ਬੰਗਾ 7ਅਪ੍ਰੈਲ (ਮਨਜਿੰਦਰ ਸਿੰਘ )ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਕੋਰੋਨਾ ਵਾਇਰਸ ਕਾਰਨ ਆਈ ਦੁੱਖ ਦੀ ਘੜੀ ਨੂੰ ਟਾਲਣ ਲਈ ਸਰਬਤ ਦੇ ਭਲੇ ਲਈ ਮਜਾਰਾ ਰਾਜਾ ਸਾਹਿਬ ਵਿਖੇ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਲੋਕਾਂ ਲਈ ਇਹ ਧਰਤੀ ਬਹੁਤ ਨਸੀਬਾਂ ਵਾਲੀ ਹੈ ਜਿਥੇ ਰਾਜਾ ਸਾਹਿਬ ਨੇ ਚਰਨ ਪਾਏ ਨੇ ਸਾਰਾ ਜੀਵਨ ਇਥੇ ਬਤੀਤ ਕੀਤਾ ਮੈਂ ਜਦੋ ਵੀ ਇਸ ਪਵਿੱਤਰ ਅਸਥਾਨ ਤੇ ਆਉਂਦਾ ਹਾਂ ਮੈਂ ਅੰਦਰੋਂ ਨਿਰਮਲ ਅਤੇ ਮਜਬੂਤ ਮਹਿਸੂਸ ਕਰਦਾ ਹਾਂ ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਸਭ ਨੂੰ ਅਪੀਲ ਕੀਤੀ ਕਿ ਜਿਸ ਨੂੰ ਉਹ ਮੰਨਦੇ ਹਨ ਉਸ ਅਗੇ ਅਰਦਾਸ ਕਰਨ ਤਾਂ ਜੌ ਮਨੁਖਤਾ ਨੂੰ ਸੁੱਖ ਦਾ ਸਾਹ ਆਵੇ |
ਇਸ ਤੋਂ ਪਹਿਲਾ ਵਿਧਾਇਕ ਨੇ ਇਕ ਹੋਰ ਬਿਆਨ ਵਿੱਚ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਅਤੇ ਬੇਨਤੀ ਕੀਤੀ ਕਿ ਮੁੱਖਮੰਤਰੀ ਜੀ ਇਹ ਸਮਾਂ ਸਤਾ ਸੁੱਖ ਭੋਗਣ ਦਾ ਨਹੀਂ ਆਪ ਨੇ ਬਹੁਤ ਐਸ ਕਰ ਲਈ ਹੈ ਪੰਜਾਬ ਦੇ ਲੋਕ ਆਪ ਵੱਲ ਦੇਖ ਰਹੇ ਹਨ ਕਿਰਪਾ ਮਹਲਾ ਵਿੱਚੋ ਬਾਹਰ ਆਓ ਅਤੇ ਲੋਕਾਂ ਦੀਆਂ, ਡਾਕਟਰਾਂ, ਪ੍ਰਸ਼ਾਸਨ, ਅਤੇ ਪੁਲਿਸ ਪ੍ਰਸ਼ਾਸਨ ਦੀਆਂ ਜਰੂਰਤਾਂ ਵੱਲ ਧਿਆਨ ਦਿਓ ਅਤੇ ਪੂਰੀਆਂ ਕਰੋ |
No comments:
Post a Comment