Monday, April 6, 2020

ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਲੱਗਾ ਠੀਕਰੀ ਪਹਿਰਾ ਨਾਕਾ ਚੁਕਾਇਆ ਸਰਪੰਚ ਪਤੀ ਨੇ ਅਤੇ ਕੀਤੀ ਬਦਮਾਸ਼ੀ : ਯੂਥ ਨੇਤਾ ਮਨਪ੍ਰੀਤ

ਬੰਗਾ /ਔਡ਼ 7 ਅਪ੍ਰੈਲ ( ) ਹਲਕਾ ਬੰਗਾ ਨੇ ਯੂਥ ਕਾਂਗਰਸ ਵਾਇਸ ਪ੍ਰਧਾਨ ਮਨਪ੍ਰੀਤ ਸਿੰਘ ਨੇ  ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਆਪਣੇ ਪਿੰਡ ਸੋਢੀਆਂ ਬਹਾਰਾਂ ਵਿਖੇ ਆਪਣੇ ਸਾਥੀਆਂ ਸਮੇਤ ਨਾਕਾ ਲਾਇਆ ਸੀ ਅਤੇ ਅਸੀਂ ਹਰ ਆਨ ਜਾਨ ਵਾਲੇ ਤੇ ਨਜ਼ਰ ਰੱਖਣ ਲਈ ਰਜਿਸਟਰ ਵਿੱਚ ਨਾਮ ਵੀ ਲਿਖ ਰਹੇ ਸੀ ਪਰ ਬਿਨਾ ਕੋਈ ਇਤਰਾਜਯੋਗ ਗੱਲ ਦੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਨਾਲ਼ ਆਏ ਅਤੇ ਸਾਡੇ ਨਾਲ਼ ਬਦਸਲੂਕੀ ਕਰਦੇ ਹੋਏ ਨਾਕੇ ਵਾਲਾ ਰਸਾ ਅਤੇ ਰਜਿਸਟਰ ਲੈ ਗਏ ਬਾਦ ਵਿੱਚ ਪੁਲਿਸ ਪਾਰਟੀ ਨੇ ਵੀ ਦੁਬਾਰਾ ਨਾਕਾ ਲਵਾਈਆ ਪਰ ਉਹ ਵੀ ਸਰਪੰਚ ਪਤੀ ਨੇ ਚੁਕਵਾ ਦਿੱਤਾ | ਯੂਥ ਨੇਤਾ ਨੇ ਹੋਰ ਦੱਸਿਆ ਕਿ ਗਰੀਬ ਲੋੜਵੰਦਾਂ ਨੂੰ  ਰਾਸ਼ਨ ਵਗੈਰਾ ਵੰਡਣ ਵਿੱਚ ਮਦਦ ਕਰਨ ਦੀ ਬਜਾਏ ਇਹ ਸਰਪੰਚ ਦਾ ਪਤੀ ਵਿਗਣ ਹੀ ਪਾਉਂਦਾ ਹੈ |ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਵਾਰਸ ਦੇ ਦੁੱਖ ਦੀ ਘੜੀ ਵਿੱਚ ਇਸ  ਸਰਪੰਚ ਪਤੀ ਨੂੰ ਸਹਿਯੋਗ ਦੇਣ ਲਈ ਕਿਹਾ ਜਾਵੇ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...