Tuesday, April 7, 2020

ਲੋਕ ਇੰਨਸਾਫ ਪਾਰਟੀ ਨੇ ਬੇਨਤੀ ਸਹਿਤ ਕੀਤੀ ਮੁਖ ਮੰਤਰੀ ਪੰਜਾਬ ਨੂੰ ਅਪੀਲ :

ਬੰਗਾ /ਨਵਾਂਸ਼ਹਿਰ 7 ਅਪ੍ਰੈਲ (ਮਨਜਿੰਦਰ ਸਿੰਘ )ਲੋਕ ਇੰਨਸਾਫ ਪਾਰਟੀ ਦੇ ਜਿਲਾ ਪ੍ਰਧਾਨ ਅਤੇ  ਮੇਂਬਰ ਕੋਰ ਕਮੇਟੀ ਸ਼੍ਰੀ ਹਰਪ੍ਰਭਮਹਿਲ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ਼  ਮਜੂਦਾ ਕੋਰੋਨਾ ਵਾਰਸ ਕਾਰਨ ਬਣੇ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੇ ਆਪਣੀ ਆਪਣੀ ਸਲਾਹ ਦਿਤੀ ਇਸ ਦਾ ਖੁਸਾਲਾ ਕਰਦਿਆਂ ਪ੍ਰਧਾਨ ਜੀ ਨੇ ਦੱਸਿਆ ਕਿ ,ਵਰਲਡ ਹੈਲਥ ਆਰਗੇਨਾਈਜੇਸਨ (WHO) ਨੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਇਹ ਮਹਾਂਮਾਰੀ ਵਿੱਚ ਪਿਛਲੇ ਦਿਨੀਂ 0.5% ਦਾ ਵਾਧਾ ਹੋਇਆ ਹੈ ਜੋ ਆਉਣ ਵਾਲੇ ਸਮੇਂ ਵਿੱਚ5%ਤੱਕ ਪਹੁੰਚ ਸਕਦਾ ਹੈ,ਇਸ ਹਿਸਾਬ ਨਾਲ ਭਾਰਤ ਦੇ ਸਾਢੇ ਛੇ ਕਰੋੜ ਲੋਕ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨਾਲ ਹਰ ਮਹੀਨੇ ਲੱਖਾਂ ਮੌਤਾਂ ਹੋ ਸਕਦੀਆਂ ਹਨ ਅਤੇ ਪੰਜਾਬ ਵੀ ਇਸ ਨਾਲ ਬੁਰੀ ਤਰਾਂ ਪ੍ਰਭਾਵਿਤ ਹੋ ਸਕਦਾ ਹੈ, ਆਪ ਜੀ ਕਿਉਂਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਹੋ ਤੇ ਅਜਿਹੇ ਭਿਆਨਕ ਸਮੇਂ ਆਪ ਜੀ ਦੀ ਜੁੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ,ਅਸੀਂ ਪੰਜਾਬ ਦੇ ਨਾਗਰਿਕ ਹੋਣ ਨਾਤੇ ਆਪ ਜੀ ਨੂੰ  ਕੁਝ  ਬੇਨਤੀਆਂ ਕਰਨਾ ਚਾਹੁੰਦੇ ਹਾਂ 
1) ਪੰਜਾਬ ਦੇ ਸਾਰੇ ਮੈਡੀਕਲ ਕਾਲਜ ਸਰਕਾਰੀ ਹਸਪਤਾਲ, ਮਿਲਟਰੀ ਹਸਪਤਾਲ ਅਤੇ ਪਾ੍ਈਵੇਟ ਹਸਪਤਾਲਾਂ ਦੀ ਇੱਕ ਲਿਸਟ ਤਿਆਰ ਕਰਕੇ ਇਹਨਾਂ ਨੂੰ ਤਿੰਨ ਸੇ੍ਣੀਆਂ ਵਿੱਚ ਵੰਡ ਲਿਆ ਜਾਵੇ ਜਿਵੇਂ:-
ਲਾਲ  ਸੇ੍ਣੀ ਹਸਪਤਾਲ:- ਜਿੰਨਾ ਵਿੱਚ ਕੇਵਲ ਕੋਰੋਨਾ ਪਾਜ਼ਿਟਿਵ ਰੋਗੀਆਂ ਦਾ ਹੀ ਇਲਾਜ ਕੀਤਾ ਜਾਵੇ ਅਤੇ ਕਿਸੇ ਹੋਰ ਨੂੰ ਇਥੇ ਦਾਖਲ ਨਾ ਕੀਤਾ ਜਾਵੇ ਦੂਜਾ 
ਪੀਲਾਸੇ੍ਣੀ ਹਸਪਤਾਲ:- ਜਿੰਨਾ ਵਿੱਚ ਕੇਵਲ ਕੋਰੋਨਾ ਸ਼ੱਕੀ ਰੋਗੀ ਹੀ ਦਾਖਲ ਕੀਤੇ ਜਾਣ, ਇਹਨਾਂ ਵਿੱਚ ਵੀ ਹੋਰਨਾਂ ਰੋਗੀਆਂ ਦਾ ਦਾਖਲਾ ਬੰਦ ਕੀਤਾ ਜਾਵੇ
ਤੀਜਾ ਹਰੀ ਸੇ੍ਣੀ ਹਸਪਤਾਲ:- ਜਿੰਨਾ ਵਿੱਚ ਹੋਰ ਬਾਕੀ ਬਿਮਾਰੀਆਂ ਦਾ ਇਲਾਜ ਕੀਤਾ ਜਾਵੇ, ਇਹਨਾਂ ਹਸਪਤਾਲਾਂ ਵਿੱਚ ਗਲਤੀ ਨਾਲ ਵੀ ਕੋਰੋਨਾ ਸ਼ੱਕੀ ਜਾਂ ਪਾਜ਼ਿਟਿਵ ਮਰੀਜ਼ਾਂ ਨੂੰ ਦਾਖ਼ਲ ਨਾ ਹੋਣ ਦਿੱਤਾ ਜਾਵੇ
2) ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਨੂੰ ਕੁਆਰਟਾਇਨ ਸੈਂਟਰਾਂ ਜਾਂ ਫੌਰੀ ਲੋੜ ਪੈ ਜਾਣ ਵਾਲੇ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਜਾਵੇ,ਇਸ ਸਬੰਧੀ ਫੈਸਲਾ  ਪ੍ਰਸ਼ਾਸਨਕ ਅਤੇ ਸੇਹਤ ਅਧਿਕਾਰੀ  ਮਿਲ ਕੇ ਲੈ ਸਕਦੇ ਹਨ
3)ਸੋ੍ਮਣੀ ਕਮੇਟੀ, ਸੰਤਾਂ ਮਹਾਪੁਰਸ਼ਾਂ ਜਾਂ ਹੋਰ ਜਿੰਨਾ ਵੀ ਸੰਸਥਾਵਾਂ ਨੇ ਰਿਹਾਇਸ਼ੀ ਕਮਰੇ (ਸਰਾਵਾਂ) ਸੇਵਾ ਲਈ ਅਰਪਣ ਕੀਤੇ ਹਨ ਉਥੋਂ ਡਬਲ ਬੈਂਡ ਬਾਹਰ ਕਰਕੇ ਉੱਥੇ ਤੁਰੰਤ ਮੈਡੀਕਲ ਬੈੱਡ,ਗੱਦੇ ਆਦਿ ਲਗਾਏ ਜਾਣ,ਜੇਕਰ ਮਹਾਂਮਾਰੀ ਭਿਆਨਕ ਰੂਪ ਧਾਰਦੀ ਹੈ ਤਾਂ ਘੱਟੋ-ਘੱਟ ਪੰਜਾਹ ਹਜ਼ਾਰ ਅਜਿਹੇ ਬੈੱਡਾ ਦੀ ਲੋੜ ਪਵੇਗੀ
4) ਜਰੂਰੀ ਵਸਤਾਂ ਦੀ ਸਪਲਾਈ ਵੱਖਰੇ ਵੱਖਰੇ ਸਮਿਆਂ ਤੇ ਕੀਤੀ ਜਾਵੇ ਜਿਵੇਂ ਕੀ 
ਕਰਿਆਨਾ:- ਸਵੇਰੇ ਅੱਠ ਤੋਂ ਦਸ ਵਜੇ ਤੱਕ ਸਬਜ਼ੀ :- ਸਵੇਰੇ ਦੱਸ ਤੋਂ ਬਾਰਾਂ ਵਜੇ ਤੱਕ, ਦਵਾਈਆਂ:- ਦੁਪਹਿਰ ਬਾਰਾਂ ਤੋਂ ਦੋ ਵਜੇ ਤੱਕ
5) ਪੰਜਾਬ ਵਿੱਚ ਜਿੰਨੇ ਵੀ ਸਾਬਕਾ ਫੌਜੀ ਅਫਸਰ/ ਕਰਮਚਾਰੀ ਜਾਂ ਸਾਬਕਾ ਫੌਜੀ ਡਾਕਟਰ/ਨਰਸਾਂ ਹਨ ਉਨ੍ਹਾਂ ਤੋਂ ਇਸ ਤਰਾਂ ਸੇਵਾ ਲਈ ਜਾ ਸਕਦੀ ਹੈ 
ਸਾਬਕਾ ਫੌਜੀ ਡਾਕਟਰ/ਨਰਸਾਂ ਤੋਂ ਗਰੀਨ ਸੇ੍ਣੀ ਹਸਪਤਾਲਾਂ ਵਿੱਚ ਸੇਵਾਵਾਂ ਲਈਆਂ ਜਾਣ,
ਸਾਬਕਾ ਫੌਜੀ ਅਫਸਰ/ਕਰਮਚਾਰੀਆਂ ਤੋਂ ਸਥਾਨਕ ਪੁਲਿਸ ਨਾਲ ਮਿਲ ਕੇ ਕਰਫਿਊ ਲਾਗੂ ਕਰਨ, ਮੁੱਹਲਿਆਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਦੀ ਸੇਵਾ ਲਈ ਜਾਵੇ
6) ਪੈਟਰੋਲ ਪੰਪ ਤੁਰੰਤ ਬੰਦ ਕੀਤੇ ਜਾਣ ਅਤੇ ਇਥੋਂ ਤੇਲ ਦੀ ਸਪਲਾਈ ਕੇਵਲ ਪੁਲਿਸ, ਡਾਕਟਰ, ਐਂਬੂਲੈਂਸਾਂ ਜਾਂ ਹੋਰ ਸੇਵਾ ਕਰ ਰਹੇ ਪਾਸ ਹੋਲਡਰਾਂ ਨੂੰ ਹੀ ਕੀਤੀ ਜਾਵੇ ਤਾਂ ਜੋਂ ਬਿਨਾਂ ਕਾਰਨ ਮੋਟਰਸਾਈਕਲ/ਕਾਰਾਂ ਤੇ ਘੁੰਮ ਰਹੇ ਲੋਕਾਂ ਨੂੰ ਨੱਥ ਪਾਈ ਜਾ ਸਕੇ
7)ਹਰੇਕ ਪਿੰਡ ਦਾ ਸਰਪੰਚ/ਸ਼ਹਿਰ ਦਾ ਕੌਸਲਰ ਯਕੀਨੀ ਬਣਾਵੇ ਕਿ ਉਸ ਦੇ ਏਰੀਏ ਵਿੱਚ ਕੋਈ ਕੋਰੋਨਾ ਸ਼ੱਕੀ ਤੇ ਨਹੀ ਜੇ ਹੈ ਤਾਂ ਉਹ ਤੁਰੰਤ ਰਿਪੋਰਟ ਕਰੇ
8) ਸਰਪੰਚ/ਕੌਂਸਲਰ/ਐਮ ਐਲ ਏ ਆਦਿ ਰਾਸਨ ਵੰਡਣ ਦੀ ਬਜਾਏ ਪ੍ਰਸ਼ਾਸਨ  ਨਾਲ ਮਿਲ ਕੇ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਕੰਮ ਕਰਨ ਤੇ ਰਾਸਣ ਆਦਿ ਵੰਡਣ ਦੀਆਂ ਸੇਵਾਵਾਂ ਸਥਾਨਕ ਸਵੈ ਸੇਵੀ ਸੰਸਥਾਵਾਂ ਤੋਂ ਲੲੀਆਂ ਜਾਣ,, ਹਰੇਕ ਐਮ ਐਲ ਏ ਦਾ ਸਬੰਧ ਹਰ ਸਮੇਂ ਸਿੱਧਾ ਮਾਨਯੋਗ ਮੁੱਖ ਮੰਤਰੀ ਜੀ ਨਾਲ ਰਹੇ ਤਾਂ ਜੋਂ ਇਲਾਕੇ ਦੀ ਸਥਿਤੀ ਹਰ ਸਮੇਂ ਮਾਨਯੋਗ ਮੁੱਖ ਮੰਤਰੀ ਜੀ ਦੀ ਨਿਗਰਾਨੀ ਹੇਠ ਰਹੇ
                ਆਸ ਕਰਦੇ  ਹਾਂ ਕਿ ਆਪ ਜੀ ਸਾਡੀ  ਤੁੱਛ ਬੁੱਧੀ ਰਾਹੀਂ ਪ੍ਰਗਟਾਏ ਇਨ੍ਹਾਂ  ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਪੰਜਾਬ ਵਾਸੀਆਂ ਨੂੰ ਇਸ ਮੁਸੀਬਤ ਦੀ ਘੜੀ ਵਿੱਚੋ ਕੱਢਣ ਵਿੱਚ ਕੋਈ ਕਸਰ ਨਹੀਂ ਛਡੋਗੇ | ਅੰਤ ਵਿੱਚ ਪ੍ਰਧਾਨ ਨੇ  ਕਿਹਾ ਕਿ  ਲੋਕ 
ਇੰਨਸਾਫ ਪਾਰਟੀ ਪੰਜਾਬ ਸਰਕਾਰ ਦਾ ਇਸ ਮੁਸੀਬਤ ਦੀ ਘੜੀ ਵਿੱਚ  ਪੂਰਨ ਸਹਿਯੋਗ ਦੇਣ ਲਈ ਤਿਆਰ ਹੈ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...