ਨਵਾਂਸ਼ਹਿਰ 13 ਅਪ੍ਰੈਲ( ਚੇਤ ਰਾਮ ਰਤਨ , ਮਨਜਿੰਦਰ ਸਿੰਘ )ਵਪਾਰ ਮੰਡਲ ਨਵਾਸ.ਹਿਰ ਦੇ ਪ੍ਰਧਾਨ,ਗੁਰਚਰਨ ਅਰੌੜਾ ਦੀ ਅਗਵਾਈ ਹੇਠ ਵਿਸਾਖੀ ਦਿਹਾੜ੍ਹੇ ਤੇ ਨਾਕਿਆ ਤੇ ਡਿਊਟੀ ਨਿਭਾ ਰਹੇ ਕਰਮਚਾਰੀਆ ਲਈ ਜਲੇਬੀ,ਬਰੈਡ,ਸਮੋਸਿਆ ਦਾ ਲੰਗਰ ਬਲਵਿੰਦਰ ਸਿੰਘ ਭਿੱਖੀ(ਐਸ ਪੀ ਡੀ) ਨੂੰ ਭੇਟ ਕੀਤਾ|ਇਸ ਮੋਕੇ ਅੰਗਦ ਸਿੰਘ ਵਿਧਾਇਕ ਨਵਾਸਹਿਰ ਵਪਾਰ ਮੰਡਲ ਵਲੋ ਗਰੀਬਾ ਅਤੇ ਲੋੜਵੰਦਾ ਦੀ ਰਾਸਨ ਵੰਡਣ ਤੋ ਇਲਾਵਾ ਪੁਲਿਸ ਕਰਮਚਾਰੀਆ ਨੂੰ ਸਮੇ ਸਮੇ ਲੰਗਰ ਅਤੇ ਚਾਹ ਪਾਣੀ ਦੇ ਕੀਤੇ ਗਏ ਪ੍ਰਬੰਧ ਸੇਵਾ ਦੀ ਪ੍ਰਸੰਸਾ ਕੀਤੀ|ਜਿਲ੍ਹਾ ਪੁਲਿਸ ਮੁੱਖੀ ਅਲਕਾ ਮੀਨਾ ਨੇ ਸਮਾਜ ਸੇਵੀ ਜਥੇਬੰਦੀਆ ਦੇ ਸੇਵਕਾ ਨੂੰ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖਕੇ ਦੂਰੀ ਨੂੰ ਕਾਇਮ ਰੱਖਿਆ ਜਾਵੇ|ਉਨ੍ਹਾ ਕਿਹਾ ਕਿ ਸਾਡੀ ਪੁਲਿਸ ਲੋਕਾ ਨੂੰ ਲਾਕਡਾਊਨ ਦੋਰਾਨ ਅਪੀਲ ਕਰਦੀ ਹੈ ਕਿ ਜੇਕਰ ਜਾਨ ਹੈ ਤਾ ਹੀ ਜਹਾਨ ਹੋਵੇਗਾ|ਲੋਕਾ ਨੂੰ ਸਰਕਾਰ ਦੇ ਹੁੱਕਮਾ ਦੀ ਪਾਲਣਾ ਕਰਕੇ ਤਾਲਾਬੰਦੀ ਦੋਰਾਨ ਘਰਾ ਵਿੱਚ ਰਹਿਣ ਨੂੰ ਯਕੀਨੀ ਬਣਾਇਆ ਜਾਵੇ
|ਬਲਵਿੰਦਰ ਸਿੰਘ ਭਿੱਖੀ(ਐਸ ਪੀ ਡੀ) ਨੇ ਕਿਹਾ ਨਵਾਸ.ਹਿਰ ਦੀਆ ਸਮਾਜ ਸੇਵੀ ਵੱਖ ਵੱਖ ਜਥੇਬੰਦੀਆ ਅਤੇ ਧਾਰਮਿਕ ਅਸਥਾਨਾ ਵਲੋ ਵਰਤਾਏ ਗੁਰੂ ਕੇ ਲੰਗਰ ਦੀ ਸਲਾਘਾ ਕੀਤੀ|ਉਨ੍ਹਾ ਜਥੇਬੰਦੀਆ ਨੂੰ ਸਰਕਾਰ ਦੇ ਹੁੱਕਮਾ ਅਨੁਸਾਰ ਲੰਗਰ ਵਰਤਣ ਸਮੇ ਵਾਪਰਦੀਆ ਵਾਰਦਾਤਾ ਕਰਕੇ ਲੰਗਰ ਸੇਵਾ 16 ਅਪ੍ਰੈਲ ਤੱਕ ਰੋਕਣਾ ਪਿਆ|ਰਾਸਨ ਅਤੇ ਲੰਗਰ ਵੰਡ ਦੇ ਇੰਚਾਰਜ ਰਾਜ ਕੁਮਾਰ ਡੀ ਐਸ ਪੀ ਨੇ ਕਿਹਾ ਕਿ ਸਰਕਾਰ ਦੇ ਨਵੇ ਅਦੇਸਾ ਅਨੁਸਾਰ ਲੋਕਾ ਵਾਸਤੇ ਲੰਗਰ ਦੀ ਸੇਵਾ ਸੁਰੂ ਕੀਤੀ ਜਾਵੇਗੀ|ਇਸ ਮੋਕੇ ਜਸਪਾਲ ਸਿੰਘ ਹਫਜਾਬਾਦੀ,ਪਰਵੀਨ ਭਾਟੀਆ,ਰਵੀ ਸੋਬਤੀ,ਪ੍ਰਿਸ ਭਾਟੀਆ ਆਦਿ ਹਾਜਰ ਸਨ|
No comments:
Post a Comment