ਨਵਾਂਸ਼ਹਿਰ 18ਅਪ੍ਰੈਲ। (ਮਨਜਿੰਦਰ ਸਿੰਘ ਚੀਫ਼ ਬਿਉਰੋ) ਸਮਾਜ ਸੇਵੀ ਸੰਸਥਾਵਾਂ,ਸ਼ਿਵ ਸੈਨਾ, ਵਪਾਰ ਮੰਡਲ, ਸੂਫੀ ਦਰਗਾਹ ਐਕਸ਼ਨ ਕਮੇਟੀ, ,ਸੈਣੀ ਸਮਾਜ ਦੇ ਆਗੂਆਂ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿੱਚ ਇੱਕ ਵਿਸ਼ੇਸ਼ ਬੈਠਕ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਸ਼ਪਾਲ ਸਿੰਘ ਹਫਜਾਵਾਦੀ, ਪ੍ਰਵੀਨ ਭਾਟੀਆ, ਭਾਰਤੀ ਅਗਰਾ ਪ੍ਰਧਾਨ ਪੰਜਾਬ ਸ਼ਿਵ ਸੈਨਾ, ਤਾਰਾਂ ਸਿੰਘ ਸੇਖੂਪੁਰ ਜ਼ਿਲ੍ਹਾ ਪ੍ਰਧਾਨ ਸੈਣੀ ਸਮਾਜ ਨੇ ਤਾਲਾਬੰਦੀ ਕਰਫਿਉ ਦੋਰਾਨ ਲੋੜਵੰਦ ਲੋਕਾਂ ਰਾਸ਼ਨ ਪੁਲਿਸ ਅਤੇ ਸਿਵਲ ਕਰਮਾਚਾਰੀ ਨੂੰ ਸੈਨਾਟਾਈਜ,ਮਾਸਕ,ਚਾਹ, ਫੱਲਫਰੁਟ ਸਮਗਰੀ ਵੰਡਣ ਦੀ ਮਹਿਲਾ ਤੇ ਪਿੰਡ ਦੇ ਨਾਕੇ ਮਹਿਲਾ ਪੰਚ ਦੇ ਪਤੀ ਰਘਵੀਰ ਸਿੰਘ ਵਲੋਂ ਬਤਮੀਜੀ ਗਲੀਗਲੋਚ ਹੱਥੋਪਾਈ ਕਰਨ ਦੀ ਸਖ਼ਤ ਨਿੰਦਾ ਕੀਤੀ ਗੲੀ। ਉਨਾਂ ਕਿਹਾ ਕਿ ਪੁਲਿਸ ਨੂੰ ਕੀਤੀ ਸ਼ਿਕਾਇਤ ਨਵਾਂਸ਼ਹਿਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਸਿਵਲ ਅਤੇ ਪੁਲਿਸ ਦੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸ਼ੁਭ ਲੱਤਾਂ ਨਾਲ ਬਤਮੀਜੀ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਇੰਨਸਾਫ ਦਵਾਇਆ ਜਾਵੇ।
ਸਰਬੱਤ ਭਲਾ ਟਰੱਸਟ ਦੀ ਵਲੰਟੀਅਰ ਸ਼ੁਭ ਲੱਤਾਂ ਸੈਣੀ ਕੋਮੀ ਮਹਿਲਾ ਸੈਣੀ ਨੇ ਕਿਹਾ ਕਿ ਲੋਕਾਂ ਦੇ ਭੱਲੇ ਲਈ ਸੇਵਾ ਤੋਂ ਬੁਖਲਾਹਟ ਵਿੱਚ ਆਏ ਪਿੰਡ ਦੀ ਪੰਚ ਨੂੰ ਕਾਰਜਕਾਰੀ ਸਰਪੰਚ ਦੇ ਪਤੀ ਰਘਵੀਰ ਸਿੰਘ ਵੱਲੋਂ ਦਿਨ ਦੇ ਕਰੀਬ 11-30 ਪਿੰਡ ਦੇ ਨਾਕੇ ਤੇ ਰੋਕਿਆਂ ਗਿਆ । ਮੈਨੂੰ ਇਸ ਵਿਅਕਤੀ ਵਲੋਂ ਮੈਨੂੰ ਭੈੜੀ ਸਤਾਬਲੀ ਬੋਲਦਿਆਂ ਕਿਹਾ ਕਿ ਤੂੰ ਸੇਵਰ ਤੇ ਚਲੇ ਜਾਂਦੀ ਸ਼ਾਮ ਨੂੰ ਵਾਪਸ ਆਉਂਦੀ ਹੈ। ਤੇਰਾਂ ਪਿੰਡ ਵਿਚ ਆਉਣਾ ਜਾਣਾ ਬੰਦ ਕਹਿੰਦੀਆਂ ਮੇਰੇ ਥੱਪੜ ਮੁਕੇ ਹਥੋਂ ਪਾਈਂ ਕੀਤੀ। ਮੇਰੇ ਨਾਲ ਗੱਡੀ ਵਿੱਚ ਬੈਠੇ ਪਤੀ ਨੂੰ ਚੁੱਪ ਕਰਾਉਣ ਲਈ ਲੱਗੇ ਉਸ ਨੂੰ ਵੀ ਜਾਨੋਂ,ਪਿੰਡੋ ਮਕਾਨ ਖ਼ਾਲੀ ਕਰਕੇ ਜਾਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਬਹਾਦਰ ਸਿੰਘ ਭਾਰਟਾ,ਬਲਦੇਵ ਸਿੰਘ ਸੈਣੀ,, ਬਾਬਾ ਮਹਿਤਾਬ ਅਹਿਮਦ ਪ੍ਰਧਾਨ ਸੂਫ਼ੀ ਦਰਗਾਹ ਐਕਸ਼ਨ ਕਮੇਟੀ ਪੰਜਾਬ, ਕੁਲਵੰਤ ਕੌਰ ਮਹਿਲਾ ਸੈਣੀ ਸਮਾਜ ਪੰਜਾਬ ,ਆਦਿ ਨੇਂ ਇਸ ਘਟਨਾ ਦੀ ਨਿੰਦਾ ਕੀਤੀ।
ਸਿਟੀ ਪੁਲਿਸ ਨਵਾਂਸ਼ਹਿਰ ਦੇ ਕਾਰਜਕਾਰੀ ਐਂਸ ਐਚ ਓ ਨੀਰਜ ਚੋਧਰੀ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਪਾਉਂਣ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
No comments:
Post a Comment