Tuesday, April 7, 2020

ਪਦਮਸ਼੍ਰੀ ਨਿਰਮਲ ਸਿੰਘ ਦਾ ਸਸਕਾਰ ਕਰਾਉਣਾ ਐਸ ਜੀ ਪੀ ਸੀ ਦਾ ਫਰਜ ਸੀ : ਜਥੇਦਾਰ ਸਵਰਨਜੀਤ ਸਿੰਘ

ਬੰਗਾ 7, ਅਪ੍ਰੈਲ (ਮਨਜਿੰਦਰ ਸਿੰਘ ) ਪਿੱਛਲੇ ਦਿਨੀ   ਗੁਰੂ ਘਰ ਦੇ ਕੀਰਤਨੀਏ ਸਿੱਖ ਕੌਮ ਲਈ ਬਹੁਤ ਹੀ ਸਤਿਕਾਰਯੋਗ ਪਦਮਸ਼੍ਰੀ ਭਾਈ ਸਾਹਿਬ  ਨਿਰਮਲ ਸਿੰਘ ਜੀ ਦਾ ਕੋਰੋਨਾ ਵਾਰਸ ਦੀ ਬਿਮਾਰੀ ਕਾਰਨ ਸਵਰਗਵਾਸ   ਹੋ ਗਿਆ ਸੀ  ਜਿਥੇ ਉਨ੍ਹਾਂ ਦਾ ਸੰਸਕਾਰ ਪੂਰੇ ਸਤਿਕਾਰ ਨਾਲ਼ ਹੋਣਾ ਚਾਹੀਦਾ   ਸੀ  ਪਰ ਉਨ੍ਹਾਂ ਲਈ ਸ਼ਮਸ਼ਾਨ ਘਾਟ ਨੂੰ ਤਾਲੇ ਲਾ ਦਿਤੇ ਗਏ ਜੋ ਕਿ ਸਿੱਖ ਕੌਮ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ਼ ਕਰਦਿਆਂ ਜਥੇਦਾਰ ਸਵਰਨਜੀਤ ਸਿੰਘ ਮੁਖੀ  ਮਿਸਲ ਸ਼ਹੀਦਾਂ ਤਰਨਾ  ਦਲ ਨੇ ਕਿਹਾ ਕਿ ਇਸ ਲਈ ਪਰਿਵਾਰ ਤੋਂ ਬਾਅਦ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਫਰਜ ਬਣਦਾ ਸੀ ਜੋ ਕੀ ਨਹੀਂ ਨਿਭਾਇਆ ਗਿਆ  ਜੇ ਵੇਰਕਾ ਇਲਾਕੇ ਦੇ ਲੋਕਾ ਨੇ  ਗੁਮਰਾਹ ਹੋ ਕੇ ਸ਼ਮਸ਼ਾਨ ਘਾਟ ਨੂੰ ਤਾਲੇ ਲਾ ਦਿਤੇ ਸਨ ਤਾਂ ਐਸ ਜੀ ਪੀ ਸੀ ਨੂੰ ਅਗੇ ਆ ਕੇ ਸਾਰਾ ਸੰਸਕਾਰ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਕਿਉਂ ਕੀ ਉਹ ਗੁਰੂ ਘਰ ਦੇ ਕੀਰਤਨੀਏ ਸਨ | 
ਪ੍ਰਧਾਨ ਮੰਤਰੀ ਮੋਦੀ ਦੇ ਮੋਮਬਤੀਆ ਵਾਲੇ ਐਲਾਨ  ਦੇ ਸਵਾਲ ਤੇ ਜਥੇਦਾਰ ਜੀ ਨੇ ਜਵਾਬ ਦੇਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਤਾਂਤਰਿਕ ਦੇ ਕਹੇ ਤੇ ਚਲ ਰਹੇ ਹਨ ਜਿਸ ਦਾ ਇਸ ਮਹਾਮਾਰੀ ਵਿੱਚ ਕੋਈ ਫਾਇਦਾ ਨਹੀਂ ਹੋਣ ਵਾਲਾ  ਪਰ ਹਰੇਕ ਸਿੱਖ ਨੂੰ ਉਨ੍ਹਾਂ ਦੇ ਇਸ ਤਰਾਂ ਦੇ ਐਲਾਨਾ  ਨੂੰ ਨਕਾਰਨਾ ਚਾਹੀਦਾ ਹੈ l ਜੇ ਐਸ ਜੀ ਪੀ ਸੀ ਪ੍ਰਧਾਨ ਸਰਦਾਰ  ਗੋਵਿੰਦ ਸਿੰਘ ਲੌਂਗੋਵਾਲ ਜਾਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਦੇ ਇਨ੍ਹਾਂ ਐਲਾਨਾ ਮਗਰ ਲੱਗਦੇ ਹਨ ਤਾਂ  ਇਹ ਸਿੱਖ ਕੌਮ ਲਈ ਬਹੁਤ ਮੰਦਭਾਗਾ ਹੈ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...