ਨਵਾਂਸ਼ਹਿਰ14 ਅਪ੍ਰੈਲ (ਮਨਜਿੰਦਰ ਸਿੰਘ ) ਗਰੀਬ ਵਰਗ ਦੇ ਕ੍ਰਾਂਤੀਕਾਰੀ ਮਸੀਹਾ ਭਾਰਤ ਰਤਨ ਡਾ ਅੰਬੇਡਕਰ ਜੀ ਦਾ ਜਨਮ ਦਿਹਾੜਾ ਸ਼ਰਧਾਲੂਆਂਵਲੋਂ ਜਤਿੰਦਰ ਥਾਪਰ ਅਤੇ ਪੂਜਾ ਮਹੰਤ ਨਵਾਂਸ਼ਹਿਰ ਦੀ ਅਗਵਾਈ ਹੇਠ ਅੱਜ ਬਾਪੂ ਕੁਭੰ ਨਾਥ ਅਸਥਾਨ ਤੋਂ ਸੈਨਾਟਾਈਜਰ ਦੀ ਸਪਰੇਅ ਕਰਨ ਦਾ ਅਰੰਭ ਕੀਤਾ ਗਿਆ। ਸੇਵਕਾਂ ਵਲੋਂ ਮੁਹੱਲਾ ਬਕਰਖਾਨਾ, ਅੰਬੇਡਕਰ ਨਗਰ, ਨਵੀਂ ਅਬਾਦੀ, ਰੇਲਵੇ ਕਾਲੋਨੀ ਵਿਚ ਸਪਰੇਅ ਕਰਕੇ ਮਨਾਇਆ ਗਿਆ। ਬੀਬੀ ਬਲਜੀਤ ਕੌਰ ਕਾਦਰੀ ਦਰਬਾਰ ਲੱਖਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਨੇ ਮਿਸ਼ਨਰੀ ਸੇਵਕਾ ਵਲੋਂ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਨੋਜਵਾਨਾ ਵਲੋਂ ਵਖਰੇ ਅੰਦਾਜ਼ ਨਾਲ ਜਨਮਦਿਨ ਮਨਾਉਣ ਦੀ ਸ਼ਲਾਘਾ ਗੲੀ।
ਸ੍ਰੀ ਥਾਪਰ ਅਤੇ ਵੀਰੂ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਜਨਮਦਿਨ ਨੂੰ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਅਤੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸੈਨਾਟਾਈਜਰ ਦੀ ਸਪਰੇਅ ਕਰਕੇ ਮਨਾਇਆ ਗਿਆ। ਚੇਤ ਰਾਮ ਰਤਨ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਪੰਜਾਬ ਨੇ ਨੋਜਵਾਨਾਂ ਵਲੋਂ ਸਮੇਂ ਦੀ ਲੋੜ ਵਿਚ ਇਸ ਨੇਕ ਕੰਮ ਦੀ ਚਰਚਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇ ਲਾਕਡਾਉਨ ਵਿਚ ਲੋਕਾਂ ਦੇ ਘਰਾਂ ਵਿੱਚ ਰਹਿਣ ਕਰਕੇ ਘਰਾਂ, ਗਲੀਆ, ਸੜਕਾਂ ਸਪਰੇਅ ਸ਼ਲਾਘਾਯੋਗ ਉਪਰਾਲਾ ਹੈ। ਇਸ ਮੋਕੇ ਅਜੇ ਜਅਸ਼ੋਕ ਕੁਮਾਰ ਪ੍ਰਧਾਨ ਤਿ੍ਪੈਣੀ ਮੁਹੱਲਾ ਗੁਰਦੁਆਰਾ, ਬਲਵੀਰ ਵੀਰੂ ਅਜੇ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਸਾਈਂ ਤਿਲਕ ਰਾਜ, ਸੁਰਿੰਦਰ ਪਾਲ, ਆਦਿ ਹਾਜ਼ਰ ਸਨ।
No comments:
Post a Comment