Saturday, April 18, 2020

ਪੂਰੇ ਪਿੰਡ ਨੂੰ ਬਲਜੀਤ ਸਿੰਘ ਮਾਹਲੀਆ ਅਤੇ ਹਰਵਿੰਦਰ ਸਿੰਘ ਤੇ ਮਾਣ ਹੈ : ਪਠਲਾਵਾ ਵਾਸੀ

ਬੰਗਾ 18ਅਪ੍ਰੈਲ (ਮਨਜਿੰਦਰ ਸਿੰਘ )ਬੰਗਾ ਬਲਾਕ ਦਾ ਪਿੰਡ ਪਠਲਾਵਾ ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਪੰਜਾਬ ਦੀ ਪਹਿਲੀ ਮੌਤ ਹੋਈ ਸੀ ਦੇ ਵਾਸੀਆਂ ਵਲੋਂ ਹਾਰਪ੍ਰੀਤ ਸਿੰਘ ਪਠਲਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਪਿੰਡ ਦੇ ਦੋ ਨੌਜਵਾਨ ਬਲਜੀਤ ਸਿੰਘ  ਮਾਹਲੀਆ ਅਤੇ ਹਰਵਿੰਦਰ ਸਿੰਘ ਪਿੰਡ ਦੇ  ਹਸਪਤਾਲ ਸੰਤ  ਬਾਬਾ ਘਨਈਆ ਸਿੰਘ ਦੀ ਐਮਬੂਲੈਂਸ ਰਾਹੀਂ ਮਰੀਜਾਂ ਦੀ ਅਣਥੱਕ ਸੇਵਾ ਕਰ ਰਹੇ ਹਨ ਉਹ ਦਿਨ ਰਾਤ ਮਰੀਜਾਂ ਨੂੰ ਜਲੰਧਰ, ਲੁਧਿਆਣਾ  ਵਗੈਰਾ ਲੋੜ ਪੈਣ ਤੇ ਲਿਜਾ ਅਤੇ ਲਿਆ ਰਹੇ ਹਨ ਉਨ੍ਹਾਂ ਦੀ ਇਸ ਸੇਵਾ ਲਈ ਪਿੰਡ ਵਾਸੀਆਂ ਨੂੰ ਉਨ੍ਹਾਂ ਤੇ ਮਾਣ ਹੈ |ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਦੋ ਨੌਜਵਾਨ ਹੀ ਗਿਆਨੀ ਬਲਦੇਵ ਸਿੰਘ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਬੰਗਾ ਸਿਵਲ ਹਸਪਤਾਲ ਤੋਂ ਪਿੰਡ ਪਠਲਾਵਾ ਲੈ ਕੇ ਆਏ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...