Monday, April 6, 2020

ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਲੱਗਾ ਠੀਕਰੀ ਪਹਿਰਾ ਨਾਕਾ ਚੁਕਾਇਆ ਸਰਪੰਚ ਪਤੀ ਨੇ ਅਤੇ ਕੀਤੀ ਬਦਮਾਸ਼ੀ : ਯੂਥ ਨੇਤਾ ਮਨਪ੍ਰੀਤ

ਨਵਾਂਸ਼ਹਿਰ/ਬੰਗਾ 7 ਅਪ੍ਰੈਲ ( ਚੇਤ ਰਾਮ ਰਤਨ, ਮਨਜਿੰਦਰ ਸਿੰਘ ) ਹਲਕਾ ਬੰਗਾ ਦੇ ਯੂਥ ਕਾਂਗਰਸ ਵਾਇਸ ਪ੍ਰਧਾਨ ਮਨਪ੍ਰੀਤ ਸਿੰਘ ਨੇ  ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਆਪਣੇ ਪਿੰਡ ਸੋਢੀਆਂ ਬਹਾਰਾਂ ਵਿਖੇ ਆਪਣੇ ਸਾਥੀਆਂ ਸਮੇਤ ਨਾਕਾ ਲਾਇਆ ਸੀ ਅਤੇ ਅਸੀਂ ਹਰ ਆਨ ਜਾਨ ਵਾਲੇ ਤੇ ਨਜ਼ਰ ਰੱਖਣ ਲਈ ਰਜਿਸਟਰ ਵਿੱਚ ਨਾਮ ਵੀ ਲਿਖ ਰਹੇ ਸੀ ਪਰ ਬਿਨਾ ਕੋਈ ਇਤਰਾਜਯੋਗ ਗੱਲ ਦੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਨਾਲ਼ ਆਏ ਅਤੇ ਸਾਡੇ ਨਾਲ਼ ਬਦਸਲੂਕੀ ਕਰਦੇ ਹੋਏ ਨਾਕੇ ਵਾਲਾ ਰਸਾ ਅਤੇ ਰਜਿਸਟਰ ਲੈ ਗਏ ਬਾਦ ਵਿੱਚ ਪੁਲਿਸ ਪਾਰਟੀ ਨੇ ਵੀ ਦੁਬਾਰਾ ਨਾਕਾ ਲਵਾਇਆ ਪਰ ਉਹ ਵੀ ਸਰਪੰਚ ਪਤੀ ਨੇ ਚੁਕਵਾ ਦਿੱਤਾ | ਪੁਲਿਸ ਪਾਰਟੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਅਤੇ ਸੁਖਵਿੰਦਰ ਸਿੰਘ ਨੂੰ ਸਮਝਾ ਦਿੱਤਾ ਜਾਵੇ ਪਰ ਉਸ ਨੇ ਪੁਲਿਸ ਦੇ ਕਹੇ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਬਾਅਦ ਵਿੱਚ ਪੰਚਾਇਤ ਸੇਕ੍ਰੇਟਰੀ ਕੁਲਦੀਪ ਰਾਮ  ਨੇ ਵੀ ਸਾਨੂੰ ਮਾੜਾ ਚੰਗਾ ਕਿਹਾ ਜਦ ਕਿ ਇਹ ਨਾਕਾ ਅਸੀਂ ਸੇਕ੍ਰੇਟਰੀ ਦੀ ਸਲਾਹ ਨਾਲ਼ ਲਾਇਆ ਸੀ ਅਤੇ ਉਸ ਨੇ ਨਾਕਾ ਲਾਉਣ ਵੇਲੇ ਸਾਡੇ  ਨਾਲ਼ ਫੋਟੋ ਵੀ ਖਿਚਾਈ ਸੀ |ਯੂਥ ਨੇਤਾ ਨੇ ਹੋਰ ਦੱਸਿਆ ਕਿ ਗਰੀਬ ਲੋੜਵੰਦਾਂ ਨੂੰ  ਰਾਸ਼ਨ ਵਗੈਰਾ ਵੰਡਣ ਵਿੱਚ ਮਦਦ ਕਰਨ ਦੀ ਬਜਾਏ ਇਹ ਸਰਪੰਚ ਦਾ ਪਤੀ ਵਿਗਣ ਹੀ ਪਾਉਂਦਾ ਹੈ |ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਵਾਰਸ ਦੇ ਦੁੱਖ ਦੀ ਘੜੀ ਵਿੱਚ ਇਸ  ਸਰਪੰਚ ਪਤੀ ਨੂੰ ਸਹਿਯੋਗ ਦੇਣ ਲਈ ਕਿਹਾ ਜਾਵੇ ਨਹੀਂ ਤਾਂ ਇਸ ਦੇ ਗੈਰ ਮਨੁੱਖੀ ਵਤੀਰੇ ਕਰ ਕਿ ਇਸ ਖ਼ਿਲਾਫ਼ ਲੋੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੰਤ  ਵਿੱਚ ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਇਸ ਬਾਬਤ ਡੀ ਸੀ ਸਾਹਿਬ ਐਸ ਬੀ ਐਸ ਨਗਰ ਨੂੰ ਵੀ ਸਕਾਇਤ ਕੀਤੀ ਹੈ | ਇਸ ਬਾਰੇ ਜਦੋ ਪਤ੍ਰਕਤਾਰ ਨੇ ਇਸ ਮੌਕੇ ਨੂੰ ਦੇਖ ਰਹੇ ਏ ਐਸ ਆਈ ਕਿਰਪਾਲ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਹੱਲ ਹੋ ਗਿਆ ਹੈ  |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...