵੀ ਨਹੀਂ ਦੇਖ ਸਕੇ|ਇਸ ਮੋਕੇ ਸੁਭਾਸ ਚੰਦਰ ਥਾਣੇਦਾਰ,ਗੁਰਦੀਪ ਰਾਮ ਥਾਣੇਦਾਰ,ਹਰਭਜਨ ਦਾਸ ਥਾਣੇਦਾਰ,ਹੈਡਕਾਸਟੇਬਲ ਸੁਨੀਤ ਦੱਤ ਆਦਿ ਹਾਜਿਰ ਸਨ|   

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...